13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਆਯੁਰਵੈਦਿਕ ਚਿਕਿਸਤਾ ਸਲਾਹ ਕੈਂਪ 22 ਨੂੰ

Ad Position 21
No active advertisement
ਅਜੀਤ ਡੈਸਕ 20-02-2026
ਤਰਨ ਤਾਰਨ, 19 ਫਰਵਰੀ (ਇਕਬਾਲ ਸਿੰਘ ਸੋਢੀ)-ਆਸ਼ੂਤੋਸ਼ ਮਹਾਰਾਜ ਚਿਕਿਸਤਾ ਕੇਂਦਰ ਦੁਆਰਾ ਆਯੁਰਵੈਦਿਕ ਚਿਕਿਸਤਾ ਸਲਾਹ ਕੈਂਪ 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਾਮੀ ਰਣਜੀਤਾਨੰਦ ਨੇ ਦੱਸਿਆ ਕਿ ਆਯੁੂਰਵੇੈਦਿਕ ਕੈਂਪ ਵਿਚ ਪੁਰਾਣੇ ਰੋਗ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਦਮਾ, ਜੋੜਾ ਦੇ ਦਰਦ ਆਦਿ ਦਾ ਚੈੱਕਅਪ ਕਰਕੇ ਢੁੱਕਵਾਂ ਇਲਾਜ 'ਤੇ ਸਲਾਹ ਮਸ਼ਵਰਾ ਪ੍ਰਦਾਨ ਕੀਤਾ ਜਾਵੇਗਾ | ਉਹਨਾਂ ਨੇ ਦੱਸਿਆ ਕਿ ਆਸ਼ੁੂਤੋਸ਼ ਮਹਾਰਾਜ ਚਿਕਿਸਤਾ ਕੇਂਦਰ ਨੂਰਮਹਿਲ ਦੇ ਮਾਹਿਰ ਆਯੁਰਵੈਦਿਕ ਡਾਕਟਰ ਵੈਦ ਪਹੁੰਚ ਰਹੇ ਹਨ, ਜੋ ਵਿਅਕਤੀ ਦੀ ਪ੍ਰਕਿਰਤੀ, ਸਰੀਰਕ ਬਲ ਅਤੇ ਉਮਰ ਦੇ ਅਧਾਰ ਤੇ ਰਵਾਇਤੀ ਆਯੁਰਵੈਦਿਕ ਪ੍ਰਣਾਲੀ, ਨਾੜੀ ਪ੍ਰੀਖਿਆ, ਆਯੁੂਰਵੇੈਦਿਕ ਦਵਾਈਆਂ, ਪੰਚਕਰਮਾ ਵਿਧੀਆਂ ਦੁਆਰਾ ਰੋਗਾਂ ਦਾ ਇਲਾਜ ਕਰਦੇ ਹਨ | ਇਸ ਕੈਂਪ ਦੌਰਾਨ ਨਸ਼ਾ ਛੱਡਣ ਦੀ ਦਵਾਈ ਵੀ ਦਿੱਤੀ ਜਾਵੇਗੀ | ਇਸ ਆਯੁੂਰਵੇੈਦਿਕ ਕੈਂਪ ਦਾ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਪੰਜਾਬ ਨੂੰ ਰੰਗਲਾ ਨਹੀਂ ਕੰਗਾਲ ਪੰਜਾਬ ਬਣਾਉਣਾ ਚਾਹੁੰਦੀ-ਬ੍ਰਹਮਪੁਰਾ, ਸ਼ੇਖ ਅਗਲੀ ਖ਼ਬਰ ਹੁਣ ਲੋੜ ਹੈ ਇਕ ਹੋਰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ-ਭੁੱਚਰ
Ad Position 24