25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੱਟੀ-ਤਰਨ ਤਾਰਨ ਸੜਕ ਜਲਦ ਮੁਕੰਮਲ ਨਾ ਹੋਈ ਤਾਂ ਕਾਂਗਰਸ ਪਾਰਟੀ ਦੇਵੇਗੀ ਧਰਨਾ - ਹਰਮਿੰਦਰ ਸਿੰਘ ਗਿੱਲ

ਪੱਟੀ, 24 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ-ਤਰਨ ਤਾਰਨ ਮਾਰਗ ’ਤੇ ਪੱਟੀ ਤੋਂ ਰਸੂਲਪੁਰ ਨਹਿਰਾਂ ਤੱਕ ਸੜਕ ਬੀਤੇ ਕਈ ਮਹੀਨਿਆ ਤੋਂ ਨਿਰਮਾਣ ਅਧੀਨ ਹੈ, ਜਿਸ ਦਾ ਕੰਮ ਜੂੰ ਚਾਲ ਚੱਲ ਰਿਹਾ ਹੈ। ਇਸ ਕਾਰਨ ਰਾਹਗੀਰ ਨੂੰ ਭਾਰੀ ਮੁਸ਼ਕਿਲ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਅਤੇ ਨਿੱਤ ਦਿਨ ਮੋਟਰਸਾਈਕਲ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਪਰ ਸਰਕਾਰ ਅਤੇ ਪੀ.

Ad Position 21
No active advertisement
ਅਜੀਤ ਡੈਸਕ 25-09-2026
ਪੱਟੀ, 24 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ-ਤਰਨ ਤਾਰਨ ਮਾਰਗ ’ਤੇ ਪੱਟੀ ਤੋਂ ਰਸੂਲਪੁਰ ਨਹਿਰਾਂ ਤੱਕ ਸੜਕ ਬੀਤੇ ਕਈ ਮਹੀਨਿਆ ਤੋਂ ਨਿਰਮਾਣ ਅਧੀਨ ਹੈ, ਜਿਸ ਦਾ ਕੰਮ ਜੂੰ ਚਾਲ ਚੱਲ ਰਿਹਾ ਹੈ। ਇਸ ਕਾਰਨ ਰਾਹਗੀਰ ਨੂੰ ਭਾਰੀ ਮੁਸ਼ਕਿਲ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਅਤੇ ਨਿੱਤ ਦਿਨ ਮੋਟਰਸਾਈਕਲ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਪਰ ਸਰਕਾਰ ਅਤੇ ਪੀ.ਡਬਲਯੂ.ਡੀ. ਵਿਭਾਗ ਬੇਖਬਰ ਨਜ਼ਰ ਆ ਰਿਹਾ ਹੈ, ਜਿਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਪੱਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੱਟੀ- ਤਰਨ ਤਾਰਨ ਸੜਕ ਉਪਰ ਕਦੋਂ ਬੋਰਡ ਲੱਗੇਗਾ ਕਿ ਇਹ ਸੜਕ ਮੁੱਖ ਮੰਤਰੀ ਵਲੋਂ ਬਣਾਈ ਗਈ ਹੈ। ਗਿੱਲ ਨੇ ਕਿਹਾ ਕਿ ਸੱਤਾਧਾਰੀ ਸਰਕਾਰ ਪਹਿਲਾ ਤੋਂ ਬਣੀਆਂ ਸੜਕਾਂ ਉਪਰ ਨਾਮਾਤਰ ਬੱਜਰੀ ਪਾ ਕੇ ਸੜਕ ਬਣਾਉਣ ਦੇ ਬੋਰਡ ਲਗਾਏ ਜਾ ਰਹੇ ਹਨ, ਪਰ ਸਾਢੇ ਚਾਰ ਸਾਲ ਬੀਤ ਜਾਣ ’ਤੇ ਵੀ ਇਸ ਸੜਕ ਵੱਲ ਧਿਆਨ ਨਹੀ ਗਿਆ। ਜਿਸ ਕਾਰਨ ਕਈ ਲੋਕ ਹਾਦਸਿਆ ਦਾ ਸ਼ਿਕਾਰ ਹੋ ਕੇ ਸੱਟਾਂ ਵੀ ਲਗਵਾ ਚੁੱਕੇ ਹਨ, ਪਰ ਸਰਕਾਰ ਤੇ ਪ੍ਰਸ਼ਾਸਨ ਪੀ.ਡਬਲਯੂ.ਡੀ. ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਨਿੱਤ ਦਿਨ ਉੱਡਦੀ ਧੂੜ ਕਾਰਨ ਰਾਹਗਿਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਸੜਕ ਟੱਟੀ ਹੋਣ ਸੰਬੰਧੀ ਕਿਤੇ ਵੀ ਸਾਈਨ ਬੋਰਡ ਨਹੀਂ ਲਗਾਏ ਗਏ ਕਿ ‘ਹੌਲੀ ਚੱਲੋ ਸੜਕ ਨਿਰਮਾਣ ਅਧੀਨ ਹੈ’ । ਹਰਮਿੰਦਰ ਸਿੰਘ ਗਿੱਲ ਨੇ ਪੀ.ਡਬਲਯੂ.ਡੀ. ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਸੜਕ ਜਲਦ ਨਾ ਬਣੀ ਤਾਂ ਕਾਂਗਰਸ ਪਾਰਟੀ ਵਲੋਂ ਸੜਕ ਤੇ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ। ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਇਹ ਸੜਕ 33 ਪੁੱਟ ਚੌੜੀ ਬਣਾਈ ਗਈ ਸੀ ਅਤੇ ਜੌੜਾ ਪਿੰਡ ਨਜ਼ਦੀਕ ਪੁਲੀਆਂ ਉਪਰ ਵਾਪਿਰ ਦੇ ਨਿੱਤ ਹਾਦਸਿਆਂ ਨੂੰ ਰੋਕਣ ਲਈ ਪੁੱਲੀਆਂ 70 ਫੁੱਟ ਚੌੜੀਆਂ ਕੀਤੀਆਂ ਗਈਆਂ ਸਨ, ਪਰ ਹੁਣ ਮੌਜੂਦਾ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ’ਤੇ ਵੀ ਇਸ ਸੜਕ ਵੱਲ ਧਿਆਨ ਨਹੀ ਦਿੱਤਾ ਗਿਆ ਅਤੇ ਸੜਕ ਬਣਾਉਣ ਦੇ ਬਹਾਨੇ ਪੁੱਟ ਕੇ ਵਿਚਾਲੇ ਛੱਡ ਦਿੱਤੀ ਗਈ ਹੈ, ਜੋ ਲੋਕਾਂ ਲਈ ਖੂਨੀ ਆਫਤ ਬਣੀ ਹੈ। ਇਸ ਮੌਕੇ ਹਰਜਿੰਦਰ ਸਿੰਘ ਚੰਬਲ, ਮਨਜੀਤ ਸਿੰਘ ਲਾਟੀ, ਸੁਖਵਿੰਦਰ ਸਿੰਘ ਪੀ.ਏ., ਅਵਤਾਰ ਸਿੰਘ ਬਿੱਲਾ ਜੌੜਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਪੰਪ ਤੋਂ ਲੱਖਾਂ ਦੀ ਹੇਰਾਫੇਰੀ ਕਰਨ ਦੇ ਮਾਮਲੇ ’ਚ 6 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ੍ਰੀ ਗੋਇੰਦਵਾਲ ਸਾਹਿਬ ਦੇ ਮੇਲੇ ਮੌਕੇ 26 ਸਤੰਬਰ ਨੂੰ ਰੰਗਰੇਟਾ ਜਥੇਬੰਦੀਆਂ ਵਲੋਂ ਮਹੱਲਾ ਖੇਡਿਆ ਜਾਵੇਗਾ - ਭਾਈ ਵਿਰਸਾ...
Ad Position 24