08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

13 ਦੀ ਰੈਲੀ ਵਿਚ ਇਸਤਰੀ ਵਿੰਗ ਵੱਡੀ ਗਿਣਤੀ ’ਚ ਸ਼ਮੂਲੀਅਤ ਕਰੇਗਾ - ਬੀਬੀ ਡਿਆਲ

ਸ਼ਾਹਬਾਜ਼ਪੁਰ, 7 ਸਤੰਬਰ (ਪਰਦੀਪ ਬੇਗੇਪੁਰ)– ਸ਼੍ਰੋਮਣੀ ਅਕਾਲੀ ਦਲ (ਬ) ਸ਼ੁਰੂ ਕੀਤੀ ‘ਪੰਜਾਬ ਬਚਾਓ’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਇੰਚਾਰਜ ਬੀਬੀ ਰਮਨਦੀਪ ਕੌਰ ਖਹਿਰਾ ਸੇਰੋਂ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸੇਰੋਂ ਦੀ ਅਗਵਾਈ ਹੇਠ 13 ਸਤੰਬਰ ਨੂੰ ਵਿਸ਼ਾਲ ਰੈਲੀ ਗੋਇੰਦਵਾਲ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿਚ ਸੁਖਬੀਰ ਸਿੰਘ ਬਾਦਲ ਸੂਬਾ ਪ੍ਰਧਾਨ, ਸਾਂਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੀ ਹੋਰ ਪ੍ਰਮੁੱਖ ਆਗੂ ਵੀ ਸੰਗਤ ਦੇ ਰੂ ਬ ਰੂ ਹੋਣਗੇ। ਉਕਤ ਵਿਚਾਰ ਬੀਬਾ ਮਨਜੀਤ ਕੌਰ ਡਿਆਲ ਪਤਨੀ ਮਾਸਟਰ ਪਲਵਿੰਦਰ ਸਿੰਘ ਡਿਆਲ ਨੇ ਪੱਤਕਾਰਾਂ ਨਾਲ ਸਾਂਝੇ ਕੀਤੇ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸ਼ਾਹਬਾਜ਼ਪੁਰ, 7 ਸਤੰਬਰ (ਪਰਦੀਪ ਬੇਗੇਪੁਰ)– ਸ਼੍ਰੋਮਣੀ ਅਕਾਲੀ ਦਲ (ਬ) ਸ਼ੁਰੂ ਕੀਤੀ ‘ਪੰਜਾਬ ਬਚਾਓ’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਇੰਚਾਰਜ ਬੀਬੀ ਰਮਨਦੀਪ ਕੌਰ ਖਹਿਰਾ ਸੇਰੋਂ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸੇਰੋਂ ਦੀ ਅਗਵਾਈ ਹੇਠ 13 ਸਤੰਬਰ ਨੂੰ ਵਿਸ਼ਾਲ ਰੈਲੀ ਗੋਇੰਦਵਾਲ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿਚ ਸੁਖਬੀਰ ਸਿੰਘ ਬਾਦਲ ਸੂਬਾ ਪ੍ਰਧਾਨ, ਸਾਂਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੀ ਹੋਰ ਪ੍ਰਮੁੱਖ ਆਗੂ ਵੀ ਸੰਗਤ ਦੇ ਰੂ ਬ ਰੂ ਹੋਣਗੇ। ਉਕਤ ਵਿਚਾਰ ਬੀਬਾ ਮਨਜੀਤ ਕੌਰ ਡਿਆਲ ਪਤਨੀ ਮਾਸਟਰ ਪਲਵਿੰਦਰ ਸਿੰਘ ਡਿਆਲ ਨੇ ਪੱਤਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਖਹਿਰਾ ਦੀ ਅਗਵਾਈ ’ਚ ਹਲਕੇ ਦੇ ਹਰੇਕ ਪਿੰਡ ਵਿਚ ਇਸਤਰੀ ਵਿੰਗ ਦਾ ਢਾਂਚਾ ਖੜਾ ਕਰਕੇ ਇਸਤਰੀ ਵਿੰਗ ਦੇ ਅਹੁਦੇਦਾਰ ਨਿਯੁਕਤ ਕੀਤੇ ਗਏ। ਇਨ੍ਹਾਂ ਮੀਟਿੰਗਾਂ ਦੌਰਾਨ ਗੋਇੰਦਵਾਲ ਸਾਹਿਬ ਵਿਖੇ ਹੋਣ ਜਾ ਰਹੀ ਅਕਾਲੀ ਦਲ ਵਿਸ਼ਾਲ ਰੈਲੀ ਲਈ ਪਿੰਡਾਂ ਵਿਚ ਇਸਤਰੀਆਂ ਨੂੰ ਲਾਮਬੰਦ ਕਰਕੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਮਾਸਟਰ ਪਲਵਿੰਦਰ ਸਿੰਘ ਡਿਆਲ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਹਲਕੇ ਅੰਦਰ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਲੋਕ ਦਿਨ ਵੇਲੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
Ad Position 22
No active advertisement
ਪਿਛਲੀ ਖ਼ਬਰ ਖ਼ਾ ਲਸਾ ਅਕੈਡਮੀ ਮਹਿਤਾ ਵਿਖੇ ਸਿੱਖਿਆ ਦੇ ਸਿਤਾਰਿਆਂ ਨੂੰ ਮਿਲਿਆ ‘ਵਿੱਦਿਆ ਜੋਤ’ ਸਨਮਾਨ ਅਗਲੀ ਖ਼ਬਰ 9 ਦੇ ਕਿਸਾਨ ਮੇਲੇ ’ਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਕਿਸਾਨ - ਡਾ. ਪਰਵਿੰਦਰ ਸਿੰਘ
Ad Position 24