ਬਿਜਲੀ ਦੇ ਖੰਭੇ ’ਤੇ ਕੰਮ ਕਰਦੇ ਪ੍ਰਾਈਵੇਟ ਕਰਮਚਾਰੀ ਦੀ ਹੋਈ ਮੌਤ
ਤਰਨ ਤਾਰਨ, 11 ਸਤੰਬਰ (ਪਰਮਜੀਤ ਜੋਸ਼ੀ)–ਅੰਮ੍ਰਿਤਸਰ-ਤਰਨ ਤਾਰਨ ਰੋਡ ਸਥਿਤ ਪੁਲਿਸ ਲਾਈਨ ਦੇ ਨਜ਼ਦੀਕ ਪਰਮਿਟ ਲੈ ਕੇ ਬਿਜਲੀ ਦੇ ਖੰਭੇ ’ਤੇ ਤਾਰ ਪਾ ਰਹੇ ਇਕ ਪ੍ਰਾਈਵੇਟ ਕਰਮਚਾਰੀ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਤਰਨ ਤਾਰਨ, 11 ਸਤੰਬਰ (ਪਰਮਜੀਤ ਜੋਸ਼ੀ)–ਅੰਮ੍ਰਿਤਸਰ-ਤਰਨ ਤਾਰਨ ਰੋਡ ਸਥਿਤ ਪੁਲਿਸ ਲਾਈਨ ਦੇ ਨਜ਼ਦੀਕ ਪਰਮਿਟ ਲੈ ਕੇ ਬਿਜਲੀ ਦੇ ਖੰਭੇ ’ਤੇ ਤਾਰ ਪਾ ਰਹੇ ਇਕ ਪ੍ਰਾਈਵੇਟ ਕਰਮਚਾਰੀ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿ੍ਤਕ ਦਾ ਸ਼ਨਿਚਰਵਾਰ ਨੂੰ ਸਿਵਲ ਹਸਪਤਾਲ ਤਰਨ ਤਾਰਨ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਜੇ. ਈ. ਅਮਰਬੀਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪਾਵਰਕਾਮ ਵਲੋਂ ਪ੍ਰਾਈਵੇਟ ਠੇਕੇਦਾਰਾਂ ਤੋਂ ਪੁਲਿਸ ਲਾਈਨ ਦੇ ਨਜ਼ਦੀਕ ਖੰਭੇ ’ਤੇ ਕੰਮ ਕਰਵਾਇਆ ਜਾ ਰਿਹਾ ਸੀ, ਜਿਸ ਦੌਰਾਨ ਠੇਕੇਦਾਰ ਵੀ ਮੌਕੇ ’ਤੇ ਮੌਜੂਦ ਸੀ। ਇਸ ਸੰਬੰਧ ਵਿਚ ਜੈਂਪਰ 1755 ਲਗਾਉਣ ਲਈ 88 ਨੰਬਰ ਪਰਮਿਟ ਲਿਆ ਗਿਆ ਸੀ ਅਤੇ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਸੀ। ਖੰਭੇ ’ਤੇ ਕੰਮ ਕਰਦੇ ਸਮੇਂ ਪ੍ਰਾਈਵੇਟ ਕਰਮਚਾਰੀ ਕੰਵਲਜੀਤ ਸਿੰਘ ਅਚਾਨਕ ਤਾਰਾਂ ਨਾਲ ਲਟਕ ਗਿਆ, ਜਿਸ ਨੂੰ ਤੁਰੰਤ ਹੇਠਾਂ ਉਤਾਰ ਕੇ ਜਦ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੰਵਲਜੀਤ ਸਿੰਘ ਦਾ ਸਿਵਲ ਹਸਪਤਾਲ ਤਰਨ ਤਾਰਨ ਤੋਂ ਸ਼ਨੀਵਾਰ ਨੂੰ ਪੋਸਟਮਾਰਟਮ ਹੋਵੇਗਾ ਅਤੇ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।