16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਬਸੰਤ ਐਵੇਨਿਊ ’ਚ ਔਰਤ ਨਾਲ ਗੰਨ ਪੁਆਇੰਟ ’ਤੇ ਹੋਈ ਲੁੱਟ ਖੋਹ

ਅੰਮ੍ਰਿਤਸਰ, 16 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ਦੇ ਪਾਸ਼ ਖੇਤਰ ਬਸੰਤ ਐਵਨਿਊ ’ਚ ਜਾ ਰਹੀ ਕਾਰ ਸਵਾਰ ਇਕ ਔਰਤ ਨਾਲ ਲੁੱਟ ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਵਲੋਂ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 21
No active advertisement
ਲੁੱਟ ਖੋਹ ਬਾਰੇ ਦਸਦੀ ਹੋਈ ਪੀੜਤ ਔਰਤ ਸ਼ਵੈਤਾ । ਤਸਵੀਰ: ਨਿਰਮਲ ਸਟੂਡੀਓ 17-11-2026
ਅੰਮ੍ਰਿਤਸਰ, 16 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ਦੇ ਪਾਸ਼ ਖੇਤਰ ਬਸੰਤ ਐਵਨਿਊ ’ਚ ਜਾ ਰਹੀ ਕਾਰ ਸਵਾਰ ਇਕ ਔਰਤ ਨਾਲ ਲੁੱਟ ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਵਲੋਂ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੀੜਤ ਔਰਤ ਸ਼ਵੈਤਾ ਨੇ ਦੱਸਿਆ ਕਿ ਉਹ ਮਰਸਡੀਜ਼ ਕਾਰ ’ਤੇ ਸਵਾਰ ਸੀ ਤੇ ਬੰਸਤ ਐਵੀਨਿਊ ਤੋਂ ਲੰਘ ਰਹੀ ਸੀ ਉਸਨੇ ਗਲੀ ਵੱਲ ਕਾਰ ਮੋੜੀ ਪਰ ਅਗੋਂ ਗਲੀ ਬੰਦ ਹੋਣ ਕਾਰ ਵਾਪਸ ਪਿਛੇ ਕਰ ਰਹੀ ਸੀ। ਇਕ ਮੋਟਰਸਾਇਕਲ ਸਵਾਰ ਨੌਜਵਾਨ ਆਇਆ ਜਿਸ ਕੋਲ ਪਿਸਤੌਲ ਸੀ ਉਸਨੇ ਉਸ ਪਾਸੋਂ ਪਰਸ ਪਿਸਤੌਲ ਨਾਲ ਡਰਾ ਧਮਕਾ ਕੇ ਲੈ ਲਿਆ। ਉਸਦੇ ਪਰਸ ’ਚ ਸੋਨੇ ਦੀ ਚੈਨ ਤੇ ਨਕਦੀ ਵੀ ਸੀ। ਉਸਨੇ ਕਿਹਾ ਕਿ ਵਾਪਰੀ ਘਟਨਾ ਉਪਰੰਤ ਉਹ ਡਰ ਗਈ ਫਿਰ ਲੜਕੇ ਨੇ ਕਾਰ ਪਿਛੇ ਕਰਨ ਤੇ ਉਸ ਪਾਸੋਂ ਰਸਤਾ ਮੰਗਿਆ ਤੇ ਨਾਂ ਦੇਣ ਦੀ ਸੂਰਤ ’ਚ ਮਾਰਨ ਲਈ ਇੱਟ ਵੀ ਚੁੱਕੀ ਹੋਈ ਸੀ। ਉਹ ਬੁਰੀ ਤਰ੍ਹਾਂ ਡਰ ਗਈ ਤੇ ਆਸ ਪਾਸ ਦੇ ਲੋਕਾਂ ਤੋਂ ਮਦਦ ਮੰਗੀ ਮੋਟਰਸਾਇਕਲ ਸਵਾਰ ਲੁਟੇਰਾ ਘਟਨਾ ਉਪਰੰਤ ਫ਼ਰਾਰ ਹੋ ਗਿਆ। ਦੂਜੇ ਪਾਸੇ ਔਰਤ ਦੇ ਪਤੀ ਨੇ ਦਸਿਆ ਕਿ ਘਟਨਾ ਉਪਰੰਤ ਉਸ ਦੀ ਪਤਨੀ ਕਾਫ਼ੀ ਡਰੀ ਹੋਈ ਸੀ ਤੇ ਜਦੋਂ ਉਹ ਆਇਆ ਤਾਂ ਭਾਂਵੇ ਆਸ ਪਾਸ ਦੇ ਲੋਕਾਂ ਨੇ ਇਹ ਘਟਨਾ ਦੇਖੀ ਪਰ ਕੋਈ ਵੀ ਮੂੰਹ ਖੋਲਣ ਨੂੰ ਤਿਆਰ ਨਹੀਂ ਸੀ। ਇਸ ਦੀ ਸ਼ਿਕਾਇਤ ਚੌਂਕੀ ਫੈਜ਼ਪੁਰਾ ਥਾਣਾ ਮਜੀਠਾ ਰੋਡ ਨੂੰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਖੁੱਲ੍ਹਾ ਛਡਿਆ ਬੋਰਵੈੱਲ ਦੇ ਰਿਹਾ ਕਿਸੇ ਗੰਭੀਰ ਹਾਦਸੇ ਨੂੰ ਸੱਦਾ ਅਗਲੀ ਖ਼ਬਰ ਪੰਜਾਬ ਇਮੀਗਰੇਸ਼ਨ ਨੇ ਯੂ ਕੇ ਨਵੰਬਰ ਇੰਟੇਕ ’ਚ ਵੱਡੀ ਕਾਮਯਾਬੀ ਹਾਸਿਲ ਕੀਤੀ
Ad Position 24