12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਹਰੀਕੇ ਪੱਤਣ ਵਿਖੇ ਤੀਆਂ ਦੇ ਤਿਉਹਾਰ ਮਨਾਇਆ ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਬਚਾਉਣ ਦਾ ਉਪਰਾਲਾ ਸ਼ਲਾਘਾਯੋਗ - ਸਰਪੰਚ ਇਕਬਾਲ ਸਿੰਘ ਸਿੱਧੂ

ਹਰੀਕੇ ਪੱਤਣ, 11 ਅਗਸਤ (ਸੰਜੀਵ ਕੁੰਦਰਾ)–ਮਾਝੇ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਕਸਬਾ ਹਰੀਕੇ ਪੱਤਣ ਵਿਖੇ ਤੀਆਂ ਦੇ ਤਿਉਹਾਰ ਮੌਕੇ ਵਿਰਸੇ ਦੀਆਂ ਬਾਤਾਂ ਪਈਆਂ। ਕਸਬੇ ਦੇ ਮੱਖੂ ਰੋਡ ਤੇ ਬਜ਼ਾਰ ਵਿਚ ਸਮਾਜ ਸੇਵੀ ਗੁਰਮੀਤ ਸਿੰਘ, ਵਰਿਆਮ ਸਿੰਘ ਗੁਰਦੀਪ ਸਿੰਘ ਅਤੇ ਗਗਨ ਵਿੱਜ ਦੇ ਉਪਰਾਲੇ ਨਾਲ ‘ਸਾਉਣ ਮਹੀਨਾ, ਤੀਆਂ ਮੁਬਾਰਕ’ ਤਹਿਤ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।

Ad Position 21
No active advertisement
ਅਜੀਤ ‘ ਨਾਲ ਗੱਲਬਾਤ ਕਰਦੇ ਹੋਏ ਸਕੂਲ ਮੁਖੀ ਰਣਜੀਤ ਕੌਰ ਅਤੇ ਸਰਪੰਚ ਇਕਬਾਲ ਸਿੰਘ ਸਿੱਧੂ। ਤਸਵੀਰਾਂ–ਕੁੰਦਰਾ 12-08-2026
ਹਰੀਕੇ ਪੱਤਣ, 11 ਅਗਸਤ (ਸੰਜੀਵ ਕੁੰਦਰਾ)–ਮਾਝੇ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਕਸਬਾ ਹਰੀਕੇ ਪੱਤਣ ਵਿਖੇ ਤੀਆਂ ਦੇ ਤਿਉਹਾਰ ਮੌਕੇ ਵਿਰਸੇ ਦੀਆਂ ਬਾਤਾਂ ਪਈਆਂ। ਕਸਬੇ ਦੇ ਮੱਖੂ ਰੋਡ ਤੇ ਬਜ਼ਾਰ ਵਿਚ ਸਮਾਜ ਸੇਵੀ ਗੁਰਮੀਤ ਸਿੰਘ, ਵਰਿਆਮ ਸਿੰਘ ਗੁਰਦੀਪ ਸਿੰਘ ਅਤੇ ਗਗਨ ਵਿੱਜ ਦੇ ਉਪਰਾਲੇ ਨਾਲ ‘ਸਾਉਣ ਮਹੀਨਾ, ਤੀਆਂ ਮੁਬਾਰਕ’ ਤਹਿਤ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਕਸਬੇ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਨੱਚ ਗਾ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ ਅਤੇ ਆਲੋਪ ਹੋ ਰਹੇ ਵਿਰਸੇ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਇਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਪੰਚਾਇਤ ਸਮੇਤ ਸ਼ਿਰਕਤ ਕੀਤੀ। ਸਰਪੰਚ ਇਕਬਾਲ ਸਿੰਘ ਸਿੱਧੂ ਨੇ ‘ਅਜੀਤ ‘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਅਲੋਪ ਹੋ ਰਹੇ ਵਿਰਸੇ ਨੂੰ ਬਚਾਉਣ ਲਈ ਨਗਰ ਦੇ ਵੀਰਾਂ, ਭੈਣਾਂ ਨੇ ਉਪਰਾਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਜੋ ਕਿ ਸਾਉਣ ਦੇ ਮਹੀਨੇ ਵਿਚ ਪੰਜਾਬ ਦੇ ਹਰ ਪਿੰਡ ਦੇ ਹਰ ਮਹੁੱਲੇ ਵਿਚ ਮਨਾਇਆ ਜਾਂਦਾ ਸੀ। ਧੀਆਂ, ਭੈਣਾਂ ਇਕੱਠਿਆਂ ਹੋ ਕੇ ਗਿੱਧਾ, ਭੰਗੜਾਂ ਪਾ ਕੇ ਸਾਡੇ ਵਿਰਸੇ ਦੀ ਗੱਲ ਕਰਦੀਆਂ ਸਨ ਪਰ ਇਹ ਖ਼ਤਮ ਹੁੰਦਾ ਜਾ ਰਿਹਾ ਸੀ ਅੱਜ ਉਹ ਸੱਭਿਆਚਾਰ ਦਾ ਰੰਗ ਕਸਬਾ ਹਰੀਕੇ ਪੱਤਣ ਵਿਚ ਦੇਖਣ ਨੂੰ ਮਿਲਿਆ। ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਚਾਇਤ ਵਲੋਂ ਹੋਰ ਵੱਡੇ ਉਪਰਾਲੇ ਨਾਲ ਤੀਆਂ ਦਾ ਤਿਉਹਾਰ ਨੂੰ ਕਸਬਾ ਹਰੀਕੇ ਪੱਤਣ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਪੀ.ਐਮ.ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਦੇ ਮੁਖੀ ਰਣਜੀਤ ਕੌਰ ਨੇ ਕਿਹਾ ਤੀਆਂ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਖੜਿਵਾਂ ਅੰਗ ਹੈ ਅਤੇ ਅੱਜ ਸਾਡੇ ਪਿੰਡ ਵਿਚ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ, ਜੋ ਬਹੁਤ ਵਧੀਆ ਗੱਲ ਹੈ ਤੇ ਸਾਰੀਆਂ ਭੈਣਾਂ ਰਲ ਮਿਲ ਕੇ ਖੁਸ਼ੀਆਂ ਮਨਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤੀਆਂ ਪੁਰਾਣੇ ਸਮਿਆਂ ਦੀ ਤਰ੍ਹਾਂ ਹਰ ਗਲੀ ਮੁਹੱਲੇ ਵਿਚ ਮਨਾਉਣੀਆਂ ਚਾਹੀਦੀਆਂ ਹਨ ਤਾਂ ਸਾਡਾ ਸੱਭਿਆਚਾਰ ਹੋਰ ਵੱਧੇ ਫੁੱਲੇ। ਇਸ ਮੌਕੇ ਸਰਪੰਚ ਇਕਬਾਲ ਸਿੰਘ ਸਿੱਧੂ, ਅਮਰੀਕ ਸਿੰਘ ਪੰਚਾਇਤ ਮੈਂਬਰ, ਪ੍ਰਗਟ ਸਿੰਘ ਪਰਮਜੀਤ ਸਿੰਘ, ਗੁਰਮੀਤ ਸਿੰਘ,ਗੁਰਵਰਿਆਮ ਸਿੰਘ, ਗੁਰਦੀਪ ਸਿੰਘ, ਗੁਰਵੇਲ ਸਿੰਘ, ਸੁਖਦੇਵ ਸਿੰਘ,ਰਾਜਪਿੰਦਰ ਸਿੰਘ,ਗਗਨ ਵਿੱਜ, ਪ੍ਰਿੰਸ ਵਿੱਜ, ਸਤਨਾਮ ਸਿੰਘ, ਹਰਜਿੰਦਰ ਸਿੰਘ ਸਿੱਧੂ,ਨਿਰਮਲਾ ਰਾਣੀ, ਪ੍ਰਿੰਸੀਪਲ ਰਣਜੀਤ ਕੌਰ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ,ਰਿਤੂ ਕੁੰਦਰਾ, ਜਸਵਿੰਦਰ ਕੌਰ, ਕੁਲਦੀਪ ਕੌਰ, ਸੁਖਬੀਰ ਕੌਰ, ਮਨਦੀਪ ਕੌਰ, ਕੰਵਲਪ੍ਰੀਤ ਕੌਰ, ਨਿਰਮਲਾ ਕੌਰ ਅਤੇ ਨਵਨੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਬੋਨ ਹੈਲਥ ਦਿਵਸ ਮਨਾਇਆ ਅਗਲੀ ਖ਼ਬਰ ਜਥੇਦਾਰ ਕਰਮੂਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਮੀਤ ਪ੍ਰਧਾਨ ਬਣਾਏ ਜਾਣ ’ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ
Ad Position 24