18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਦਲਦੇ ਮੌਸਮ 'ਚ ਸਰਦੀ ਜੁਕਾਮ ਤੇ ਖੰਘ ਦੇ ਮਰੀਜ਼ਾਂ 'ਚ ਹੋਇਆ ਹੈਰਾਨੀਜਨਕ ਵਾਧਾ-ਈ. ਐਮ. ਸੀ.

Ad Position 21
No active advertisement
ਅਜੀਤ ਡੈਸਕ 01-03-2026
ਅੰਮਿ੍ਤਸਰ, 28 ਫਰਵਰੀ (ਰੇਸ਼ਮ ਸਿੰਘ)- ਮੌਸਮ ਵਿਚ ਤਬਦੀਲੀ ਨਾਲ ਸਰੀਰ ਦੀ ਸਿਹਤ ਦੀਆਂ ਸਮੱਸਿਆਵਾਂ ਜਿਵੇਂ ਸਰਦੀ-ਜੁਕਾਮ, ਵਾਇਰਸ ਬੁਖਾਰ, ਐਲਰਜੀ, ਖੰਘ ਤੇ ਸਾਹ ਲੈਣ ਦੀਆਂ ਸਮੱਸਿਆਵਾਂ 'ਚ ਅਚਾਨਕ ਵਾਧਾ ਹੋਇਆ ਹੈ | ਇਹ ਪ੍ਰਗਟਾਵਾ ਅੱਜ ਇਥੇ ਈ.ਐਮ.ਸੀ. ਹਸਪਤਾਲ ਦੇ ਸਿਹਤ ਸਮੱਸਿਆਵਾਂ ਦੇ ਮਾਹਿਰ ਡਾ: ਅਮਰਨਾਥ ਦੂਰੇਕੰਨਣ ਨੇ ਕੀਤਾ ਜਿਨ੍ਹਾਂ ਦਸਿਆ ਕਿ ਹਾਲਾਂਕਿ ਇਹ ਘਬਰਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਜਦੋਂ ਮੌਸਮ ਬਦਲਦਾ ਹੈ ਤਾਂ ਸਰੀਰ ਨੂੰ ਮੌਸਮ ਅਨੁਸਾਰ ਬਦਲ ਕੇ ਢਾਲਣ ਵਿਚ ਸਮਾਂ ਲੱਗਦਾ ਹੈ | ਇਸ ਨਾਲ ਰੋਗਾਂ ਨੂੰ ਰੋਕਣ ਦੀ ਸਮਰੱਥਾ (ਇਮਿਊਨਿਟੀ) ਕਮਜ਼ੋਰ ਹੁੰਦੀ ਹੈ ਅਤੇ ਬਿਮਾਰੀ ਵਧਦੀ ਜਾਂਦੀ ਹੈ | ਖਾਸ ਤੌਰ 'ਤੇ ਬੱਚੇ, ਬਜ਼ੁਰਗ ਤੇ ਔਰਤਾਂ ਇਸ ਤੋਂ ਵਧੇਰੇ ਪ੍ਰਭਾਵਿਤ ਹੁੰਦੀਆਂ ਹਨ |
ਡਾ. ਅਮਰਨਾਥ ਅਨੁਸਾਰ ਤਾਪਮਾਨ ਵਿਚ ਉਤਰਾਅ-ਚੜ੍ਹਾਅ ਹਵਾ ਵਿਚ ਵਧਦੀ ਨਮਕ, ਮਿੱਟੀ-ਧੂੜ ਅਤੇ ਪ੍ਰਦੂਸ਼ਣ ਵਰਗੇ ਕਾਰਕ ਸਰੀਰ ਉੱਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ | ਇਸ ਤੋਂ ਇਲਾਵਾ ਖਾਣ ਪੀਣ 'ਚ ਲਾਪਰਵਾਹੀ ਵੀ ਬੀਮਾਰੀਆਂ 'ਚ ਵਾਧਾ ਕਰਦੀ ਹੈ | ਇਸ ਲਈ ਕਈ ਵਾਰ ਹਲਕੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਸਕਦੀ ਹੈ ਅਤੇ ਸਥਿਤੀ ਗੰਭੀਰ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਬਿਮਾਰੀ ਤੋਂ ਬਚਾਅ ਦਾ ਸੌਖਾ ਤਰੀਕਾ ਹੈ ਆਪਣੇ ਆਪਨੂੰ ਸੁਰੱਖਿਅਤ ਰੱਖਣ, ਨਿਯਮਤ ਤੌਰ 'ਤੇ ਹੱਥ ਧੋਣੇ, ਭੀੜਭਾੜ ਵਾਲੀ ਜਗ੍ਹਾ ਤੋਂ ਜਾਣ 'ਚ ਬਚਾਅ ਕਰਨਾ ਸ਼ਾਮਿਲ ਹਨ | ਇਸ ਤੋਂ ਇਲਾਵਾ ਕੌਫੀ ਪੀਣਾ, ਰੋਜ਼ਾਨਾ ਹਲਕੀ ਐਕਸਰਸਾਈਜ਼ ਕਰਨਾ ਅਤੇ 8 ਘੰਟੇ ਦੀ ਪੂਰੀ ਨੀਂਦ ਲੈਣਾ ਵੀ ਸਿਹਤਮੰਦ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਧਰਮ ਪ੍ਰਚਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਹੋਏ ਚਾਰ ਕਰਮਚਾਰੀ ਸਕੱਤਰ ਕਾਹਲਵਾਂ ਤੇ ਹੋਰਨਾਂ ਅਧਿਕਾਰੀਆਂ ਵ... ਅਗਲੀ ਖ਼ਬਰ ਇੰਸਟੀਚਿਊਟ ਆਫ ਚਾਰਟਰਡ ਅਕਾਊਾਟੈਂਟਸ ਆਫ ਇੰਡੀਆ ਦੀ ਅੰਮਿ੍ਤਸਰ ਸ਼ਾਖਾ ਦੀ ਚੋਣ
Ad Position 24