12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

15 ਤੋਂ ਐਮ ਸੇਵਾ ’ਤੇ ਨਕਸ਼ਾ ਅਤੇ ਸੀ ਐਲ ਯੂ ਮੰਜ਼ੂਰ ਹੋਵੇਗਾ

ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)-ਮਕਾਨ ਬਣਾਉਣ ਜਾ ਵਪਾਰਿਕ ਇਮਾਰਤ ਨੂੰ ਬਣਾਉਣ ਲਈ ਨਕਸ਼ਾ ਪਾਸ ਕਰਵਾਉਣ, ਅਤੇ ਸੀਐਲ ਯੂ ਦੀ ਮੰਜੂਰੀ ਲਈ 15 ਨਵੰਬਰ ਤੋਂ ਈ ਨਕਸ਼ਾ ਪੋਰਟਲ ਦੇ ਬੰਦ ਹੋਣ ਤੋਂ ਬਾਅਦ ਐਮ ਸੇਵਾ ’ਤੇ ਇਹ ਪਾਸ ਹੋਣਗੇ। ਬੀਤੇ ਕਈ ਦਿਨਾਂ ਤੋਂ ਐਮ ਸੇਵਾ ਨਕਸ਼ਾ ’ਤੇ ਨਕਸ਼ਾਂ ਅਤੇ ਸੀ.

Ad Position 21
No active advertisement
ਅਜੀਤ ਡੈਸਕ 13-11-2026
ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)-ਮਕਾਨ ਬਣਾਉਣ ਜਾ ਵਪਾਰਿਕ ਇਮਾਰਤ ਨੂੰ ਬਣਾਉਣ ਲਈ ਨਕਸ਼ਾ ਪਾਸ ਕਰਵਾਉਣ, ਅਤੇ ਸੀਐਲ ਯੂ ਦੀ ਮੰਜੂਰੀ ਲਈ 15 ਨਵੰਬਰ ਤੋਂ ਈ ਨਕਸ਼ਾ ਪੋਰਟਲ ਦੇ ਬੰਦ ਹੋਣ ਤੋਂ ਬਾਅਦ ਐਮ ਸੇਵਾ ’ਤੇ ਇਹ ਪਾਸ ਹੋਣਗੇ। ਬੀਤੇ ਕਈ ਦਿਨਾਂ ਤੋਂ ਐਮ ਸੇਵਾ ਨਕਸ਼ਾ ’ਤੇ ਨਕਸ਼ਾਂ ਅਤੇ ਸੀ. ਐਲ. ਯੂ. ਪਾਸ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਜਿਸ ਦੇ ਕਾਰਨ ਈ ਨਕਸ਼ਾ ਪੋਰਟਲ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਸੀ। ਨਵੇਂ ਨਕਸ਼ੇ ਪਾਸ ਕਰਵਾਉਣ ਲਈ ਈ ਨਕਸ਼ਾ ਪੋਰਟਲ ’ਤੇ ਅਪਲਾਈ ਕਰਨ ’ਚ ਮੁਸ਼ਕਲ ਆ ਰਹੀ ਸੀ ਹੁਣ ਈ ਨਕਸ਼ਾ ਸੇਵਾ ਬੰਦ ਹੋਣ ਤੋਂ ਬਾਅਦ ਐਮ ਸੇਵਾ ਪੋਰਟਲ ’ਤੇ ਨਕਸ਼ਾ ਅਪਲਾਈ ਕੀਤਾ ਜਾ ਸਕੇਗਾ। ਜਿਸ ਦੇ ਸ਼ੁਰੂ ’ਚ ਲੋਕਾਂ ਅਤੇ ਨਕਸ਼ਾ ਨਵੀਸਾ ਨੂੰ ਮੁਸ਼ਕਿਲ ਵੀ ਆ ਸਕਦੀ ਹੈ। ਇਸ ਸਬੰਧ ਵਿਚ ਜਦੋਂ ਐਸ ਟੀ ਪੀ ਮਿਹਰਬਾਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ 15 ਨਵੰਬਰ ਤੋਂ ਈ ਨਕਸ਼ਾ ਪੋਰਟਲ ਦੀ ਜਗ੍ਹਾਂ ‘ਤੇ ਐਮ ਸੇਵਾ ‘ਤੇ ਨਕਸ਼ਾ ਪਾਸ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਸੀ ਐਲ ਯੂ ਦੀ ਅਰਜੀ ਵੀ ਇਸੇ ਪੋਰਟਲ ’ਤੇ ਪਾ ਕੇ ਮੰਜ਼ੂਰ ਕਰਵਾਈ ਜਾ ਸਕੇਗੀ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਬਾਈਕਰ ਰੈਲੀ ਅੱਜ- 1200 ਮੋਟਰਸਾਈਕਲ ਸਵਾਰ ਲੈਣਗੇ ਭਾਗ ਅਗਲੀ ਖ਼ਬਰ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨੂੰ ਪਹਿਚਾਣ ਪੱਤਰ ਜਾਰੀ
Ad Position 24