13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅਖੀਰਲੇ ਦੋ ਦਿਨ ਪੋਰਟਲ ਬੰਦ ਰਹਿਣ ਕਾਰਨ ਵਧੇਰੇ ਪਰਿਵਾਰ ਰਾਸ਼ਨ ਕਾਰਡ ਬਣਾਉਣ ਤੋਂ ਰਹੇ ਵਾਂਝੇ

ਖਾਲੜਾ, 12 ਅਗਸਤ (ਜੱਜਪਾਲ ਸਿੰਘ ਜੱਜ)-ਭਗਵੰਤ ਮਾਨ ਸਰਕਾਰ ਵਲੋਂ ਰਾਸ਼ਨ ਲੈਣ ਤੋਂ ਵਾਂਝੇ ਰਹੇ ਪਰਿਵਾਰਾਂ ਦੀ ਲੋੜ ਨੂੰ ਸਮਝਦਿਆਂ ਸਮੁੱਚੇ ਸੂਬੇ ਅੰਦਰ 10 ਲੱਖ ਰਾਸ਼ਨ ਕਾਰਡ ਬਣਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਜਿੱਥੇ ਲੋਕਾਂ ਵਲੋਂ ਰਾਸ਼ਨ ਕਾਰਡ ਬਣਾਉਣ ਲਈ ਬੇਸ਼ੱਕ ਵੱਡੀ ਗਿਣਤੀ ਵਿਚ ਅਰਜੀਆਂ ਦਿੱਤੀਆਂ ਗਈਆਂ, ਪ੍ਰੰਤੂ ਰਾਸ਼ਨ ਕਾਰਡ ਬਣਾਉਣ ਵਾਲੀ ਵੈਬਸਾਈਟ ਦਾ ਅਖੀਰਲੇ ਦੋ ਦਿਨ ਪੋਰਟਲ ਬੰਦ ਰਹਿਣ ਕਾਰਨ ਕਈ ਲੋੜਵੰਦ ਪਰਿਵਾਰ ਰਾਸ਼ਨ ਕਾਰਡ ਬਣਾਉਣ ਤੋਂ ਵਾਂਝੇ ਰਹਿ ਗਏ ਹਨ। ਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡ ਅਪਲਾਈ ਕਰਨ ਦੀ ਪ੍ਰਕਿਰਿਆ 22 ਜੁਲਾਈ ਤੋਂ 11 ਅਗਸਤ ਤੱਕ ਲਗਾਤਾਰ 21 ਦਿਨਾਂ ਲਈ ਚਲਾਈ ਗਈ, ਜਿਸ ਦੌਰਾਨ ਸੇਵਾ ਕੇਂਦਰਾਂ ਅਤੇ ਸੀ.

Ad Position 21
No active advertisement
ਥਾਣਾ ਹਰੀਕੇ ਪੱਤਣ ਦੇ ਨਵ-ਨਿਯੁਕਤ ਐੱਸ.ਐੱਚ.ਓ. ਪ੍ਰਭਜੀਤ ਸਿੰਘ ਗਿੱਲ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। 13-08-2026
ਖਾਲੜਾ, 12 ਅਗਸਤ (ਜੱਜਪਾਲ ਸਿੰਘ ਜੱਜ)-ਭਗਵੰਤ ਮਾਨ ਸਰਕਾਰ ਵਲੋਂ ਰਾਸ਼ਨ ਲੈਣ ਤੋਂ ਵਾਂਝੇ ਰਹੇ ਪਰਿਵਾਰਾਂ ਦੀ ਲੋੜ ਨੂੰ ਸਮਝਦਿਆਂ ਸਮੁੱਚੇ ਸੂਬੇ ਅੰਦਰ 10 ਲੱਖ ਰਾਸ਼ਨ ਕਾਰਡ ਬਣਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਜਿੱਥੇ ਲੋਕਾਂ ਵਲੋਂ ਰਾਸ਼ਨ ਕਾਰਡ ਬਣਾਉਣ ਲਈ ਬੇਸ਼ੱਕ ਵੱਡੀ ਗਿਣਤੀ ਵਿਚ ਅਰਜੀਆਂ ਦਿੱਤੀਆਂ ਗਈਆਂ, ਪ੍ਰੰਤੂ ਰਾਸ਼ਨ ਕਾਰਡ ਬਣਾਉਣ ਵਾਲੀ ਵੈਬਸਾਈਟ ਦਾ ਅਖੀਰਲੇ ਦੋ ਦਿਨ ਪੋਰਟਲ ਬੰਦ ਰਹਿਣ ਕਾਰਨ ਕਈ ਲੋੜਵੰਦ ਪਰਿਵਾਰ ਰਾਸ਼ਨ ਕਾਰਡ ਬਣਾਉਣ ਤੋਂ ਵਾਂਝੇ ਰਹਿ ਗਏ ਹਨ। ਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡ ਅਪਲਾਈ ਕਰਨ ਦੀ ਪ੍ਰਕਿਰਿਆ 22 ਜੁਲਾਈ ਤੋਂ 11 ਅਗਸਤ ਤੱਕ ਲਗਾਤਾਰ 21 ਦਿਨਾਂ ਲਈ ਚਲਾਈ ਗਈ, ਜਿਸ ਦੌਰਾਨ ਸੇਵਾ ਕੇਂਦਰਾਂ ਅਤੇ ਸੀ.ਐਸ.ਸੀ. ਸੈਂਟਰਾਂ ’ਤੇ ਆਮ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਹਾਲਾਂਕਿ, ਸਰਹੱਦੀ ਪਿੰਡਾਂ ਵਿਚ ਰਹਿੰਦੇ ਸਮਾਰਟਫ਼ੋਨ ਤੋਂ ਵਾਂਝੇ ਅਤੇ ਬੇਹਦ ਆਰਥਿਕ ਤੰਗੀ ਝੱਲ ਰਹੇ ਕਈ ਲੋੜਵੰਦ ਪਰਿਵਾਰ ਅਜੇ ਵੀ ਇਸ ਸਰਕਾਰੀ ਸੁਵਿਧਾ ਤੋਂ ਵਾਂਝੇ ਰਹਿ ਗਏ ਹਨ। ਇਨ੍ਹਾਂ ਪਰਿਵਾਰਾਂ ਦੇ ਫਾਰਮ ਅਪਲਾਈ ਨਾ ਹੋਣ ਦਾ ਮੁੱਖ ਕਾਰਨ 10 ਅਗਸਤ ਅਤੇ 11 ਅਗਸਤ ਨੂੰ ਰਾਸ਼ਨ ਕਾਰਡ ਪੋਰਟਲ ਦੀ ਵੈੱਬਸਾਈਟ ਦਾ ਸਰਵਰ ਪੂਰੀ ਤਰ੍ਹਾਂ ਬੰਦ ਰਿਹਾ। ਇਸ ਸੰਬੰਧੀ ਖਾਲੜਾ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਰਾਸ਼ਨ ਕਾਰਡ ਬਣਾਉਣ ਲਈ ਲਗਾਤਾਰ ਖੱਜਲ-ਖੁਆਰ ਹੋ ਰਹੇ ਹਨ, ਪਰ ਪੋਰਟਲ ਨਾ ਚੱਲਣ ਕਰਕੇ ਉਨ੍ਹਾਂ ਦੀ ਅਰਜ਼ੀ ਜਮ੍ਹਾਂ ਨਹੀਂ ਹੋ ਸਕੀ। ਇਸ ਸਮੱਸਿਆ ਨੂੰ ਦੇਖਦਿਆਂ ਇਲਾਕਾ ਨਿਵਾਸੀਆਂ, ਪ੍ਰਧਾਨ ਬਲਦੇਵ ਸਿੰਘ ਅਤੇ ਫੌਜੀ ਗੁਰਸਾਹਿਬ ਸਿੰਘ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਵੈੱਬਸਾਈਟ ਬੰਦ ਰਹਿਣ ਕਾਰਨ ਰਹਿ ਗਏ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਾਰਡ ਅਪਲਾਈ ਕਰਨ ਲਈ ਘੱਟੋ-ਘੱਟ 2 ਦਿਨ ਦਾ ਹੋਰ ਵਾਧੂ ਸਮਾਂ ਦਿੱਤਾ ਜਾਵੇ, ਤਾਂ ਜੋ ਰਹਿ ਚੁੱਕੇ ਪਰਿਵਾਰ ਵੀ ਇਸ ਸਹੂਲਤ ਦਾ ਲਾਭ ਪ੍ਰਾਪਤ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਮੱਸਿਆ ਦੇ ਪਵਿੱਤਰ ਦਿਹਾੜੇ ’ਤੇ ਲੰਗਰ ਲਗਾਇਆ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਵਿਖੇ ਕਰਵਾਏ ਗਏ ਅੰਤਰ ਸਕੂਲ ਮੁਕਾਬਲੇ
Ad Position 24