ਸੜਕ ਦੁਰਘਟਨਾਂ ’ਚ ਦੋ ਨੌਜਵਾਨ ਹੋਏ ਹਲਾਕ
ਅਮਰਕੋਟ, 8 ਅਗਸਤ (ਭੱਟੀ)– ਬੇਸ਼ਕ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਜਗਾੜੂ ਵਾਹਨਾਂ ’ਤੇ ਪਾਬੰਦੀ ਲਾਈ ਗਈ ਹੈ, ਪਰ ਫਿਰ ਤਰਨ ਤਾਰਨ ਅੰਦਰ ਜਾਗੜੂ ਵਾਹਨ ਤੇ ਕਿਰਾਏ ਉਪਰ ਟਰੈਕਟਰ-ਟਰਾਲੀਆਂ, ਘੜੁਕੇ ਸ਼ਰੇਆਮ ਚੱਲ ਰਹੇ ਹਨ, ਜਿਨ੍ਹਾਂ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ । ਇਸੇ ਤਰ੍ਹਾਂ ਦਾ ਹਾਦਸਾ ਖੇਮਕਰਨ ਅਮ੍ਰਿਤਸਰ ਮੁੱਖ ਮਾਰਗ ’ਤੇ ਪਿੰਡ ਅਲਗੋਂ ਹਵੇਲੀਆਂ ਨੇੜੇ ਵਾਪਰਿਆ, ਜਿੱਥੇ ਇਕ ਇੱਟਾਂ ਢੋਹਣ ਵਾਲੇ ਟਰੈਕਟਰ-ਟਰਾਲੇ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਦਰੜ ਦਿੱਤਾ ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ।
ਅਮਰਕੋਟ, 8 ਅਗਸਤ (ਭੱਟੀ)– ਬੇਸ਼ਕ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਜਗਾੜੂ ਵਾਹਨਾਂ ’ਤੇ ਪਾਬੰਦੀ ਲਾਈ ਗਈ ਹੈ, ਪਰ ਫਿਰ ਤਰਨ ਤਾਰਨ ਅੰਦਰ ਜਾਗੜੂ ਵਾਹਨ ਤੇ ਕਿਰਾਏ ਉਪਰ ਟਰੈਕਟਰ-ਟਰਾਲੀਆਂ, ਘੜੁਕੇ ਸ਼ਰੇਆਮ ਚੱਲ ਰਹੇ ਹਨ, ਜਿਨ੍ਹਾਂ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ । ਇਸੇ ਤਰ੍ਹਾਂ ਦਾ ਹਾਦਸਾ ਖੇਮਕਰਨ ਅਮ੍ਰਿਤਸਰ ਮੁੱਖ ਮਾਰਗ ’ਤੇ ਪਿੰਡ ਅਲਗੋਂ ਹਵੇਲੀਆਂ ਨੇੜੇ ਵਾਪਰਿਆ, ਜਿੱਥੇ ਇਕ ਇੱਟਾਂ ਢੋਹਣ ਵਾਲੇ ਟਰੈਕਟਰ-ਟਰਾਲੇ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਦਰੜ ਦਿੱਤਾ ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਨੌਜਵਾਨਾਂ ਦੀ ਪਛਾਣ ਕਾਲਾ ਤੇ ਹੀਰਾ ਵਾਸੀ ਪਿੰਡ ਵਾੜਾ ਠੱਠੀ ਵਜੋਂ ਹੋਈ, ਜੋਂ ਭਿਖੀਵਿੰਡ ਤੋਂ ਅਮਰਕੋਟ ਨੂੰ ਜਾ ਰਹੇ ਸੀ ਤੇ ਅਮਰਕੋਟ ਸਾਈਡ ਤੋਂ ਟਰੈਕਟਰ-ਟਰਾਲਾ ਭਿਖੀਵਿੰਡ ਨੂੰ ਜਾਂ ਰਿਹਾ ਸੀ ਤਾਂ ਇਹ ਹਾਦਸਾ ਵਾਪਰ ਗਿਆ। ਪੁਲਿਸ ਥਾਣਾ ਵਲਟੋਹਾ ਵਿਖੇ ਹਾਦਸਾ ਗ੍ਰਸਤ ਟਰੈਕਟਰ ਟਰਾਲਾ ਡੱਕਿਆ ਗਿਆ ਤੇ ਇਸ ਮਾਮਲੇ ਦੀ ਜਾਂਚ ਪੁਲਿਸ ਚੌਕੀ ਅਲਗੋ ਵਲੋਂ ਕਰਕੇ ਕਾਰਵਾਈ ਅਮਲ ’ਚ ਲਿਆਂਦੀ ਜਾਾ ਰਹੀ ਹੈ ।