ਮਮਤਾ ਨਿਕੇਤਨ ਕਾਨਵੈਂਟ ਸਕੂਲ ਵਿਚ ਰੱਖੜੀ ਦਾ ਤਿਉਹਾਰ ਮਨਾਇਆ
ਤਰਨ ਤਾਰਨ, 27 ਅਗਸਤ (ਪਰਮਜੀਤ ਜੋਸ਼ੀ)– ਮਮਤਾ ਨਿਕੇਤਨ ਕਾਨਵੈਂਟ ਸਕੂਲ ਵਿਚ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਲਈ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਤਰਨ ਤਾਰਨ, 27 ਅਗਸਤ (ਪਰਮਜੀਤ ਜੋਸ਼ੀ)– ਮਮਤਾ ਨਿਕੇਤਨ ਕਾਨਵੈਂਟ ਸਕੂਲ ਵਿਚ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਲਈ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਆਪਣੀ ਕਲਪਨਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦਿਆਂ ਸੁੰਦਰ ਅਤੇ ਰੰਗ-ਬਿਰੰਗੀਆਂ ਰੱਖੜੀਆਂ ਤਿਆਰ ਕੀਤੀਆਂ । ਇਸ ਦੇ ਨਾਲ ਹੀ ਥਾਲੀ ਸਜਾਵਟ ਵੀ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਬੜੀ ਸੁੰਦਰਤਾ ਨਾਲ ਰੱਖੜੀ ਦੀਆਂ ਥਾਲੀਆਂ ਸਜਾਈਆਂ। ਇਸ ਮੌਕੇ ਭੈਣ-ਭਰਾ ਨੇ ਇਕ-ਦੂਜੇ ਨੂੰ ਰੱਖੜੀ ਬੰਨ੍ਹ ਕੇ ਪਿਆਰ ਅਤੇ ਸਨੇਹ ਦਾ ਪ੍ਰਗਟਾਵਾ ਕੀਤਾ। ਨੰਨ੍ਹੇ ਬੱਚਿਆਂ ਦੀਆਂ ਮੁਸਕਰਾਹਟਾਂ ਅਤੇ ਇਕ-ਦੂਜੇ ਪ੍ਰਤੀ ਪਿਆਰ ਨੇ ਸਮਾਗਮ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ। ਵਿਦਿਆਰਥੀਆਂ ਵਲੋਂ ਭੈਣ-ਭਰਾ ਦੇ ਪਿਆਰ ਨੂੰ ਦਰਸਾਉਂਦਾ ਸੁੰਦਰ ਡਾਂਸ, ਗੀਤ ਅਤੇ ਕਵਿਤਾ ਪਾਠ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਸਭ ਨੇ ਬਹੁਤ ਪਸੰਦ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਚਰਨ ਕੌਰ ਨੇ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਰੱਖੜੀ ਸਿਰਫ਼ ਇਕ ਧਾਗਾ ਨਹੀਂ, ਸਗੋਂ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ।