ਬੱਚਿਆਂ ’ਚ ਕਬਜ਼ ਹੋਣ ਦੇ ਕਈ ਕਾਰਨ ਹੋ ਸਕਦੇ- ਡਾ. ਸੁਪ੍ਰਿਯਾ
ਤਰਨ ਤਾਰਨ, 31 ਅਗਸਤ (ਹਰਿੰਦਰ ਸਿੰਘ)— ਬੱਚਿਆਂ ’ਚ ਦਿਨ ਬ ਦਿਨ ਵਧ ਰਹੀ ਕਬਜ ਦੀ ਬਿਮਾਰੀ ਚਿੰਤਾਜਨਕ ਹੈ ਅਤੇ ਕਬਜ ਹੋਣ ’ਤੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਸਮੇਂ ਸਿਰ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ । ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ ।
ਜ
ਜਾਣਕਾਰੀ ਦਿੰਦੇ ਹੋਏ ਡਾਕਟਰ ਸੁਪ੍ਰਿਯਾ
01-09-2026
ਤਰਨ ਤਾਰਨ, 31 ਅਗਸਤ (ਹਰਿੰਦਰ ਸਿੰਘ)— ਬੱਚਿਆਂ ’ਚ ਦਿਨ ਬ ਦਿਨ ਵਧ ਰਹੀ ਕਬਜ ਦੀ ਬਿਮਾਰੀ ਚਿੰਤਾਜਨਕ ਹੈ ਅਤੇ ਕਬਜ ਹੋਣ ’ਤੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਸਮੇਂ ਸਿਰ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ । ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ । ਉਨ੍ਹਾਂ ਦੱਸਿਆ ਕਿ ਕਬਜ ਦਾ ਕਾਰਨ ਬੱਚਿਆਂ ’ਚ ਫਾਸਟ ਫੂਡ ਜਿਵੇਂ ਕਿ ਪੀਜਾ, ਬਰਗਰ, ਕੁਰਕਰੇ, ਚਿਪਸ, ਕੋਲ ਡਰਿੰਕਸ ਵੱਲ ਜਿਆਦਾ ਰੁਝਾਨ ਕਰਨਾ ਹੈ ਜੋ ਕਿ ਜਿਆਦਾਤਰ ਮੈਦੇ ਤੋਂ ਬਣੇ ਹੁੰਦੇ ਹਨ ਅਤੇ ਦੂਸਰਾ ਕਾਰਨ ਬੱਚਿਆਂ ਵਿਚ ਆਊਟਡੋਰ ਗਤੀਵਿਧੀ ਘੱਟ ਹੋਣਾ ਹੈ। ਬੱਚੇ ਅੱਜ ਕੱਲ੍ਹ ਮੋਬਾਈਲ, ਕੰਪਿਊਟਰ, ਗੇਮਜ ਵਿਚ ਜਿਆਦਾ ਰੁਝਾਨ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰ ਘੱਟ ਗਤੀਵਿਧੀ ਕਰਦਾ ਹੈ ਅਤੇ ਬੱਚਿਆਂ ਦਾ ਸਰੀਰ ਸੁਸਤ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਕਬਜ ਦੇ ਰੋਗ ਦਾ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਗਰ ਕਿਸੇ ਦੇ ਬੱਚੇ ’ਚ ਕਬਜ ਰੋਗ ਹੈ ਤਾਂ ਉਹ ਤਰੁੰਤ ਮਾਹਿਰ ਡਾਕਟਰ ਪਾਸੋਂ ਉਸਦਾ ਇਲਾਜ ਕਰਵਾਉਣ ਤਾਂ ਕਿ ਬਿਮਾਰੀ ਗੰਭੀਰ ਨਾ ਬਣੇ।