17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੰਜਾਬ ਓਪਨ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ 19–20 ਸਤੰਬਰ ਨੂੰ—ਸਰੂਪ ਸਿੰਘ ਢੋਟੀਆਂ

ਤਰਨ ਤਾਰਨ, 16 ਸਤੰਬਰ (ਹਰਿੰਦਰ ਸਿੰਘ)—ਪੰਜਾਬ ਓਪਨ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਮਿਤੀ 19 ਅਤੇ 20 ਸਤੰਬਰ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਅਥਲੈਟਿਕਸ ਐਸੋ. ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 17-09-2026
ਤਰਨ ਤਾਰਨ, 16 ਸਤੰਬਰ (ਹਰਿੰਦਰ ਸਿੰਘ)—ਪੰਜਾਬ ਓਪਨ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਮਿਤੀ 19 ਅਤੇ 20 ਸਤੰਬਰ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਅਥਲੈਟਿਕਸ ਐਸੋ. ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਥਲੈਟਿਕਸ ਐਸੋ. ਤਰਨ ਤਾਰਨ ਦੇ ਪ੍ਰਧਾਨ ਸਰੂਪ ਸਿੰਘ ਢੋਟੀਆਂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਭਾਗ ਲੈ ਰਹੇ ਹਨ। ਖਿਡਾਰੀਆਂ ਅਤੇ ਖੇਡ ਸਟਾਫ ਦੇ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਰ ਲਿਆ ਗਿਆ ਹੈ। ਖੇਡ ਪ੍ਰੇਮੀਆਂ ਨੂੰ ਅਪੀਲ ਹੈ ਕਿ ਸਮੇਂ ਸਿਰ ਪਹੁੰਚ ਕੇ ਇਸ ਅਥਲੈਟਿਕ ਮੀਟ ਦਾ ਆਨੰਦ ਮਾਣਿਆ ਜਾਵੇ। ਇਸ ਮੌਕੇ ਹਰਜੀਤ ਸਿੰਘ ਪਹੂਵਿੰਡ, ਪ੍ਰਭਜੋਤ ਸਿੰਘ ਮੈਨੇਜ਼ਰ, ਕੋਚ ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਮੰਡ, ਤੇਜਿੰਦਰ ਸਿੰਘ ਟੋਨੀ, ਪ੍ਰਮਜੀਤ ਸਿੰਘ, ਕ੍ਰਿਪਾਲ ਸਿੰਘ ਬਾਬਾ, ਜਸਦੀਪ ਸਿੰਘ ਸੋਨੂੰ ਸਰਪੰਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਟਵਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨੌਜਵਾਨ ਆਗੂ ਨਵਤੇਜ ਸਿੰਘ ਛੀਨਾ ਦਾ ਦਿਹਾਂਤ
Ad Position 24