27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਤਹਿਸੀਲ ਖਡੂਰ ਸਾਹਿਬ ਦੇ ਦਫ਼ਤਰਾਂ ’ਚ ਹੜਤਾਲ ਕਾਰਨ ਲੋਕ ਹੋਏ ਡਾਢੇ ਪਰੇਸ਼ਾਨ

ਖਡੂਰ ਸਾਹਿਬ, 27 ਅਗਸਤ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਮਹਾ ਹੜਤਾਲ ਦੇ ਸੱਦੇ ਦਾ ਅੱਜ ਕਸਬਾ ਖਡੂਰ ਸਾਹਿਬ ਅਤੇ ਆਸ-ਪਾਸ ਦੇ ਇਲਾਕੇ ਵਿਚ ਪੂਰਨ ਅਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਹੜਤਾਲ ਕਾਰਨ ਇਲਾਕੇ ਦੇ ਸਮੂਹ ਸਰਕਾਰੀ ਵਿਭਾਗਾਂ ਦਾ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਿਹਾ ਅਤੇ ਦਫ਼ਤਰਾਂ ਦੇ ਬਾਹਰ ਦਿਨ ਭਰ ਸੁੰਨਸਾਨ ਛਾਈ ਰਹੀ।

Ad Position 21
No active advertisement
ਅਜੀਤ ਡੈਸਕ 28-08-2026
ਖਡੂਰ ਸਾਹਿਬ, 27 ਅਗਸਤ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਮਹਾ ਹੜਤਾਲ ਦੇ ਸੱਦੇ ਦਾ ਅੱਜ ਕਸਬਾ ਖਡੂਰ ਸਾਹਿਬ ਅਤੇ ਆਸ-ਪਾਸ ਦੇ ਇਲਾਕੇ ਵਿਚ ਪੂਰਨ ਅਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਹੜਤਾਲ ਕਾਰਨ ਇਲਾਕੇ ਦੇ ਸਮੂਹ ਸਰਕਾਰੀ ਵਿਭਾਗਾਂ ਦਾ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਿਹਾ ਅਤੇ ਦਫ਼ਤਰਾਂ ਦੇ ਬਾਹਰ ਦਿਨ ਭਰ ਸੁੰਨਸਾਨ ਛਾਈ ਰਹੀ। ਸਵੇਰ ਤੋਂ ਹੀ ਬੀ.ਡੀ.ਪੀ.ਓ ਦਫਤਰ, ਸਬ ਡਵੀਜਨਲ ਹਸਪਤਾਲ, ਫ਼ਰਦ ਕੇਂਦਰ, ਸੇਵਾ/ਸੁਵਿਧਾ ਕੇਂਦਰ, ਪਾਵਰਕਾਮ (ਬਿਜਲੀ ਦਫ਼ਤਰ), ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਪੂਰੀ ਤਰ੍ਹਾਂ ਬੰਦ ਰਹੇ। ਸਰਕਾਰੀ ਸਕੂਲਾਂ ਵਿਚ ਵੀ ਅਧਿਆਪਕਾਂ ਅਤੇ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਕਾਰਨ ਪੜ੍ਹਾਈ ਦਾ ਕੰਮ ਪ੍ਰਭਾਵਿਤ ਰਿਹਾ। ਹਾਲਾਂਕਿ ਕੁਝ ਦਫ਼ਤਰ ਨਿਯਮ ਮੁਤਾਬਕ ਖੁੱਲ੍ਹੇ ਦਿਖਾਈ ਦਿੱਤੇ, ਪ੍ਰੰਤੂ ਸਬ ਡਵੀਜਨਲ ਕੰਪਲੈਕਸ ਖਡੂਰ ਸਾਹਿਬ ਦਫਤਰ ਵਿਖੇ ਐੱਸ.ਡੀ.ਐੱਮ. ਅਤੇ ਤਹਿਸੀਲਦਾਰ ਦੇ ਕਮਰਿਆਂ ਨੂੰ ਛੱਡ ਕੇ ਬਾਕੀਆਂ ਨੂੰ ਤਾਲੇ ਲੱਗੇ ਹੋਏ ਸਨ, ਜਿਸ ਕਾਰਨ ਅੱਜ ਆਮ ਜਨਤਾ ਨੂੰ ਪੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Ad Position 22
No active advertisement
ਪਿਛਲੀ ਖ਼ਬਰ ਚੋਰਾਂ ਵਲੋਂ ਤਾਰਾਂ ਚੋਰੀ ਕਰਨ ਤੋਂ ਬਾਅਦ ਸਟੇਡੀਅਮ ਹਨੇਰੇ ’ਚ ਅਗਲੀ ਖ਼ਬਰ ਭਿੱਖੀਵਿੰਡ ਵਿਖੇ ਚੱਲ ਰਹੇ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਮੁਕਤੀ ਕੇਂਦਰ ਸੀਲ
Ad Position 24