ਜਹਾਂਗੀਰ, ਮੇਘ ਸਿੰਘ ਤੇ ਲਾਡੀ ਪ੍ਰਧਾਨ ਤੇ ਹੋਰਨਾਂ ਵਲੋਂ ਧੂੰਦਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਤਰਨ ਤਾਰਨ 31 ਅਗਸਤ (ਹਰਿੰਦਰ ਸਿੰਘ)-ਬੀਤੇ ਦਿਨੀਂ ‘ਅਜੀਤ’ ਦੇ ਫਤਿਆਬਾਦ ਤੋਂ ਪੱਤਰਕਾਰ ਹਰਵਿੰਦਰ ਸਿੰਘ ਧੂੰਦਾ ਦੇ ਛੋਟੀ ਭਰਜਾਈ ਰਜਿੰਦਰ ਕੌਰ ਪਤਨੀ ਜਤਿੰਦਰ ਸਿੰਘ ਕੱਪੜੇ ਵਾਲੇ ਅਤੇ ਜੱਜਪਾਲ ਸਿੰਘ ਬਿੱਟਾ ਤੇ ਮਨਦੀਪ ਸਿੰਘ ਰਿੰਕੂ ਦੀ ਮਾਤਾ, ਜੋ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਬੇਵਕਤ ਮੌਤ ’ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਤੇ ਪੀ. ਏ.
ਤਰਨ ਤਾਰਨ 31 ਅਗਸਤ (ਹਰਿੰਦਰ ਸਿੰਘ)-ਬੀਤੇ ਦਿਨੀਂ ‘ਅਜੀਤ’ ਦੇ ਫਤਿਆਬਾਦ ਤੋਂ ਪੱਤਰਕਾਰ ਹਰਵਿੰਦਰ ਸਿੰਘ ਧੂੰਦਾ ਦੇ ਛੋਟੀ ਭਰਜਾਈ ਰਜਿੰਦਰ ਕੌਰ ਪਤਨੀ ਜਤਿੰਦਰ ਸਿੰਘ ਕੱਪੜੇ ਵਾਲੇ ਅਤੇ ਜੱਜਪਾਲ ਸਿੰਘ ਬਿੱਟਾ ਤੇ ਮਨਦੀਪ ਸਿੰਘ ਰਿੰਕੂ ਦੀ ਮਾਤਾ, ਜੋ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਬੇਵਕਤ ਮੌਤ ’ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਤੇ ਪੀ.ਏ.ਸੀ. ਦੇ ਮੈਂਬਰ ਦਲਬੀਰ ਸਿੰਘ ਜਹਾਂਗੀਰ, ਮੇਘ ਸਿੰਘ ਪ੍ਰੈਸ ਸਕੱਤਰ, ਸੁਖਜਿੰਦਰ ਸਿੰਘ ਲਾਡੀ ਸਰਕਲ ਪ੍ਰਧਾਨ, ਸਾ. ਸਰਪੰਚ ਨਰਿੰਦਰ ਸਿੰਘ, ਕਸ਼ਮੀਰ ਸਿੰਘ ਟਰਾਂਸਪੋਰਟ, ਕੰਵਲਜੀਤ ਸਿੰਘ ਲਹੌਰੀਆ ਅਤੇ ਹਜੂਰ ਸਿੰਘ ਸਮੇਤ ਧੂੰਦਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਰਜਿੰਦਰ ਕੌਰ ਦੀ ਬੇਵਕਤ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।