ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਇਕ ਨਵੇਂ ਪੰਜਾਬ ਦੀ ਹੋ ਰਹੀ ਹੈ ਸ਼ੁਰੂਆਤ - ਮਜੀਠੀਆ
ਭੀਲੋਵਾਲ ਦੇ ਕਈ ਪਰਿਵਾਰਾਂ ਅਕਾਲੀ ਦਲ ਦਾ ਪੱਲਾ ਫੜਿਆ
ਟਾਹਲੀ ਸਾਹਿਬ, 7 ਸਤੰਬਰ (ਵਿਨੋਦ ਭੀਲੋਵਾਲ)–ਸ਼੍ਰੋਮਣੀ ਅਕਾਲੀ ਦਲ ਨੂੰ ਮਜੀਠਾ ਹਲਕੇ ਵਿਚ ਉਸ ਵਕਤ ਵੱਡਾ ਸਮਰਥਨ ਮਿਲਿਆ ਹੈ। ਜਦੋਂ ਪਿੰਡ ਭੀਲੋਵਾਲ ਤੋ ਕਾਂਗਰਸ ਪਾਰਟੀ ਦੇ ਬਲਾਕ ਦੇ ਮੌਜੂਦਾ ਪ੍ਰਧਾਨ ਇਕਬਾਲ ਸਿੰਘ ਨੇ ਆਪਣੇ ਕਈ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜ ਲਿਆ।
ਟਾਹਲੀ ਸਾਹਿਬ, 7 ਸਤੰਬਰ (ਵਿਨੋਦ ਭੀਲੋਵਾਲ)–ਸ਼੍ਰੋਮਣੀ ਅਕਾਲੀ ਦਲ ਨੂੰ ਮਜੀਠਾ ਹਲਕੇ ਵਿਚ ਉਸ ਵਕਤ ਵੱਡਾ ਸਮਰਥਨ ਮਿਲਿਆ ਹੈ। ਜਦੋਂ ਪਿੰਡ ਭੀਲੋਵਾਲ ਤੋ ਕਾਂਗਰਸ ਪਾਰਟੀ ਦੇ ਬਲਾਕ ਦੇ ਮੌਜੂਦਾ ਪ੍ਰਧਾਨ ਇਕਬਾਲ ਸਿੰਘ ਨੇ ਆਪਣੇ ਕਈ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜ ਲਿਆ। ਜਿਨ੍ਹਾਂ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜੀ ਆਇਆਂ ਕਹਿ ਕੇ ਸ਼ਾਮਿਲ ਕੀਤਾ। ਉਨ੍ਹਾਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜੋ ਲੋਕਾਂ ਲਈ ਕੰਮ ਕਰਦੀ ਹੈ, ਨਾ ਕਿ ਚੋਣਾਂ ਲਈ। ਜਿਸ ਨੂੰ ਵੇਖਦਿਆ ਲੋਕ ਸ਼੍ਰੋਮਣੀ ਅਕਾਲੀ ਦਲ ਪਾਰਟੀ’ ਵਿਚ ਸ਼ਾਮਿਲ ਹੋ ਰਹੇ ਹਨ। ਜੋ ਇਕ ਨਵੇਂ ਪੰਜਾਬ ਦੀ ਸ਼ੁਰੂਆਤ ਹੈ, ਸ਼ਾਮਿਲ ਹੋਣ ਵਾਲੇ ਆਗੂਆਂ ਵਿਚ ਕਿਰਪਾਲ ਸਿੰਘ, ਸਵਿੰਦਰ ਸਿੰਘ, ਹਰਦੇਵ ਸਿੰਘ, ਤਰਸੇਮ ਸਿੰਘ ਸਾਬਕਾ ਪੰਚਾਇਤ ਮੈਂਬਰ ਗੁਰਦਿਆਲ ਸਿੰਘ ਅਤੇ ਸੁਖਦੇਵ ਸਿੰਘ ਜਿਨ੍ਹਾਂ ਦਾ ਮਜੀਠੀਆ ਨੇ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਸਵਾਗਤ ਕੀਤਾ।