ਸਰਪੰਚ ਹਰਮੰਦਰ ਸਿੰਘ ਕਲਸ ਨੂੰ ਸਦਮਾ, ਫੁੱਫੜ ਸਰਪੰਚ ਬਗੀਚਾ ਸਿੰਘ ਦਰਾਜਕੇ ਦਾ ਦਿਹਾਂਤ
ਖੇਮਕਰਨ, 26 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ੋਨ ਇੰਚਾਰਜ ਤੇ ਸਾਬਕਾ ਸਰਪੰਚ ਹਰਮੰਦਰ ਸਿੰਘ ਕਲਸ ਨੂੰ ਸਦਮਾ ਪੁੱਜਾ, ਜਦ ਉਨ੍ਹਾਂ ਦੇ ਫੁੱਫੜ ਸਾਬਕਾ ਸਰਪੰਚ ਬਗੀਚਾ ਸਿੰਘ ਦਰਾਜਕੇ ਅਚਾਨਕ ਅਕਾਲ ਚਲਾਣਾ ਕਰ ਗਏ, ਜਿਹੜੇ ਕਿ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਪੱਕੇ ਸਾਥੀ ਤੇ ਅਕਾਲੀ ਦਲ ਦੇ ਇਲਾਕੇ ’ਚ ਥੰਮ ਸਨ।
ਖੇਮਕਰਨ, 26 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ੋਨ ਇੰਚਾਰਜ ਤੇ ਸਾਬਕਾ ਸਰਪੰਚ ਹਰਮੰਦਰ ਸਿੰਘ ਕਲਸ ਨੂੰ ਸਦਮਾ ਪੁੱਜਾ, ਜਦ ਉਨ੍ਹਾਂ ਦੇ ਫੁੱਫੜ ਸਾਬਕਾ ਸਰਪੰਚ ਬਗੀਚਾ ਸਿੰਘ ਦਰਾਜਕੇ ਅਚਾਨਕ ਅਕਾਲ ਚਲਾਣਾ ਕਰ ਗਏ, ਜਿਹੜੇ ਕਿ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਪੱਕੇ ਸਾਥੀ ਤੇ ਅਕਾਲੀ ਦਲ ਦੇ ਇਲਾਕੇ ’ਚ ਥੰਮ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਪਿੰਡ ਦਰਾਜਕੇ ਨੇੜ੍ਹੇ ਭਿੱਖੀਵਿੰਡ ’ਚ ਕੀਤਾ ਗਿਆ ਹੈ। ਇਸ ਮੌਕੇ ’ਤੇ ਸੈਂਕੜੇ ਅਕਾਲੀ ਵਰਕਰ ਤੇ ਸਰਪੰਚ ਪੰਚ ਸ਼ਾਮਿਲ ਹੋਏ। ਇਸੇ ਦੌਰਾਨ ਇਲਾਕਾ ਵਾਸੀ ਤੇ ਅਕਾਲੀ ਵਰਕਰ ਸਰਪੰਚ ਹਰਮੰਦਰ ਸਿੰਘ ਕਲਸ ਤੇ ਸਮੂਹ ਦਰਾਜਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰ ਰਹੇ ਹਨ।