ਮੁੱਖ ਮੰਤਰੀ ਦੀ ਆਮਦ ’ਤੇ ਗੋਇੰਦਵਾਲ ਸਾਹਿਬ ਦੇ ਸਨਅਤਕਾਰਾਂ ਨੂੰ ਪੇਂਡੂ ਪਾਲਿਸੀ ਦੇ ਐਲਾਨ ਦੀ ਹੋਈ ਆਸ-ਸਨਅਤਕਾਰ ਐਸੋਸੀਏਸ਼ਨ
ਗੋਇੰਦਵਾਲ ਸਾਹਿਬ, 21 ਅਗਸਤ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਇੰਡਸਟਰੀਅਲ ਐਸੋਸੀਏਸ਼ਨ ਤੇ ਸਮੂਹ ਸਨਅਤਕਾਰਾਂ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਗੋਇੰਦਵਾਲ ਸਾਹਿਬ ਵਿਖੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਤੇ ਜਨਰਲ ਸਕੱਤਰ ਹਰਪਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸਨਅਤਕਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੋਇੰਦਵਾਲ ਸਾਹਿਬ ਦੀ ਆਮਦ ਦੇ ਸੰਬੰਧ ’ਚ ਮਤਾ ਪਾਸ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦਾ ਇੰਡਸਟਰੀ ਏਰੀਏ ’ਚ ਪਹੁੰਚਣ ’ਤੇ ਸਵਾਗਤ ਕਰਨਗੇ।
ਗੋਇੰਦਵਾਲ ਸਾਹਿਬ, 21 ਅਗਸਤ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਇੰਡਸਟਰੀਅਲ ਐਸੋਸੀਏਸ਼ਨ ਤੇ ਸਮੂਹ ਸਨਅਤਕਾਰਾਂ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਗੋਇੰਦਵਾਲ ਸਾਹਿਬ ਵਿਖੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਤੇ ਜਨਰਲ ਸਕੱਤਰ ਹਰਪਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸਨਅਤਕਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੋਇੰਦਵਾਲ ਸਾਹਿਬ ਦੀ ਆਮਦ ਦੇ ਸੰਬੰਧ ’ਚ ਮਤਾ ਪਾਸ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦਾ ਇੰਡਸਟਰੀ ਏਰੀਏ ’ਚ ਪਹੁੰਚਣ ’ਤੇ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਗੋਇੰਦਵਾਲ ਇੰਡਸਟਰੀਅਲ ਐਸੋਸੀਏਸ਼ਨ ਦੀ ਅਹਿਮ ਮੀਟਿੰਗ 19 ਅਗਸਤ 2023 ਨੂੰ ਮੁੱਖ ਮੰਤਰੀ ਨਾਲ ਚੰਡੀਗੜ੍ਹ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਸੀ, ਜਿਸ ਵਿਚ ਵਿਸਥਾਰ ਨਾਲ ਗੋਇੰਦਵਾਲ ਸਾਹਿਬ ਦੇ ਸਨਅਤਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਚਰਚਾ ਕੀਤੀ ਗਈ ਸੀ ਤੇ ਦੱਸਿਆ ਗਿਆ ਸੀ ਕਿ ਨਿਰੋਲ ਪੇਂਡੂ ਸਨਅਤੀ ਏਰੀਆ ਹੈ, ਜਿਸ ਨੂੰ ਮਹਿਕਮਾ ਪੰਜਾਬ ਲਘੂ ਉਦਯੋਗ ਤੇ ਇੰਡਸਟਰੀ ਵਿਕਸਿਤ ਸ਼ਹਿਰਾਂ ਵਾਂਗ ਦੇਖਦਾ ਹੈ, ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਹਿਮਤੀ ਜਤਾਈ ਤੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਇਸ ਗੁਰੂ ਨਗਰੀ ਦੇ ਸਨਅਤੀ ਏਰੀਏ ਨੂੰ ਪੇਂਡ ਫੋਕਲ ਪੁਆਇੰਟ ਪਾਲਿਸੀ ਵਿਚ ਲੈ ਕੇ ਵਿਸ਼ੇਸ਼ ਸਹੂਲਤਾਂ ਦੇਈਏ ਉਹ ਖਰੜਾ ਤਿਆਰ ਕਰਕੇ ਲਿਆਓ। ਸਨਅਤਕਾਰਾਂ ਦੱਸਿਆ ਕਿ ਮਹਿਕਮਾ ਇੰਡਸਟਰੀ ਨੇ ਜਨਵਰੀ 2024 ਸਾਰਾ ਖਰੜਾ ਤਿਆਰ ਕਰ ਲਿਆ ਸੀ, ਪਰ ਮਹਿਕਮਾ ਲਘੂ ਉਦਯੋਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪਿਛਲੀ ਵਾਰ ਜਦੋਂ ਮੁੱਖ ਮੰਤਰੀ ਤਰਨ ਤਾਰਨ ਆਏ ਸੀ ਤਾਂ ਇਹ ਐਲਾਨ ਠੰਢੇ ਬਸਤੇ ਵਿਚ ਪੈ ਗਿਆ। ਸਨਅਤਕਾਰਾਂ ਨੇ ਕਿਹਾ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਵੀ ਇਸ ਮਸਲੇ ਨੂੰ ਸੰਜੀਦਗੀ ਨਾਲ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ, ਪਰ ਮਹਿਕਮਾ ਲਘੂ ਉਦਯੋਗ ਦੇ ਮੈਨਜਿੰਗ ਡਾਇਰੈਕਟਰਾਂ ਦੀ ਵਾਰ ਵਾਰ ਬਦਲੀਆਂ ਵੀ ਅੜਿੱਕਾ ਰਹੀਆਂ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀ ਟੀਮ ਅਨੇਕਾਂ ਵਾਰ ਸੰਬੰਧਿਤ ਮੰਤਰੀ ਤੇ ਵਿਭਾਗੀ ਅਫ਼ਸਰਾਂ ਨਾਲ ਮੀਟਿੰਗਾਂ ਕਰ ਚੁੱਕੀ ਹੈ ਤੇ ਹੁਣ ਜ਼ੋਰਦਾਰ ਮੰਗ ਰੱਖੀ ਹੈ ਕਿ ਮੁੱਖ ਮੰਤਰੀ ਆਪਣੇ ਵਾਅਦੇ ਮੁਤਾਬਿਕ ਇਸ ਪੇਂਡੂ ਪਾਲਿਸੀ ਦਾ ਐਲਾਨ ਕਰਕੇ ਜਾਣ, ਜਿਸ ’ਤੇ ਉਨ੍ਹਾਂ ਨੂੰ ਆਸ ਹੈ ਕਿ ਪੇਂਡੂ ਖੇਤਰ ਦੇ ਲੋਕਾਂ ਦੇ ਭਵਿੱਖ ਨੂੰ ਬਚਾਉਣ ਲਈ ਮੁੱਖ ਮੰਤਰੀ ਇਹ ਪਾਲਿਸੀ ਐਲਾਨ ਕਰਨਗੇ। ਇਸ ਮੌਕੇ ਇਕਬਾਲ ਸਿੰਘ ਸੈਣੀ, ਮਧੁਰਬੈਨ ਸਿੰਘ ਸੋਇਆ ਫੂਡ, ਜਤਿੰਦਰ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ ਢਿੱਲੋਂ, ਸੰਦੀਪ ਗਲਹੋਤਰਾ, ਦਲਜੀਤ ਸਿੰਘ ਝੰਡ, ਇੰਦਰਜੀਤ ਸਿੰਘ ਕਰਤਾਰ ਮਿੱਲ, ਸਰਬਜੀਤ ਸਿੰਘ ਸੰਧੂ, ਗੁਰਵਿੰਦਰ ਸਿੰਘ ਖੱਖ, ਬਾਵਾ ਅਵਲ, ਅਜੀਤ ਸਿੰਘ ਰੀਗਲ, ਸਵਰਨਜੀਤ ਸੋਨੀ ਬਰਾਸ, ਸਾਹਿਬ ਸਿੰਘ, ਮਨਜੀਤ ਸਿੰਘ ਸਿੱਧੂ, ਭੁਪਿੰਦਰ ਸਿੰਘ ਬੰਬੇਵਾਲੇ ਆਦਿ ਹਾਜ਼ਰ ਸਨ ।