ਮੰਤਰੀ ਈ.ਟੀ.ਓ. ਦੀ ਕੋਠੀ ਘੇਰਨ ਲਈ ਪੈਰਾ ਮੈਡੀਕਲ ਮੁਲਾਜ਼ਮਾਂ ਦਾ ਵੱਡਾ ਕਾਫ਼ਲਾ ਰਵਾਨਾ
ਤਰਨ ਤਾਰਨ, 13 ਸਤੰਬਰ (ਇਕਬਾਲ ਸਿੰਘ ਸੋਢ)- ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਮੰਤਰੀਆਂ ਦੀਆਂ ਕੋਠੀਆਂ ਦੇ ਘਿਰਾਓ ਦੇ ਦਿੱਤੇ ਸੱਦੇ ਤਹਿਤ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਦਾ ਵੱਡਾ ਕਾਫਲਾ ਕੈਬਨਿਟ ਮੰਤਰੀ ਈ. ਟੀ.
ਤਰਨ ਤਾਰਨ, 13 ਸਤੰਬਰ (ਇਕਬਾਲ ਸਿੰਘ ਸੋਢ)- ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਮੰਤਰੀਆਂ ਦੀਆਂ ਕੋਠੀਆਂ ਦੇ ਘਿਰਾਓ ਦੇ ਦਿੱਤੇ ਸੱਦੇ ਤਹਿਤ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਦਾ ਵੱਡਾ ਕਾਫਲਾ ਕੈਬਨਿਟ ਮੰਤਰੀ ਈ.ਟੀ.ਓ. ਹਰਭਜਨ ਸਿੰਘ ਦੀ ਅੰਮ੍ਰਿਤਸਰ ਸਥਿਤ ਕੋਠੀ ਦੇ ਘਿਰਾਓ ਲਈ ਰਵਾਨਾ ਹੋਇਆ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮੁਲਾਜ਼ਮ ਵਰਗ ਵਿਚ ਰੋਸ ਲਗਾਤਾਰ ਵਧ ਰਿਹਾ ਹੈ। ਇਸ ਮੌਕੇ ਪੈਰਾ ਮੈਡੀਕਲ ਯੂਨੀਅਨ ਦੇ ਪ੍ਰਧਾਨ ਰਜਵੰਤ ਸਿੰਘ ਬਾਗੜੀਆਂ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ, ਫਾਰਮੇਸੀ ਅਫਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਸੁਖਵੰਤ ਸਿੰਘ ਸਿੱਧੂ, ਐੱਮ.ਐੱਲ.ਟੀ. ਯੂਨੀਅਨ ਦੇ ਜਨਰਲ ਸਕੱਤਰ ਅਮਨਦੀਪ ਕੁਮਾਰ, ਜਸਪਿੰਦਰ ਸਿੰਘ, ਅਮਨਦੀਪ ਧਾਰੜ, ਫਾਰਮੇਸੀ ਅਫਸਰ ਯੂਨੀਅਨ ਦੇ ਜਨਰਲ ਸਕੱਤਰ ਨਵਕਿਰਨ ਸਿੰਘ, ਮਹਾਂਵੀਰ ਸਿੰਘ ਘਰਿਆਲਾ, ਮਨਜੀਤ ਸਿੰਘ ਕਸੇਲ, ਰਵੀਸ਼ੇਰ ਸਿੰਘ ਰੰਧਾਵਾ, ਦਲਜੀਤ ਸਿੰਘ ਘਰਿਆਲਾ, ਮਨਰਾਜਬੀਰ ਸਿੰਘ, ਪ੍ਰਦੀਪ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਕੈਰੋਂ, ਮਨਜੀਤ ਰਾਏ ਕੈਰੋਂ, ਲਵਜੀਤ ਸਿੰਘ, ਗੁਰਵਿੰਦਰ ਸਿੰਘ ਮਾਲੋਵਾਲ, ਸਰਬਜੀਤ ਸਿੰਘ ਕੰਗ, ਜਗਵੰਤ ਸਿੰਘ, ਹਰਿੰਦਰ ਸਿੰਘ ਕਸੇਲ, ਰਾਹੁਲ ਅਰੋੜਾ, ਨਵਦੀਪ ਸਿੰਘ, ਜਸਕੀਰਤ ਸਿੰਘ ਸਰਹਾਲੀ, ਅਮਨਦੀਪ ਸਿੰਘ ਭੱਟੀ, ਨਵਦੀਪ ਸਿੰਘ ਕਸੇਲ, ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਮੈਂਬਰ ਹਾਜ਼ਰ ਸਨ।