ਪਹਿਲੀ ਸਤੰਬਰ ਨੂੰ ਲੱਗਣ ਵਾਲੇ ਮੋਰਚੇ ਦੀ ਤਿਆਰੀ ਮੁਕੰਮਲ- ਚਾਹਲ, ਟਾਂਡਾ
ਤਰਨ ਤਾਰਨ, 26 ਅਗਸਤ (ਇਕਬਾਲ ਸਿੰਘ ਸੋਢੀ)–ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਪਵਿੱਤਰ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਪਿੰਡ ਢੰਡ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਸੂਬਾ ਆਗੂ ਨਿਰੰਜਨ ਸਿੰਘ ਚਾਹਲ ਤੇ ਰਤਨ ਸਿੰਘ ਢੰਡ ਨੇ ਕੀਤੀ ।
ਆ
ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਮੀਟਿੰਗ ਦੌਰਾਨ ਹਾਜ਼ਰ ਕਿਸਾਨ ਆਗੂ। ਤਸਵੀਰ–ਲਵਲੀ
27-08-2026
ਤਰਨ ਤਾਰਨ, 26 ਅਗਸਤ (ਇਕਬਾਲ ਸਿੰਘ ਸੋਢੀ)–ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਪਵਿੱਤਰ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਪਿੰਡ ਢੰਡ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਸੂਬਾ ਆਗੂ ਨਿਰੰਜਨ ਸਿੰਘ ਚਾਹਲ ਤੇ ਰਤਨ ਸਿੰਘ ਢੰਡ ਨੇ ਕੀਤੀ । ਇਸ ਮੀਟਿੰਗ ਦਾ ਮੁੱਖ ਏਜੰਡਾ ਸੰਯੁਕਤ ਕਿਸਾਨ ਮੋਰਚੇ ਵਲੋਂ ਇਕ ਸਤੰਬਰ ਤੋਂ 7 ਸਤੰਬਰ 26 ਤੱਕ ਲਗਾਏ ਜਾਣ ਵਾਲੇ ਚੰਡੀਗੜ੍ਹ ਧਰਨੇ ਸਬੰਧੀ ਰਿਹਾ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਵਿਸਤਾਰ ਸਹਿਤ ਧਰਨੇ ਦੀ ਤਿਆਰੀ ਬਾਰੇ ਸਾਰੀ ਜਥੇਬੰਦੀਆਂ ਦੀਆਂ ਡਿਊਟੀਆਂ ਲਗਾਈਆਂ ਵੱਡੀ ਗਿਣਤੀ ਵਿਚ ਚੰਡੀਗੜ੍ਹ ਮੋਰਚੇ ਦੀ ਲਾਮੰਦੀ ਦੀ ਤਿਆਰੀ ਕੀਤੀ। ਟਾਂਡਾ ਨੇ ਅੱਗੇ ਬੋਲਦਿਆਂ ਕਿਹਾ ਕਿ ਇਸ ਧੰਨੇ ਦੀ ਮੁੱਖ ਮੰਗ ਪੰਜਾਬ ਦੇ ਪਾਣੀਆਂ ਸਬੰਧੀ ਹੈ, ਜਿਸ ਵਿਚ ਧਾਰਾ 78-79-80 ਨੂੰ ਰੱਦ ਕਰਨਾ ਅਤੇ ਬੀ.ਬੀ.ਐੱਮ.ਬੀ. ਦੀ ਮੈਂਬਰਸ਼ਿਪ ਨੂੰ ਬਹਾਲ ਕਰਨਾ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨਾ ਅਤੇ ਐੱਮ.ਐੱਸ.ਪੀ. ਦੀ ਗਰੰਟੀ ਕਾਨੂੰਨ ਬਣਾਉਣਾ ਸ਼ਾਿਮਲ ਹੈ। ਇਸ ਵਿਚ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕਰਨੀ, ਪੰਜਾਬ ਦੀਆਂ ਬੰਦ ਪਈਆਂ ਖੰਡ ਮਿਲਾਂ ਨੂੰ ਮੁੜ ਚਾਲੂ ਕਰਨਾ ਅਤੇ ਭਾਰਤ ਅਮਰੀਕਾ ਸਮਝੌਤੇ ਨੂੰ ਰੱਦ ਕਰਨਾ ਵੀ ਸ਼ਾਮਿਲ ਹੈ। ਇਹਨਾਂ ਸਾਰੇ ਭੱਖਦੇ ਮਸਲਿਆਂ ਨੂੰ ਇਕ ਸਤੰਬਰ ਤ ੋਂ 7 ਸਤੰਬਰ ਤੱਕ ਚੰਡੀਗੜ੍ਹ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਢੰਡ, ਰਣਜੀਤ ਸਿੰਘ ਢੰਡ, ਗੁਰਲਾਲ ਸਿੰਘ ਲਹੀਆਂ, ਗੁਰਵਿੰਦਰ ਸਿੰਘ, ਅਜੀਤ ਸਿੰਘ ਲਹੀਆਂ, ਸੁਖਦੇਵ ਸਿੰਘ ਚਾਹਲ, ਬਲਵਿੰਦਰ ਸਿੰਘ, ਕਰਮ ਸਿੰਘ ਚਾਹਲ, ਕਾਰਜ ਸਿੰਘ ਸਰਾਂ, ਅਮਰਜੀਤ ਸਿੰਘ ਕੋਟ ਸਿਵਿਆਂ ਦਾ ਗੁਰਵਿੰਦਰ ਸਿੰਘ ਕੋਟ, ਹਰਪਾਲ ਸਿੰਘ ਠੱਠਗੜ੍ਹ, ਦਿਲਬਾਗ ਸਿੰਘ, ਗੁਰਦੇਵ ਸਿੰਘ, ਦਿਲਬਾਗ ਸਿੰਘ ਠੱਠਗੜ੍ਹ, ਗੁਰਦੇਵ ਸਿੰਘ, ਹਰਦੇਵ ਸਿੰਘ, ਪ੍ਰਿਤਪਾਲ ਸਿੰਘ, ਸਤਨਾਮ ਸਿੰਘ, ਹਰਦੇਵ ਸਿੰਘ, ਰਜਿੰਦਰ ਸਿੰਘ ਤੋ ਇਲਾਵਾ ਹੋਰ ਕਿਸਾਨ ਹਾਜਰ ਸਨ।