31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਰਕਲ ਸ਼ਾਹਬਾਜਪੁਰ ਦੇ ਅੱਠ ਪਿੰਡਾਂ ’ਚ ਰਮਨਦੀਪ ਕੌਰ ਸੇਰੋਂ ਨੇ ਕੀਤਾ ਮੀਟਿੰਗਾਂ ਨੂੰ ਸੰਬੋਧਨ

ਸ਼ਾਹਬਾਜਪੁਰ, 31 ਅਗਸਤ (ਪ੍ਰਦੀਪ ਬੇਗੇਪੁਰ)—ਸਰਕਲ ਸ਼ਾਹਬਾਜਪੁਰ ਦੇ ਸਰਕਲ ਔਲਖਾਂ ਦੇ ਬਾਹਰੇ ਵਿਚ ਅੱਠ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਖਡੂਰ ਸਾਹਿਬ ਰਮਨਦੀਪ ਕੌਰ ਸੇਰੋਂ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸਰਪੰਚ ਸੇਰੋਂ ਦੀ ਅਗਵਾਈ ਵਿਚ ਨੁੱਕੜ ਮੀਟਿੰਗਾਂ ਕਰਵਾਈਆਂ ਗਈਆਂ । ਇਸ ਮੌਕੇ ਰਮਨਦੀਪ ਕੌਰ ਸੇਰੋਂ ਅਤੇ ਸਰਪੰਚ ਬਿੱਲਾ ਸੇਰੋਂ ਨੇ ਪਲਵਿੰਦਰ ਸਿੰਘ ਸਰਪੰਚ ਡਿਆਲ, ਸਰਪੰਚ ਰਣਜੀਤ ਸਿੰਘ ਮੰਮਣਕੇ, ਸਰਪੰਚ ਸਕੱਤਰ ਸਿੰਘ ਗੋਪਾਲਾ, ਮੈਂਬਰ ਨਛੱਤਰ ਸਿੰਘ ਮਿਆਣੀ ਬਲਾਕ ਸੰਮਤੀ ਮੈਂਬਰ, ਸਰਪੰਚ ਨਿਸ਼ਾਨ ਸਿੰਘ ਸੋਨੂੰ ਕਮਾਲਪੁਰ, ਸਰਪੰਚ ਸੁਖਵਿੰਦਰ ਸਿੰਘ ਛਿੰਦਾ ਗੁਲਾਲੀਪੁਰ, ਪਿੰਡ ਸ਼ਾਹਬਾਜਪੁਰ ਵਿਖੇ ਲੱਖਾ ਸਿੰਘ, ਹੀਰਾ ਸਿੰਘ, ਗਿਆਨ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਕਾਲੀ ਯੂਥ ਆਗੂ ਅਰਸ਼ਦੀਪ ਸਿੰਘ, ਇਸਤਰੀ ਵਿੰਗ ਦੇ ਹਲਕਾ ਪ੍ਰਧਾਨ ਮਨਜੀਤ ਕੌਰ ਡਿਆਲ ਅਤੇ ਉਨ੍ਹਾਂ ਦੇ ਪਤੀ ਸਰਪੰਚ ਪਲਵਿੰਦਰ ਸਿੰਘ ਡਿਆਲ ਦੇ ਗ੍ਰਹਿ ਵਿਖੇ ਪਿੰਡ ਡਿਆਲ ਰਾਜਪੂਤਾਂ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਪਿੰਡਾਂ ’ਚ ਹੋਏ ਇਕੱਠਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਕੇ ਹੀ ਸਾਹ ਲੈਣਗੇ।

Ad Position 21
No active advertisement
ਅਜੀਤ ਡੈਸਕ 01-09-2026
ਸ਼ਾਹਬਾਜਪੁਰ, 31 ਅਗਸਤ (ਪ੍ਰਦੀਪ ਬੇਗੇਪੁਰ)—ਸਰਕਲ ਸ਼ਾਹਬਾਜਪੁਰ ਦੇ ਸਰਕਲ ਔਲਖਾਂ ਦੇ ਬਾਹਰੇ ਵਿਚ ਅੱਠ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਖਡੂਰ ਸਾਹਿਬ ਰਮਨਦੀਪ ਕੌਰ ਸੇਰੋਂ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸਰਪੰਚ ਸੇਰੋਂ ਦੀ ਅਗਵਾਈ ਵਿਚ ਨੁੱਕੜ ਮੀਟਿੰਗਾਂ ਕਰਵਾਈਆਂ ਗਈਆਂ । ਇਸ ਮੌਕੇ ਰਮਨਦੀਪ ਕੌਰ ਸੇਰੋਂ ਅਤੇ ਸਰਪੰਚ ਬਿੱਲਾ ਸੇਰੋਂ ਨੇ ਪਲਵਿੰਦਰ ਸਿੰਘ ਸਰਪੰਚ ਡਿਆਲ, ਸਰਪੰਚ ਰਣਜੀਤ ਸਿੰਘ ਮੰਮਣਕੇ, ਸਰਪੰਚ ਸਕੱਤਰ ਸਿੰਘ ਗੋਪਾਲਾ, ਮੈਂਬਰ ਨਛੱਤਰ ਸਿੰਘ ਮਿਆਣੀ ਬਲਾਕ ਸੰਮਤੀ ਮੈਂਬਰ, ਸਰਪੰਚ ਨਿਸ਼ਾਨ ਸਿੰਘ ਸੋਨੂੰ ਕਮਾਲਪੁਰ, ਸਰਪੰਚ ਸੁਖਵਿੰਦਰ ਸਿੰਘ ਛਿੰਦਾ ਗੁਲਾਲੀਪੁਰ, ਪਿੰਡ ਸ਼ਾਹਬਾਜਪੁਰ ਵਿਖੇ ਲੱਖਾ ਸਿੰਘ, ਹੀਰਾ ਸਿੰਘ, ਗਿਆਨ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਕਾਲੀ ਯੂਥ ਆਗੂ ਅਰਸ਼ਦੀਪ ਸਿੰਘ, ਇਸਤਰੀ ਵਿੰਗ ਦੇ ਹਲਕਾ ਪ੍ਰਧਾਨ ਮਨਜੀਤ ਕੌਰ ਡਿਆਲ ਅਤੇ ਉਨ੍ਹਾਂ ਦੇ ਪਤੀ ਸਰਪੰਚ ਪਲਵਿੰਦਰ ਸਿੰਘ ਡਿਆਲ ਦੇ ਗ੍ਰਹਿ ਵਿਖੇ ਪਿੰਡ ਡਿਆਲ ਰਾਜਪੂਤਾਂ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਪਿੰਡਾਂ ’ਚ ਹੋਏ ਇਕੱਠਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਕੇ ਹੀ ਸਾਹ ਲੈਣਗੇ। ਉਨ੍ਹਾਂ ਕਿਹਾ ਕਿ ਅਸੀਂ ਵਾਅਦਿਆਂ ਅਤੇ ਲਾਰਿਆਂ ਵਿਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ। ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਗਲੀਆਂ, ਨਾਲੀਆਂ ਵਿਚ ਹੀ ਉਲਝਾਅ ਛੱਡਿਆ, ਵਿਕਾਸ ਨਾਂਅ ਦਾ ਪਿੰਡਾਂ ਵਿਚ ਕੋਈ ਕੰਮ ਨਹੀਂ ਕੀਤਾ। ਬੇਰੁਜ਼ਗਾਰ ਬੱਚਿਆਂ ਨੂੰ ਰੋਜ਼ਗਾਰ ਦੇਣਾ, ਬੱਚਿਆਂ ਨੂੰ ਖੇਡਾਂ ਨਾਲ ਸੰਬੰਧਿਤ ਸਾਮਾਨ ਮੁਹੱਈਆ ਕਰਵਾਉਣਾ, ਗਰੀਬਾਂ ਨੂੰ ਆਟਾ ਦਾਲ ਵਰਗੀਆਂ ਸਹੂਲਤਾਂ ਤੋਂ ਇਲਾਵਾ ਹਰੇਕ ਪਿੰਡ ਵਿਕਾਸ ਨਾਲ ਨਮੂਨੇ ਦਾ ਪਿੰਡਾਂ ਬਣਾ ਦਿੱਤਾ ਜਾਵੇਗਾ । ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਿਤੀ 13 ਸਤੰਬਰ 2026 ਨੂੰ ਗੋਇੰਦਵਾਲ ਸਾਹਿਬ ਵਿਖੇ ਭਾਰੀ ਰੈਲੀ ਕਰਵਾਈ ਜਾ ਰਹੀ ਹੈ । ਉਸ ਵਿਚ ਹਰੇਕ ਪਿੰਡ ਤੋਂ ਵੱਡੀ ਗਿਣਤੀ ’ਚ ਸੰਗਤ ਪਹੁੰਚ ਕੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਵੱਡੀ ਅਕਾਲੀ ਲੀਡਰਸ਼ਿਪ ਦੇ ਵਿਚਾਰ ਸੁਣਨ । ਇਸ ਮੌਕੇ ਸਾਰਿਆਂ ਪਿੰਡਾਂ ਦੀ ਸੰਗਤ ਦਾ ਅਕਾਲੀ ਆਗੂ ਸਰਪੰਚ ਪਲਵਿੰਦਰ ਸਿੰਘ ਡਿਆਲ ਨੇ ਮੀਟਿੰਗਾਂ ਵਿਚ ਪਹੁੰਚਣ ’ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸੰਪੰਨ ਅਗਲੀ ਖ਼ਬਰ ਹਲਦਵਾਨੀ ਘਟਨਾ ਦੇ ਵਿਰੋਧ ’ਚ ਕਾਂਗਰਸ ਵਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਚਾਰ ਖੰਭਾ ਚੌਂਕ ’ਚ ਪ੍ਰਧਾਨ ਮੰਤਰੀ ਨ...
Ad Position 24