ਸਿਹਤ ਵਿਗੜ ਕਾਰਨ ਨਵਵਿਆਹੁਤਾ ਦੀ ਹੋਈ ਮੌਤ
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)—ਕਰੀਬ ਇਕ ਮਹੀਨਾ ਪਹਿਲਾਂ ਕੋਰਟ ਮੈਰਿਜ ਕਰਵਾਉਣ ਵਾਲੀ ਨਵ ਵਿਆਹੁਤਾ ਦੀ ਆਪਣੇ ਸਹੁਰੇ ਘਰ ਤਬੀਅਤ ਵਿਗੜਨ ਕਾਰਨ ਮੌਤ ਹੋਣ ਦੇ ਮਾਮਲੇ ਵਿਚ ਥਾਣਾ ਸਰਹਾਲੀ ਦੀ ਪੁਲਿਸ ਨੇ ਧਾਰਾ 194 ਬੀ. ਐੱਨ.
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)—ਕਰੀਬ ਇਕ ਮਹੀਨਾ ਪਹਿਲਾਂ ਕੋਰਟ ਮੈਰਿਜ ਕਰਵਾਉਣ ਵਾਲੀ ਨਵ ਵਿਆਹੁਤਾ ਦੀ ਆਪਣੇ ਸਹੁਰੇ ਘਰ ਤਬੀਅਤ ਵਿਗੜਨ ਕਾਰਨ ਮੌਤ ਹੋਣ ਦੇ ਮਾਮਲੇ ਵਿਚ ਥਾਣਾ ਸਰਹਾਲੀ ਦੀ ਪੁਲਿਸ ਨੇ ਧਾਰਾ 194 ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਰਹਾਲੀ ਵਿਖੇ ਲਵਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਸੱਚਖੰਡ ਰੋਡ ਗਲੀ ਬਾਗੀ ਵਾਲੀ ਤਰਨ ਤਾਰਨ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਸਭ ਤੋਂ ਛੋਟੀ ਭੈਣ ਦਿਲਪ੍ਰੀਤ ਕੌਰ ਉਰਫ ਤੰਨੂੰ ਜਿਸ ਦੀ ਉਮਰ 21 ਸਾਲ ਹੈ ਨੇ ਕਰੀਬ ਇਕ ਮਹੀਨਾ ਪਹਿਲਾਂ ਗੁਰਚੇਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਸਹਾਬਪੁਰ ਡਿਆਲ ਨਾਲ ਆਪਣੀ ਮਰਜੀ ਨਾਲ ਕੋਰਟ ਮੈਰਿਜ ਕਰਵਾਈ ਸੀ, ਜੋ ਕਿ ਆਪਣੇ ਸਹੁਰੇ ਘਰ ਵਿਚ ਰਹਿ ਰਹੀ ਹੈ। 23 ਸਤੰਬਰ ਨੂੰ ਆਪਣੀ ਵੱਡੀ ਭੈਣ ਲਖਬੀਰ ਕੌਰ ਦਾ ਫੋਨ ਆਇਆ ਕਿ ਦਿਲਪ੍ਰੀਤ ਕੌਰ ਦੀ ਇਕਦਮ ਤਬੀਅਤ ਖ਼ਰਾਬ ਹੋ ਗਈ ਹੈ ਅਤੇ ਖੂਨ ਦੀ ਉਲਟੀ ਆਈ ਹੈ, ਜਿਸ ਨੂੰ ਇਲਾਜ ਲਈ ਤਰਨ ਤਾਰਨ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ ਹੈ । ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਸਹਾਬਪੁਰ ਡਿਆਲ ਆਇਆ ਜਿਥੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਦੀ ਅਚਾਨਕ ਤਬੀਅਤ ਖਰਾਬ ਹੋਣ ਨਾਲ ਮੌਤ ਹੋਈ ਹੈ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਦੀ ਮੌਤ ਲਈ ਕੋਈ ਵੀ ਵਿਅਕਤੀ ਕਸੂਰਵਾਰ ਨਹੀਂ ਹੈ। ਥਾਣਾ ਸਰਹਾਲੀ ਦੀ ਪੁਲਿਸ ਨੇ ਧਾਰਾ 194 ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।