ਐੱਨ.ਐੱਚ.ਐੱਮ. ਯੂਨੀਅਨ ਨੇ ਰੈਗੂਲਰ ਕਰਨ ਸੰਬੰਧੀ ਮੰਗ-ਪੱਤਰ ਏ.ਡੀ.ਸੀ. ਤਰਨ ਤਾਰਨ ਨੂੰ ਸੌਂਪਿਆ
ਤਰਨ ਤਾਰਨ, 26 ਅਗਸਤ (ਇਕਬਾਲ ਸਿੰਘ ਸੋਢੀ)–ਐੱਨ. ਐੱਚ.
ਤਰਨ ਤਾਰਨ, 26 ਅਗਸਤ (ਇਕਬਾਲ ਸਿੰਘ ਸੋਢੀ)–ਐੱਨ.ਐੱਚ.ਐੱਮ. ਯੂਨੀਅਨ ਵਲੋਂ ਕਈ ਦਿਨਾਂ ਤੋਂ ਪੰਜਾਬ ਭਰ ਵਿਚ ਸਿਵਲ ਸਰਜਨ ਦਫਤਰਾਂ ਵਿਖੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਰੈਗੂਲਰ ਕਰਨ ਸੰਬੰਧੀ ਮੰਗ ਪੱਤਰ ਉੱਚ ਅਧਿਕਾਰੀਆਂ ਅਤੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸੌਂਪੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਨ.ਐੱਚ.ਐੱਮ. ਯੂਨੀਅਨ ਤਰਨ ਤਾਰਨ ਜਨਰਲ ਸਕੱਤਰ ਮਨਦੀਪ ਸਿੰਘ ਚੌਹਾਨ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੀ ਐੱਨ.ਐੱਚ.ਐੱਮ. ਯੂਨੀਅਨ ਵੱਲੋਂ ਵੀ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਬਾਰੇ ਧਰਨਾਂ ਅਤੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹਨਾਂ ਦੀ ਯੂਨੀਅਨ ਵਲੋ ਏ.ਡੀ.ਸੀ. ਆਦਿੱਤਿਆ ਸ਼ਰਮਾ ਤਰਨ ਤਾਰਨ ਨੂੰ ਰੈਗੂਲਰ ਹੋਣ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ ਏ.ਡੀ.ਸੀ ਵਲੋਂ ਉਹਨਾਂ ਵਿਸ਼ਵਾ਼ਸ ਦਿਵਾਇਆ ਗਿਆ ਹੈ ਕਿ ਉਨ੍ਹਾਂ ਦਾ ਮੰਗ ਪੱਤਰਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਐੱਨ.ਐੱਚ.ਐੱਮ. ਕਾਮਿਆਂ ਨੂੰ ਜੋ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਨ ਲਈ ਮਜਬੂਰ ਹਨ, ਜਲਦ ਰੈਗੁਲਰ ਨਾ ਕੀਤਾ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਡਾਕਟਰ ਤਰਸੇਮ ਸਿੰਘ ਕੈਰੋਂ ਆਦਿ ਹਾਜ਼ਰ ਸਨ।