27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ ਖਿਡਾਰੀਆਂ ਨੇ ਜ਼ਿਲ੍ਹਾ ਖੇਡਾਂ ’ਚ ਮਾਰੀਆਂ ਮੱਲਾਂ 25 ਖਿਡਾਰੀ ਸਟੇਟ ਲਈ ਚੁਣੇ

ਝਬਾਲ, 26 ਅਗਸਤ (ਸੁਖਦੇਵ ਸਿੰਘ)– 70 ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਗਰੂਪ ਕੌਰ ਨੇ ਦੱਸਿਆ ਕਿ ਸਕੂਲ ਦੇ 25 ਖਿਡਾਰੀਆਂ ਦੀ ਚੋਣ ਸਟੇਟ ਪੱਧਰੀ ਖੇਡਾਂ ਲਈ ਹੋਈ ਹੈ।

Ad Position 21
No active advertisement
ਅਜੀਤ ਡੈਸਕ 27-08-2026
ਝਬਾਲ, 26 ਅਗਸਤ (ਸੁਖਦੇਵ ਸਿੰਘ)– 70 ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਗਰੂਪ ਕੌਰ ਨੇ ਦੱਸਿਆ ਕਿ ਸਕੂਲ ਦੇ 25 ਖਿਡਾਰੀਆਂ ਦੀ ਚੋਣ ਸਟੇਟ ਪੱਧਰੀ ਖੇਡਾਂ ਲਈ ਹੋਈ ਹੈ। ਉਨਾਂ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਵਾਲੀਬਾਲ ਅੰਡਰ-19 ਵਿਚ ਪਹਿਲਾ ਸਥਾਨ ਅਤੇ ਅੰਡਰ-17 ਵਿਚ ਦੂਜਾ ਸਥਾਨ, ਕਬੱਡੀ ਨੈਸ਼ਨਲ ਸਟਾਈਲ ਅੰਡਰ-19 ਵਿਚ ਪਹਿਲਾ ਸਥਾਨ ਅਤੇ ਅੰਡਰ-17 ਵਿਚ ਦੂਜਾ ਸਥਾਨ, ਫੁੱਟਬਾਲ ਅੰਡਰ-19 ਵਿੱਚ ਦੂਜਾ ਅਤੇ ਅੰਡਰ-17 ਵਿਚ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਵਿਚ ਅੰਡਰ-14 ਅਤੇ ਅੰਡਰ-17 ਵਿਚ ਪਹਿਲਾ ਅਤੇ ਅੰਡਰ-19 ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਫੁੱਟਬਾਲ ਲੜਕੀਆਂ ਅੰਡਰ-14 ਅਤੇ ਅੰਡਰ-17 ਵਿਚ ਸਕੂਲ ਨੇ ਪਹਿਲਾ ਸਥਾਨ ਹਾਸਲ ਕਰਕੇ ਸ਼ਾਨਦਾਰ ਕਾਮਯਾਬੀ ਦਰਜ ਕੀਤੀ। ਇਸ ਸਬੰਧੀ ਸਕੂਲ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪ੍ਰਿੰਸੀਪਲ ਜਗਰੂਪ ਕੌਰ ਨੇ ਜੇਤੂ ਖਿਡਾਰੀਆਂ, ਡੀ.ਪੀ.ਈ. ਅਵਤਾਰ ਸਿੰਘ, ਪੀ.ਟੀ.ਆਈ. ਪਵਨਪ੍ਰੀਤ ਸਿੰਘ ਅਤੇ ਕੋਚ ਸੰਦੀਪ ਸਿੰਘ ਅਤੇ ਜਰਮਨਜੀਤ ਸਿੰਘ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਉਚੇਚੇ ਤੌਰ ’ਤੇ ਪੁੱਜੇ ਬਾਬਾ ਜੀਵਨ ਸਿੰਘ ਖ਼ਾਲਸਾ ਕਾਲਜ ਸਤਲਾਣੀ ਸਾਹਿਬ ਦੇ ਪ੍ਰਿੰਸੀਪਲ ਡਾਕਟਰ ਰੁਪਿੰਦਰ ਸਿੰਘ ਨੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਜਜ਼ਬੇ ਨਾਲ ਹੀ ਜਿੱਤ ਪ੍ਰਾਪਤ ਹੁੰਦੀ ਹੈ। ਇਸ ਮੌਕੇ ਸਕੂਲੀ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ-ਬਠਿੰਡਾ ਅੰਤਰਾਸ਼ਟਰੀ ਮਾਰਗ 54 ’ਤੇ ਹਾਦਸੇ ਤੋਂ ਬਾਅਦ ਸੜਕ ਵਿਚਕਾਰ ਖਿੱਲਰੀਆਂ ਪਰਾਲ਼ੀ ਦੀਆਂ ਗੱਠਾਂ। ਅਗਲੀ ਖ਼ਬਰ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
Ad Position 24