ਬੰਦੀ ਸਿੰਘ ਸਜ਼ਾਵਾਂ ਕੱਟ ਕੇ ਵੀ ਜੇਲ੍ਹਾਂ ’ਚ, ਦੂਜੇ ਪਾਸੇ ਸਜ਼ਾ ਜ਼ਾਫਤਾ ਨੂੰ ਹਰ ਮਹੀਨੇ ਪੈਰੋਲ- ਸੁਰਜੀਤ ਸਿੰਘ ਭੂਰਾ
ਦੇਸ਼ ਦੇ ਹਾਕਮਾਂ ਦਾ ਸਿੱਖ ਕੌਮ ਨਾਲ ਵਿਤਕਰਾ ਅਜੇ ਵੀ ਬਰਕਰਾਰ
ਖੇਮਕਰਨ, 26 ਅਗਸਤ (ਰਾਕੇਸ਼ ਬਿੱਲਾ)-ਇਸ ਤਰ੍ਹਾਂ ਲੱਗਦਾ ਕਿ ਸਾਡੇ ਦੇਸ਼ ਹਿੰਦੋਸਤਾਨ ਵਿਚ ਬੜੇ ਸਮੇਂ ਤੋਂ ਦੋਹਰੇ ਕਾਨੂੰਨ ਕੰਮ ਲਾਗੂ ਹਨ । ਬਹੁ-ਗਿਣਤੀ ਤੇ ਘੱਟ ਗਿਣਤੀ ਵਰਗਾਂ ਲਈ ਕਾਨੂੰਨ ਦੀਆਂ ਧਾਰਾਵਾਂ ਸਮੇਂ-ਸਮੇਂ ਦੀਆਂ ਸਰਕਾਰਾਂ ਲਾਗੂ ਕਰ ਦੀਆਂ ਆ ਰਹੀਆਂ ਹਨ ।
ਸ
ਸੁਰਜੀਤ ਸਿੰਘ ਭੂਰਾ
27-08-2026
ਖੇਮਕਰਨ, 26 ਅਗਸਤ (ਰਾਕੇਸ਼ ਬਿੱਲਾ)-ਇਸ ਤਰ੍ਹਾਂ ਲੱਗਦਾ ਕਿ ਸਾਡੇ ਦੇਸ਼ ਹਿੰਦੋਸਤਾਨ ਵਿਚ ਬੜੇ ਸਮੇਂ ਤੋਂ ਦੋਹਰੇ ਕਾਨੂੰਨ ਕੰਮ ਲਾਗੂ ਹਨ । ਬਹੁ-ਗਿਣਤੀ ਤੇ ਘੱਟ ਗਿਣਤੀ ਵਰਗਾਂ ਲਈ ਕਾਨੂੰਨ ਦੀਆਂ ਧਾਰਾਵਾਂ ਸਮੇਂ-ਸਮੇਂ ਦੀਆਂ ਸਰਕਾਰਾਂ ਲਾਗੂ ਕਰ ਦੀਆਂ ਆ ਰਹੀਆਂ ਹਨ । ਸਰਕਾਰਾਂ ਦੇ ਵਫ਼ਾਦਾਰ ਸਜ਼ਾ ਜਾਬਤਾ ਹੋਣ ਦੇ ਬਾਵਜੂਦ ਵੀ ਹਰ ਮਹੀਨੇ ਪੈਰੋਲ ’ਤੇ ਜੇਲ੍ਹਾਂ ’ਚੋਂ ਭਾਰੀ ਸੁਰੱਖਿਆ ਅਮਲੇ ਦੇ ਸਾਏ ਹੇਠ ਬਾਹਰ ਆ ਰਹੇ ਹਨ, ਪਰ ਦੂਸਰੇ ਪਾਸੇ ਬੰਦੀ ਸਿੰਘ ਜਿਹੜੇ ਦੇਸ਼ ਦੇ ਕਾਨੂੰਨ ਅਨੁਸਾਰ ਅਦਾਲਤਾਂ ਵਲੋਂ ਦਿੱਤੀਆਂ ਗਈਆਂ 35-35 ਸ ਾਲ ਦੀਆਂ ਸਜ਼ਾਵਾਂ ਭੁਗ ਤਣ ਦੇ ਬਾਵਜੂਦ ਵੀ ਅਜੇ ਤੱਕ ਬਿਨਾਂ ਵਜ੍ਹਾ ਜੇਲ੍ਹਾਂ ’ਚ ਡੱਕੇ ਹੋਏ ਹਨ । ਉਨ੍ਹਾਂ ਬੰਦੀ ਸਿੰਘਾ ਨੂੰ ਰਿਹਾਅ ਕਰਨਾ ਤਾਂ ਦੂਰ ਅੱਜ ਤੱਕ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ । ਜਦਕਿ ਕਤਲਾਂ ਤੇ ਜਬਰ ਜਨਾਹ ਵਰਗੇ ਸੰਗੀਨ ਜ਼ੁਰਮਾਂ ਦੇ ਦੋਸ਼ੀ ਸਜ਼ਾ ਜਾਬਤਾ ਰਾਮ ਰਹੀਮ ਨੂੰ ਹਰ ਮਹੀਨੇ ਪੈਰੋਲ ਦਿੱਤੀ ਜਾ ਰਹੀ ਹੈ । ਇਨ੍ਹਾਂ ਭਾਵਨਾਵਾਂ ਦਾ ਇਜ਼ਹਾਰ (ਵਾਰਿਸ ਪੰਜਾਬ) ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਨੇ ਇਕ ਬਿਆਨ ’ਚ ਕੀਤਾ । ਉਨ੍ਹਾਂ ਕਿਹਾ ਕਿ ਪੰਜਾ ਬ ਦੇ ਸੰਘਰਸ਼ੀ ਲੋਕ ਆਏ ਦਿਨ ਬੰਦੀ ਸਿੰਘਾਂ ਦੀ ਰਿਹਾਈ ਲਈ ਧ ਰਨੇ ਲਾਉਂਦੇ ਹਨ, ਪਰ ਅਫਸੋਸ ਕਿ ਕੋਈ ਇਨਸਾਫ਼ ਨਹੀਂ ਮਿਲ ਰਿਹਾ ।