ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਬੱਚਿਆਂ ਨੇ ਕੀਤਾ ਫਾਰਮੇਸੀ ਕਾਲਜ ਦਾ ਦੌਰਾ
ਪੱਟੀ, 26 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ ਪੱਟੀ ਮੋੜ ਦਾ ਦੌਰਾ ਕੀਤਾ। ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਗਿਆਰਵੀਂ ਤੇ ਬਾਰ੍ਹਵੀਂ ਕਲਾਸ ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਨੇ ਐਸ.
ਪੱਟੀ, 26 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ ਪੱਟੀ ਮੋੜ ਦਾ ਦੌਰਾ ਕੀਤਾ। ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਗਿਆਰਵੀਂ ਤੇ ਬਾਰ੍ਹਵੀਂ ਕਲਾਸ ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਨੇ ਐਸ.ਬੀ.ਐਸ . ਗਰੁੱਪ ਆਫ ਐਜੂਕੇਸ਼ਨਲ ਇੰਸਟੀਚਿਊਟਸ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਐਮ.ਡੀ. ਡਾ. ਮਰਿਦੁਲਾ ਭਾਰਦਵਾਜ ਡਾਇਰੈਕਟਰ ਸੱਤਿਅਮ ਭਾਰਦਵਾਜ ਤੇ ਸ਼ੁਭੀ ਭਾਰਦਵਾਜ ਦੀ ਯੋਗ ਅਗਵਾਈ ਹੇਠ ਐਸ.ਬੀ.ਐਸ. ਕਾਲਜ ਆਫ ਫਾਰਮੇਸੀ ਪੱਟੀ ਮੋੜ ਦਾ ਦੌਰਾ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਸਕੂਲ ਦੇ ਅਧਿਆਪਕ ਅਭੀ ਮੋਹਨ ਤੇ ਨਰਿੰਦਰ ਕੌਰ ਸਨ। ਇਸ ਮੌਕੇ ਬੱਚਿਆਂ ਨੇ ਦਵਾਈਆਂ ਦੇ ਨਿਰਮਾਣ ਅਨੂਸੰਧਾਨ ਪ੍ਰਯੋਗਸ਼ਲਾਵਾਂ ਦੇ ਕੰਮਾਂ ਨੂੰ ਕਰੀਬ ਨਾਲ ਸਮਝਣ ਦੇ ਲਈ ਇਸ ਕਾਲਜ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਕਿਤਾਬਾਂ ਤੋਂ ਪੜ੍ਹੇ ਗਏ ਸਿਧਾਂਤਾਂ ਨੂੰ ਅਸਲੀ ਕਾਰਜ ਪ੍ਰਣਾਲੀ ਨਾਲ ਜੋੜਨਾ ਸੀ। ਉਥੇ ਬੱਚਿਆਂ ਨੇ ਬਣੀਆਂ ਹੋਈਆਂ ਪ੍ਰਯੋਗਸ਼ਲਾਵਾਂ ਤੇ ਹਰਬਲ ਗਾਰਡਨ ਦਾ ਦੌਰਾ ਵੀ ਕੀਤਾ। ਇਸ ਸਮੇਂ ਵਿਦਿਆਰਥੀਆਂ ਨੇ ਟੇਬਲੈੱਟ, ਕੈਪਸੂਲ ਤੇ ਸਿਰਪ ਦੇ ਬਣਾਉਣ ਦੀਆਂ ਮਸ਼ੀਨਾਂ ਵੀ ਦੇਖੀਆਂ। ਨਾਲ ਹੀ ਦਵਾਈਆਂ ਦੀ ਸ਼ੁੱਧਤਾ ਤੇ ਉਨ੍ਹਾਂ ਦੇ ਜਾਂਚ ਦੇ ਲਈ ਪ੍ਰਯੋਗ ਹੋਣ ਵਾਲੀਆਂ ਆਧੁਨਿਕ ਮਸ਼ੀਨਾਂ ਦੀ ਜਾਣਕਾਰੀ ਵੀ ਲਈ। ਇਸ ਮੌਕੇ ਕਾਲਜ ਦੇ ਲੈਕਚਰਾਰਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕੈਰੀਅਰ ਦੇ ਨਵੇਂ ਰਸਤੇ ਸੁਝਾਏ। ਕਾਲਜ ਦੇ ਅਧਿਆਪਕਾਂ ਨੇ ਕਿਹਾ ਕਿ ਅਜਿਹੇ ਦੌਰੇ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵੱਧਦਾ ਹੈ। ਵਿਦਿਆਰਥੀਆਂ ਨੇ ਇਸਨੂੰ ਆਪਣੇ ਤਕਨੀਕੀ ਗਿਆਨ ਦੇ ਲਈ ਬੇਹੱਦ ਮਦਦਗਾਰ ਤੇ ਪ੍ਰੇਰਨਾਦਾਇਕ ਦੱਸਿਆ। ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਵਿਦਿਅਕ ਦੌਰੇ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ। ਵਿਦਿਆਰਥੀਆਂ ਨੇ ਮੈਨੇਜ਼ਮੈਂਟ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਗਿਆਨ ਵਰਦਕ ਦੌਰੇ ਦੇ ਮੌਕੇ ਭਵਿੱਖ ਵਿਚ ਵੀ ਦਿੰਦੇ ਰਹਿਣੇ ਚਾਹੀਦਾ ਹੈ।