ਸੰਗਰੂਰ ’ਚ 5 ਨੂੰ ਮੁੱਖ ਮੰਤਰੀ ਦੇ ਘਿਰਾਓ ਦੌਰਾਨ ਹੋਵੇਗਾ ਹਜ਼ਾਰਾਂ ਨੰਬਰਦਾਰਾਂ ਦਾ ਇਕੱਠ- ਗਲੌਲੀ, ਮੁੰਧ, ਭੁੱਲਰ
ਖਡੂਰ ਸਾਹਿਬ, 23 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਨੰਬਰਦਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੀ ਗਰੰਟੀ ਪੂਰੀ ਕਰਵਾਉਣ ਲਈ ਪੰਜ ਅਕਤੂਬਰ 2026 ਨੂੰ ਸੰਗਰੂਰ ਵਿਖੇ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਸੂਬੇ ਦੇ ਹਜ਼ਾਰਾਂ ਨੰਬਰਦਾਰ ਪਹੁੰਚ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦਰਸਨ ਸਿੰਘ ਗਲੌਲੀ ਸੂਬਾ ਕਾਰਜਕਾਰੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਹਰਕੰਵਲ ਸਿੰਘ ਮੁੰਧ, ਰਸ਼ਪਾਲ ਸਿੰਘ ਰਾਮਪੁਰ ਸੂਬਾ ਸਕਤਰ ਜਨਰਲ, ਸਾਹਿਬ ਸਿੰਘ ਭੁੱਲਰ ਅਗਜੈਕਿਟਵ ਮੈਂਬਰ ਪੰਜਾਬ, ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਸੁਰਜੀਤ ਸਿੰਘ ਹੇਅਰ ਨੇ ਨੰਬਰਦਾਰਾਂ ਨੂੰ ਲਾਮਬੰਦ ਕਰਨ ਸਮੇਂ ਕਰਦਿਆਂ ਕਿਹਾ ਕਿ ਇਥੇ ਬਸ ਨਹੀਂ ਜੇਕਰ 5 ਅਕਤੂਬਰ ਨੂੰ ਕੋਈ ਹੱਲ ਨਾ ਨਿਕਲਿਆ ਤਾਂ ਅਗਲਾ ਸੰਘਰਸ਼ ਇਸ ਤੋਂ ਵੀ ਤਿੱਖਾ ਕੀਤਾ ਜਾਵੇਗਾ ।
ਅਜੀਤ ਡੈਸਕ
24-09-2026