01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗੋਲੀਬਾਰੀ ਦੇ ਕਈ ਮਾਮਲਿਆਂ ’ਚ ਲੋੜੀਂਦਾ ਸੀ ਗ੍ਰਿਫ਼ਤਾਰ ਸ਼ੂਟਰ - ਐਸ.ਐਸ.ਪੀ. ਲਾਂਬਾ

ਤਰਨ ਤਾਰਨ, 31 ਅਗਸਤ (ਹਰਿੰਦਰ ਸਿੰਘ)–ਤਰਨ ਤਾਰਨ ਸੀ. ਆਈ.

Ad Position 21
No active advertisement
ਘਟਨਾ ਵਾਲੇ ਸਥਾਨ ’ਤੇ ਪਹੁੰਚੇ ਐਸ.ਐਸ.ਪੀ. ਸੁਰਿੰਦਰ ਲਾਂਬਾ ਜਾਣਕਾਰੀ ਦਿੰਦੇ ਹੋਏ ਨਾਲ ਐਸ.ਪੀ.ਡੀ. ਰਿਪੁਤਾਪਨ ਸਿੰਘ, ਡੀ.ਐਸ.ਪੀ. ਸ਼ਿਵਦਰਸ਼ਨ ਸਿੰਘ, ਡੀ.ਐਸ.ਪੀ. ਰਵੀਸ਼ੇਰ ਸਿੰਘ ਤੇ ਹੋਰ ਅਤੇ ਬਰਾਮਦ ਕੀਤਾ ਗਿਆ ਮੋਟਰਸਾਈਕਲ ਅਤੇ ਪਿਸਟਲ। 01-09-2026
ਤਰਨ ਤਾਰਨ, 31 ਅਗਸਤ (ਹਰਿੰਦਰ ਸਿੰਘ)–ਤਰਨ ਤਾਰਨ ਸੀ.ਆਈ.ਏ. ਸਟਾਫ਼ ਅਤੇ ਥਾਣਾ ਪੱਟੀ ਸਿਟੀ ਦੀ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਸਰਹਾਲੀ ਮੰਡ ਵਿਖੇ ਇਕ ਸ਼ੂਟਰ ਨੂੰ ਗੋਲੀ ਲੱਗਣ ਤੋਂ ਬਾਅਦ ਕਾਬੂ ਕੀਤਾ ਹੈ। ਉਕਤ ਵਿਅਕਤੀ ਵਲੋਂ ਪਿੱਛਾ ਕਰ ਰਹੀ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਕਾਰਨ ਜਵਾਬੀ ਕਾਰਵਾਈ ਦੌਰਾਨ ਉਕਤ ਸ਼ੂਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸੀ.ਆਈ.ਏ. ਸਟਾਫ਼ ਤਰਨ ਤਾਰਨ ਅਤੇ ਥਾਣਾ ਸਿਟੀ ਪੱਟੀ ਪੁਲਿਸ ਦੀਆਂ ਟੀਮਾਂ ਖਾਸ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਗਸ਼ਤ ਕਰ ਰਹੀਆਂ ਸਨ। ਇਸ ਦੌਰਾਨ ਪਿੰਡ ਸਰਾਲੀ ਮੰਡਾਂ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਸੜਕ ਤੋਂ ਕੱਚੇ ਰਸਤੇ ਨੂੰ ਮੁੜ ਗਿਆ। ਪੁਲਿਸ ਪਾਰਟੀ ਵਲੋਂ ਸ਼ੱਕ ਹੋਣ ’ਤੇ ਪੁਲਿਸ ਨੇ ਮੋਟਰਸਾਈਕਲ ਸਵਾਰ ਦਾ ਜਦ ਪਿੱਛਾ ਕਰਕੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਵਾਰ ਵਿਅਕਤੀ ਨੇ ਪੁਲਿਸ ਪਾਰਟੀ ’ਤੇ ਤਿੰਨ ਗੋਲੀਆਂ ਚਲਾਈਆਂ। ਪੁਲਿਸ ਵਲੋਂ ਆਪਣੇ ਬਚਾਅ ਅਤੇ ਸੁਰੱਖਿਆ ਲਈ ਜਵਾਬੀ ਗੋਲੀ ਚਲਾਈ ਤਾਂ ਮੋਟਰਸਾਈਕਲ ਸਵਾਰ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਪਾਰਟੀ ਨੇ ਉਸ ਨੂੰ ਤੁਰੰਤ ਫੜ੍ਹ ਲਿਆ । ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਗੁਰਮੀਤ ਸਿੰਘ ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਉਸ ਕੋਲੋਂ ਪੁਲਿਸ ਪਾਰਟੀ ਨੇ ਮੌਕੇ ਤੋਂ ਇਕ ਮੋਟਰਸਾਈਕਲ ਅਤੇ ਇਕ 9 ਐਮ.ਐਮ. ਦਾ ਪਿਸਟਲ ਬਰਾਮਦ ਕੀਤਾ ਹੈ। ਐਸ.ਐਸ.ਪੀ. ਲਾਂਬਾ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਸ਼ੂਟਰ ਗੁਰਮੀਤ ਸਿੰਘ ਇਕ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿਚ ਹਾਲ ਹੀ ਵਿਚ ਗਿ੍ਫਤਾਰ ਕੀਤੇ ਗਏ ਇਕ ਸ਼ੂਟਰ ਦਾ ਸਾਥੀ ਹੈ, ਉਹ ਪਿਛਲੇ ਸਮੇਂ ਦਰਜ ਕੀਤੇ ਗਏ 6 ਤੋਂ 7 ਗੋਲੀਬਾਰੀ ਦੇ ਮਾਮਲਿਆਂ ਵਿਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਉਕਤ ਸ਼ੂਟਰ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਨਿਰਦੇਸ਼ਾਂ ’ਤੇ ਉਨ੍ਹਾਂ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਧਮਕਾਉਣ ਅਤੇ ਪੈਸੇ ਵਸੂਲਣ ਲਈ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਲਾਜ ਤੋਂ ਬਾਅਦ ਗੁ ਰਮੀਤ ਸਿੰਘ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਅਪਰਾਧਿਕ ਘਟਨਾਵਾਂ ਵਿਚ ਉਸ ਦੀ ਸ਼ਮੂਲੀਅਤ ਦੀ ਪਛਾਣ ਵੀ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਪੀ.ਡੀ. ਰਿਪੁਤਾਪਨ ਸਿੰਘ, ਡੀ.ਐਸ.ਪੀ.ਡੀ. ਸ਼ਿਵਦਰਸ਼ਨ ਸਿੰਘ, ਡੀ.ਐਸ.ਪੀ. ਪੱਟੀ ਰਵੀਸ਼ੇਰ ਸਿੰਘ, ਐਸ.ਐਚ.ਓ. ਪੱਟੀ ਸਿਟੀ ਵਿਪਨ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਕਾਨ ’ਤੇ ਬੈਠੇ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀ ਗੋਲੀ ਅਗਲੀ ਖ਼ਬਰ 2 ਅਤੇ 4 ਸਤੰਬਰ ਨੂੰ ਬਿਜਲੀ ਬੰਦ ਰਹੇਗੀ
Ad Position 24