ਜੱਸਾ ਪੱਟੀ ਨੇ ਕੈਮਿਸਟ ਯੂਨੀਅਨ ਪੱਟੀ ਦੇ ਪ੍ਰਧਾਨ ਅਤੇ ਹੋਰ ਮੁਹਤਬਰਾਂ ਨਾਲ ਕੀਤੀ ਮੀਟਿੰਗ
ਪੱਟੀ, 26 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਸ਼ਹਿਰ ਵਿਖੇ ਕੈਮਿਸਟ ਯੂਨੀਅਨ ਪੱਟੀ ਦੇ ਪ੍ਰਧਾਨ ਗੁਰਵਰਿੰਦਰ ਸਿੰਘ ਹੈਪੀ ਦੇ ਗ੍ਰਹਿ ਵਿਖੇ ਪੁੱਜ ਕੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ । ਇਸ ਦੌਰਾਨ ਕੈਮਿਸਟਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਛੇਤੀ ਹੀ ਹੱਲ ਕਰਨ ਲਈ ਹਦਾਇਤਾਂ ਵੀ ਦਿੱਤੀਆਂ ।
ਪੱਟੀ, 26 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਸ਼ਹਿਰ ਵਿਖੇ ਕੈਮਿਸਟ ਯੂਨੀਅਨ ਪੱਟੀ ਦੇ ਪ੍ਰਧਾਨ ਗੁਰਵਰਿੰਦਰ ਸਿੰਘ ਹੈਪੀ ਦੇ ਗ੍ਰਹਿ ਵਿਖੇ ਪੁੱਜ ਕੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ । ਇਸ ਦੌਰਾਨ ਕੈਮਿਸਟਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਛੇਤੀ ਹੀ ਹੱਲ ਕਰਨ ਲਈ ਹਦਾਇਤਾਂ ਵੀ ਦਿੱਤੀਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਪੱਟੀ ਤੋਂ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਪਹਿਲਵਾਨ ਨੇ ਦੱਸਿਆ ਕਿ ਇਸ ਮੌਕੇ ਕੈਮਿਸਟ ਯੂਨੀਅਨ ਅਤੇ ਪੱਟੀ ਸ਼ਹਿਰ ਸਬੰਧੀ ਇਸ ਉਪਰੰਤ ਹੋਰ ਵੀ ਕਾਫੀ ਮਸਲਿਆਂ ਬਾਰੇ ਚਰਚਾ ਹੋਈ ਤੇ ਕੈਮਿਸਟ ਯੂਨੀਅਨ ਦੇ ਭਰਾਵਾਂ ਵਲੋਂ ਮੈਨੂੰ ਖੁੱਲ੍ਹਦਿਲੀ ਨਾਲ ਵੱਡਾ ਹੁੰਗਾਰਾ ਮਿਲਿਆ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਾਰੇ ਮਿਲ ਕੇ ਪਾਰਟੀ ਦੇ ਹੱਕ ’ਚ ਖੜਨਗੇ । ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਨਾਲ ਗੱਲਬਾਤ ਕਰਦਿਆਂ ਜੱਸਾ ਪੱਟੀ ਨੇ ਕਿਹਾ ਕਿ ਪੱਟੀ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜ ਤੇਜੀ ਨਾਲ ਸ਼ੁਰੂ ਕਰਵਾਏ ਗਏ ਹਨ ਅਤੇ ਰਹਿੰਦੇ ਵਿਕਾਸ ਕਾਰਜ ਜਲਦ ਹੀ ਮੁਕੰਮਲ ਕਰ ਲਏ ਜਾਣਗੇ । ਇਸ ਮੌਕੇ ਜੱਸਾ ਪੱਟੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਿਕਾਸ ਦੀਆਂ ਲੀਹਾਂ ’ਤੇ ਆ ਚੁੱਕਾ ਹੈ ਅਤੇ ਜਲਦ ਹੀ ਪੱਟੀ ਹਲਕੇ ਨੂੰ ਸੂਬੇ ਦੇ ਵਧੀਆ ਹਲਕਿਆਂ ਵਿੱਚ ਸ਼ਾਮਿਲ ਕਰਵਾਉਣਾ ਮੇਰਾ ਪੱਕਾ ਇਰਾਦਾ ਹੈ। ਇਸ ਮੌਕੇ ਕੈਮਿਸਟ ਯੂਨੀਅਨ ਪੱਟੀ ਦੇ ਪ੍ਰਧਾਨ ਗੁਰਵਰਿੰਦਰ ਸਿੰਘ ਹੈਪੀ ਵਲੋਂ ਜੱਸਾ ਪੱਟੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੁਬਾਰਾ ਹੋਂਦ ਵਿਚ ਲਿਆਉਣ ਲਈ ਆਪਣਾ ਅਣਥੱਕ ਯਤਨ ਕਰਨਗੇ । ਇਸ ਮੌਕੇ ਕੌਂਸਲਰ ਕੰਵਲਪ੍ਰੀਤ ਸਿੰਘ, ਸੰਨੀ ਪਾਠਕ ਜਨਰਲ ਸਕੱਤਰ ਕੈਮਿਸਟ ਯੂਨੀਅਨ ਪੱਟੀ, ਗੁਰਵਿੰਦਰ ਸਿੰਘ ਸਰਪੰਚ ਬੁਰਜ ਨੱਥੂਕੇ, ਕਸ਼ਮੀਰ ਸਿੰਘ, ਕੌਂਸਲਰ ਰਾਜਨਪ੍ਰੀਤ ਸਿੰਘ ਸੱਗੂ, ਕੁਲਵਿੰਦਰਪਾਲ ਸਿੰਘ ਬੋਨੀ ਸਾਬਕਾ ਪ੍ਰਧਾਨ ਕੈਮਿਸਟ ਯੂਨੀਅਨ ਪੱਟੀ, ਜਤਿੰਦਰਪਾਲ ਸਿੰਘ, ਡਾ. ਅਮਨਦੀਪ ਸਿੰਘ, ਅਰਜਿੰਦਰ ਸਿੰਘ ਬਿੱਲਾ, ਕਸ਼ਮੀਰ ਸਿੰਘ ਗਾਂਧੀ, ਅਵਤਾਰ ਸਿੰਘ ਸੇਵਾਮੁਕਤ ਜੇ.ਈ, ਕਰਨਦੀਪ ਸਿੰਘ, ਸਾਹਿਬ ਸਿੰਘ ਸਾਬੀ, ਕਾਮਰੇਡ ਦਿਲਬਾਗ ਸਿੰਘ ਗਾਬੜੀਆ, ਸੰਜੀਵ ਪੁਰੀ ਡਾਕਟਰ ਛਾਬੜਾ, ਸੁਖਦੇਵ ਸਿੰਘ ਰਾਹੀ, ਸੁਖਦੀਪ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਰਹੇ।