ਥਾਇਰਡ ਰੋਗ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ— ਡਾ. ਰੰਧਾਵਾ
ਤਰਨ ਤਾਰਨ, 16 ਸਤੰਬਰ (ਪਰਮਜੀਤ ਜੋਸ਼ੀ)— ਥਾਈਰਡ ਗ੍ਰੰਥੀ ਨੂੰ ਗਿੱਲੜ ਵੀ ਆਖਦੇ ਹਨ ਇਹ ਗਲੇ ਵਿਚ ਸ਼ਾਹ ਨਲੀ ਦੇ ਉਪਰ ਵੋਕਲਕਾਰਡ ਦੇ ਦੋ ਭਾਗਾਂ ਵਿਚ ਹੁੰਦਾ ਅਤੇ ਇਸਦਾ ਅਕਾਰ ਤਿਤਲੀ ਵਰਗਾ ਹੁੰਦਾ ਹੈ। ਇਹ ਗ੍ਰੰਥੀ ਥਾਈਰਾਕਿਸਨ ਨਾਮਕ ਹਾਰਮੋਨ ਬਣਾਉਂਦੀ ਹੈ।
ਤਰਨ ਤਾਰਨ, 16 ਸਤੰਬਰ (ਪਰਮਜੀਤ ਜੋਸ਼ੀ)— ਥਾਈਰਡ ਗ੍ਰੰਥੀ ਨੂੰ ਗਿੱਲੜ ਵੀ ਆਖਦੇ ਹਨ ਇਹ ਗਲੇ ਵਿਚ ਸ਼ਾਹ ਨਲੀ ਦੇ ਉਪਰ ਵੋਕਲਕਾਰਡ ਦੇ ਦੋ ਭਾਗਾਂ ਵਿਚ ਹੁੰਦਾ ਅਤੇ ਇਸਦਾ ਅਕਾਰ ਤਿਤਲੀ ਵਰਗਾ ਹੁੰਦਾ ਹੈ। ਇਹ ਗ੍ਰੰਥੀ ਥਾਈਰਾਕਿਸਨ ਨਾਮਕ ਹਾਰਮੋਨ ਬਣਾਉਂਦੀ ਹੈ। ਇਸ ਹਾਰਮੋਨ ਕਾਰਨ ਸਰੀਰ ਨੂੰ ਅਨਰਜੀ, ਪ੍ਰੋਟੀਨ ਉਤਪਾਦਨ ਅਤੇ ਹੋਰ ਹਾਰਮੋਨ ਦੇ ਪ੍ਰਤੀ ਹੋਣ ਵਾਲੀ ਸੰਵੇਦਨਸ਼ੀਲਤਾ ਕੰਟਰੋਲ ਹੁੰਦੀ ਹੈ। ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਥਾਈਰਡ ਦੋ ਕਿਸਮ ਦਾ ਹੁੰਦਾ ਜਿਵੇਂ ਹਾਈਪੋਥਾਈਰਡ ਅਤੇ ਹਾਈਪਰਥਾਈਰਡ, ਜਿਨ੍ਹਾਂ ਵਿਚ ਹਾਈਪੋਥਾਈਰਡ ਵਿਚ ਇਹ ਲੱਛਣ ਜਿਵੇਂ ਵਜਣ ਦਾ ਵਧਣਾ, ਥਕਾਵਟ, ਡਿਪਰੈਸ਼ਨ, ਚਿੜਚਿੜਾਪਨ, ਕਬਜ, ਖੁਸ਼ਕ ਚਮੜੀ, ਔਰਤਾਂ ਵਿਚ ਮਹਾਂਵਾਰੀ ਦੀ ਸਮੱਸਿਆ, ਹਾਰਟ ਰੇਟ ਘੱਟ ਹੋਣਾ, ਪਸੀਨਾ ਘੱਟ ਆਉਣਾ, ਚੇਹਰਾ ਫੁੱਲ ਜਾਣਾ ਆਦਿ ਅਤੇ ਹਾਈਪਰਥਾਈਰਡ ਵਿਚ ਮਰੀਜਾਂ ਦੇ ਵਿਚ ਇਹ ਲੱਛਣ ਜਿਵੇਂ ਜਿਆਦਾ ਪਸੀਨਾ ਆਉਣਾ, ਜਿਆਦਾ ਗਰਮੀ ਲੱਗਣਾ, ਅੱਖਾਂ ਦਾ ਬਾਹਰ ਨੂੰ ਆਉਣਾ, ਔਰਤਾਂ ਵਿਚ ਮਹਾਂਮਾਰੀ ਦੀ ਸਮੱਸਿਆ, ਦਿਲ ਦੀ ਧੜਕਣ ਤੇਜ ਹੋਣਾ, ਚਮੜੀ ਲਾਲ ਰਹਿਣਾ, ਜਿਆਦਾ ਪਸੀਨਾ ਆਉਣਾ, ਸਾਹ ਲੈਣ ਵਿਚ ਤਕਲੀਫ ਅਤੇ ਹੱਥ ਕੰਬਣਾ ਆਦਿ ਹੋ ਸਕਦੇ ਹਨ। 16 ਟੀ.ਟੀ.06 ਡਾ. ਰਾਜਬਰਿੰਦਰ