27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਾਂਝਾ ਮੰਚ ਮੁਲਾਜ਼ਮ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਐੱਸ.ਡੀ.ਐੱਮ. ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਦੇ ਪੁਤਲੇ ਸਾੜੇ

ਪੱਟੀ, 27 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਬਲਾਕ ਵਿਖੇ ਸਾਂਝੇ ਮੁਲਾਜ਼ਮ ਮੰਚ ਵਲੋਂ ਦਿੱਤੇ ਸੱਦੇ ’ਤੇ ਭਰਾਤਰੀ ਜਥੇਬੰਦੀਆਂ ਅਤੇ ਪੈਨਸ਼ਨਰਜ਼ ਵਲੋਂ ਦਿੱਤੇ ਗਏ ਸੱਦੇ ‘ਤੇ ਗੁਰਦੁਆਰਾ ਬੀਬੀ ਰਜਨੀ ਜੀ ਰੇਲਵੇ ਸਟੇਸ਼ਨ ਪੱਟੀ ਵਿਖੇ ਸਰਕਾਰ ਦਾ ਪਿੱਠ ਸਿਆਪਾ ਕਰਨ ਲਈ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ, ਸੁਖਦੇਵ ਰਾਜ ਸ਼ਰਮਾ, ਕਾਰਜ ਸਿੰਘ ਕੈਰੋ. ਦੀਦਾਰ ਸਿੰਘ ਰੋਡਵੇਜ਼ ਅਤੇ ਨਗਰ ਕੌਂਸਲ ਤੋਂ ਸਫਾਈ ਸੇਵਕਾਂ ਦੇ ਪ੍ਰਧਾਨ ਬਲਵੰਤ ਰਾਏ ਦੀ ਅਗਵਾਈ ਵਿਚ ਮੁਲਾਜ਼ਮਾਂ ਵਲੋਂ ਵੱਡਾ ਇਕੱਠ ਕੀਤਾ ਗਿਆ।

Ad Position 21
No active advertisement
ਪੱਟੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰਜ਼। ਤਸਵੀਰ–ਕਾਲੇਕੇ 28-08-2026
ਪੱਟੀ, 27 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਬਲਾਕ ਵਿਖੇ ਸਾਂਝੇ ਮੁਲਾਜ਼ਮ ਮੰਚ ਵਲੋਂ ਦਿੱਤੇ ਸੱਦੇ ’ਤੇ ਭਰਾਤਰੀ ਜਥੇਬੰਦੀਆਂ ਅਤੇ ਪੈਨਸ਼ਨਰਜ਼ ਵਲੋਂ ਦਿੱਤੇ ਗਏ ਸੱਦੇ ‘ਤੇ ਗੁਰਦੁਆਰਾ ਬੀਬੀ ਰਜਨੀ ਜੀ ਰੇਲਵੇ ਸਟੇਸ਼ਨ ਪੱਟੀ ਵਿਖੇ ਸਰਕਾਰ ਦਾ ਪਿੱਠ ਸਿਆਪਾ ਕਰਨ ਲਈ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ, ਸੁਖਦੇਵ ਰਾਜ ਸ਼ਰਮਾ, ਕਾਰਜ ਸਿੰਘ ਕੈਰੋ. ਦੀਦਾਰ ਸਿੰਘ ਰੋਡਵੇਜ਼ ਅਤੇ ਨਗਰ ਕੌਂਸਲ ਤੋਂ ਸਫਾਈ ਸੇਵਕਾਂ ਦੇ ਪ੍ਰਧਾਨ ਬਲਵੰਤ ਰਾਏ ਦੀ ਅਗਵਾਈ ਵਿਚ ਮੁਲਾਜ਼ਮਾਂ ਵਲੋਂ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਨੂੰ ਵੋਟਾਂ ਪਾ ਕੇ ਜਿਤਾਓ ਅਸੀਂ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਂਗੇ। ਇਨ੍ਹਾਂ ਪੁਰਾਣੀ ਪੈਂਸ਼ਨ ਬਹਾਲ ਤਾਂ ਕੀ ਕਰਨੀ ਸੀ ਇਨ੍ਹਾਂ ਸਾਡਾ ਡੀ.ਏ ਵੀ ਘੁੱਟ ਲਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਮੇਂ ਸਮੇਂ ’ਤੇ ਸਰਕਾਰ ਦੀ ਝਾੜ ਪਾਉਣ ਦੇ ਬਾਵਜੂਦ ਵੀ ਇਹਨਾਂ ਦੇ ਕੰਨ ’ਤੇ ਜੂੰ ਨਹੀਂ ਸਰਕੀ, ਉਲਟਾ ਇਹਨਾਂ ਸਗੋਂ ਸੁਪਰੀਮ ਕੋਰਟ ਦਾ ਰੁੱਖ ਕਰ ਲਿਆ ਕਿ ਪੰਜਾਬ ਦੇ ਮੁਲਾਜ਼ਮ ਪਹਿਲਾਂ ਹੀ ਸੈਂਟਰ ਦੇ ਮੁਲਾਜ਼ਮਾਂ ਨਾਲੋਂ ਜਿਆਦਾ ਤਨਖਾਹ ਲੈ ਰਹੇ ਹਨ। ਪਰ ਮੁਲਾਜਮਾਂ ਨੇ ਸਰਕਾਰ ਨਾਲ ਗੱਲਬਾਤ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਰੱਖੀ ਪਰ ਸਰਕਾਰ ਵੱਲੋਂ ਕੋਈ ਵੀ ਮੰਗ ਨਹੀਂ ਮੰਨੀ ਜਾ ਰਹੀ। ਇਸ ਮੌਕੇ ਸੁਖਦੇਵ ਰਾਜ ਸ਼ਰਮਾ, ਨਵਜੋਤ ਸਿੰਘ, ਕਾਰਜ ਸਿੰਘ ਕੈਰੋਂ, ਜਗਤਾਰ ਸਿੰਘ ਆਸਲ, ਜੋਗਾ ਸਿੰਘ ਆਈ.ਟੀ.ਆਈ, ਪ੍ਰਧਾਨ ਬਲਵੰਤ ਰਾਏ, ਕਾਮਰੇਡ ਧਰਮ ਸਿੰਘ, ਸਰਬਜੀਤ ਸਿੰਘ ਸਿਹਤ ਵਿਭਾਗ, ਦੀਦਾਰ ਸਿੰਘ ਰੋਡਵੇਜ਼, ਕੁਲਦੀਪ ਸਿੰਘ ਬੋਪਾਰਾਏ, ਮੈਡਮ ਹਰਮਨ ਕੁੱਲਾ, ਨਰਿੰਦਰ ਕੌਰ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਮੁਲਾਜ਼ਮਾਂ ਦਾ ਠਾਠਾਂ ਮਾਰਦਾ ਇਕੱਠ ਪੱਟੀ ਦੇ ਬਾਜ਼ਾਰ ਤੋਂ ਹੁੰਦਾ ਹੋਇਆ ਐਸਡੀਐਮ ਦਫਤਰ ਪੱਟੀ ਪਹੁੰਚ ਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਲੌਹਾਰੀਆ, ਦੀਦਾਰ ਸਿੰਘ ਮੰਡ, ਮਨਜੀਤ ਸਿੰਘ ਪਨਗੋਟਾ, ਰਵਿੰਦਰ ਸਿੰਘ, ਹਰਮਿੰਦਰ ਸਿੰਘ ਕੁਆਰਡੀਨੇਟਰ, ਹਰਪਾਲ ਸਿੰਘ ਬੁੱਟਰ, ਮਾਸਟਰ ਸਰਬਜੀਤ ਸਿੰਘ ਪੁਰੀ, ਗੁਰਨਾਮ ਸਿੰਘ ਨਗਰ ਕੌਂਸਲ, ਰਣਜੀਤ ਸਿੰਘ ਰੱਤਾ ਗੁੱਦਾ, ਰਾਜਨ ਕੁਮਾਰ, ਸੁਖਰਾਜ ਕੌਰ ਮਾਣਕਪੁਰਾ, ਲਖਵਿੰਦਰ ਕੌਰ ਬੋਪਾਰਾਏ, ਸੁਖਜੀਤ ਕੌਰ, ਮਨਪ੍ਰੀਤ ਕੌਰ, ਰਜਵੰਤ ਕੌਰ ਮੁਗਲਵਾਲਾ, ਗੁਰਸ਼ਰਨਜੀਤ ਕੌਰ ਮਾਣਕਪੁਰਾ, ਮੰਜੂ ਭੱਟ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਮਿਡ ਡੇ ਮੀਲ, ਕੱਚੇ ਕਾਮੇ ਅਤੇ ਪੱਕੇ ਕਾਮੇ ਤੋਂ ਇਲਾਵਾ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਮੁਲਾਜ਼ਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਸਰਾ ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ ) ਦੁਆਬਾ ਜ਼ੋਨ ਦੇ ਮੀਡੀਆ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਚੋਰਾਂ ਵਲੋਂ ਤਾਰਾਂ ਚੋਰੀ ਕਰਨ ਤੋਂ ਬਾਅਦ ਸਟੇਡੀਅਮ ਹਨੇਰੇ ’ਚ
Ad Position 24