07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਜਪਾ ਦੇ ਸੂਬਾ ਸਕੱਤਰ ਮੰਨਾ ਨੇ ਬਾਬਾ ਬਲਵਿੰਦਰ ਸਿੰਘ ਕੋਲੋਂ ਅਸ਼ੀਰਵਾਦ ਲਿਆ

ਤਰਨ ਤਾਰਨ, 6 ਸਤੰਬਰ (ਹਰਿੰਦਰ ਸਿੰਘ)-ਭਾਜਪਾ ਦੇ ਸੂਬਾ ਸਕੱਤਰ ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਿਕ ਹੋਣ ਪਹੁੰਚੇ, ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਤਖ਼ਤ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਉਪਰੰਤ ਬਾਬਾ ਨਿਧਾਨ ਸਿੰਘ ਜੀ ਦੇ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਕਾਰ ਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਕੋਲੋਂ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਨਾਲ ਕੁਝ ਵਿਚਾਰਾਂ ਦੀ ਸਾਂਝ ਸਾਂਝੀ ਕੀਤੀ।

Ad Position 21
repet_subhas-goyals [Copy P29]
ਕਾਰ ਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਮਨਜੀਤ ਸਿੰਘ ਮੰਨਾ ਅਤੇ ਗੁਰਪ੍ਰਤਾਪ ਸਿੰਘ ਸੰਧੂ ਨੂੰ ਸਿਰੋਪਾਓ ਦੇ ਕੇ ਅਸ਼ੀਰਵਾਦ ਦਿੰਦੇ ਹੋਏ। ਅਜੀਤ ਤਸਵੀਰ 07-09-2026
ਤਰਨ ਤਾਰਨ, 6 ਸਤੰਬਰ (ਹਰਿੰਦਰ ਸਿੰਘ)-ਭਾਜਪਾ ਦੇ ਸੂਬਾ ਸਕੱਤਰ ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਿਕ ਹੋਣ ਪਹੁੰਚੇ, ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਤਖ਼ਤ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਉਪਰੰਤ ਬਾਬਾ ਨਿਧਾਨ ਸਿੰਘ ਜੀ ਦੇ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਕਾਰ ਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਕੋਲੋਂ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਨਾਲ ਕੁਝ ਵਿਚਾਰਾਂ ਦੀ ਸਾਂਝ ਸਾਂਝੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ ਵਲੋਂ ਉਨ੍ਹਾਂ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜਾ ਮਨਾਉਣ ਸੰਬੰਧੀ ਸ੍ਰੀ ਹਜ਼ੂਰ ਸਾਹਿਬ ਆਉਣ ਲਈ ਸਪੈਸ਼ਲ ਰੇਲ ਗੱਡੀ ਚਲਾਉਣ ਲਈ ਕਿਹਾ ਗਿਆ ਸੀ ਤਾਂ ਪੰਜਾਬ ਦੀ ਸੰਗਤ ਬਿਨਾਂ ਕਿਸੇ ਖੱਜਲ ਖੁਆਰ ਤੋਂ ਇੱਥੇ ਪਹੁੰਚ ਸਕੇ, ਕਿਉਂਕਿ ਸੰਗਤ ਨੂੰ ਰੇਲ ਟਿਕਟਾਂ ਨਹੀਂ ਮਿਲ ਰਹੀਆਂ ਸਨ, ਜਿਸ ਕਰਕੇ ਉਨ੍ਹਾਂ ਵਲੋਂ ਕੇਂਦਰੀ ਰੇਲ ਮੰਤਰੀ ਨਾਲ ਗੱਲਬਾਤ ਕਰਕੇ ਸੰਗਤ ਲਈ ਸਪੈਸ਼ਲ ਰੇਲ ਗੱਡੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 3 ਸਤੰਬਰ ਨੂੰ ਰੇਲ ਗੱਡੀ ਨੂੰ ਰਵਾਨਾ ਕੀਤਾ ਸੀ ਤੇ ਸੰਗਤ ਵਲੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਵੀ ਤਖ਼ਤ ਸਾਹਿਬ ਵਿਖੇ ਜ਼ਰੂਰ ਪਹੁੰਚਣ। ਜਿਸ ਲਈ ਉਹ ਉਚੇਚੇ ਤੌਰ ’ਤੇ ਇੱਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਪਹੁੰਚੇ ਹਨ, ਕਿਉਂਕਿ ਸੰਗਤ ਦੀ ਸੇਵਾ ਕਰਨ ਦਾ ਵਾਹਿਗੁਰੂ ਜੀ ਨੇ ਮੈਨੂੰ ਇਹ ਮੌਕਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਗੁਰਪ੍ਰਤਾਪ ਸਿੰਘ ਸੰਧੂ, ਬੌਬੀ ਬੋਦੇਵਾਲ ਨੇ ਵੀ ਗੁਰੂ ਘਰ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ, ਨਸ਼ੀਲੇ ਕੈਪਸੂਲ, ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 26 ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਪੱਟੀ-ਤਰਨ ਤਾਰਨ ਸੜਕ ਦਾ ਅਧੂਰਾ ਨਿਰਮਾਣ ਬਣਿਆ ਲੋਕਾਂ ਲਈ ਮੁਸੀਬਤ 25 ਕਿੱਲੋਮੀਟਰ ਸੜਕ ’ਤੇ ਥਾਂ-ਥਾਂ ਖੱਡੇ, ਵਾਹਨਾਂ ਦੀ...
Ad Position 24