12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸ਼ੇਰ-ਏ-ਪੰਜਾਬ ਦੇ ਵਿਸ਼ਾਲ ਬੁੱਤ ਨੂੰ ਡਿੱਗਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਉਸਾਰੀ ’ਤੇ ਉੱਠਣ ਲੱਗੇ ਸਵਾਲ

ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਨਾਂਅ ’ਤੇ 84 ਏਕੜ ਭੂਮੀ ’ਚ ਲਗਾਏ ਗਏ ਰਾਮ ਬਾਗ਼ ਵਿਚ 41 ਸਾਲ ਪਹਿਲਾਂ ਸਥਾਪਿਤ ਕੀਤੇ ਸ਼ੇਰ-ਏ-ਪੰਜਾਬ ਦੇ ਵਿਸ਼ਾਲ ਬੁੱਤ ਦੇ ਹੇਠਾਂ ਤੋਂ ਜ਼ਮੀਨ ਧਸਣ ਦਾ ਮਾਮਲਾ ‘ਅਜੀਤ’ ਵਲੋਂ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ ਤੋਂ ਬਾਅਦ ਭਾਵੇਂ ਕਿ ਲੰਬੀ ਉਡੀਕ ਦੇ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ, ਪਰ ਇਸ ਦੇ ਨਾਲ ਹੀ ਉਸਾਰੀ ’ਤੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਹਨ। ਸਮਾਜਿਕ ਕਾਰਕੁਨ ਇੰਜ.

Ad Position 21
No active advertisement
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਹੇਠਾਂ ਫ਼ਰਸ਼ ’ਤੇ ਲਗਾਇਆ ਗਿਆ ਕਾਲਾ ਗਰੇਨਾਈਡ। ਤਸਵੀਰ : ਹਰਜੀਤ ਸਿੰਘ 13-11-2026
ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਨਾਂਅ ’ਤੇ 84 ਏਕੜ ਭੂਮੀ ’ਚ ਲਗਾਏ ਗਏ ਰਾਮ ਬਾਗ਼ ਵਿਚ 41 ਸਾਲ ਪਹਿਲਾਂ ਸਥਾਪਿਤ ਕੀਤੇ ਸ਼ੇਰ-ਏ-ਪੰਜਾਬ ਦੇ ਵਿਸ਼ਾਲ ਬੁੱਤ ਦੇ ਹੇਠਾਂ ਤੋਂ ਜ਼ਮੀਨ ਧਸਣ ਦਾ ਮਾਮਲਾ ‘ਅਜੀਤ’ ਵਲੋਂ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ ਤੋਂ ਬਾਅਦ ਭਾਵੇਂ ਕਿ ਲੰਬੀ ਉਡੀਕ ਦੇ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ, ਪਰ ਇਸ ਦੇ ਨਾਲ ਹੀ ਉਸਾਰੀ ’ਤੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਹਨ। ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਦਾ ਕਹਿਣਾ ਹੈ ਕਿ ਬੁੱਤ ਦੇ ਵਿਸ਼ਾਲ ਥੜ੍ਹੇ ’ਤੇ ਕਾਲਾ ਗਰੇਨਾਈਡ ਪੱਥਰ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਗਰਮੀਆਂ ਨਾਲ ਇਸ ਕਾਲੇ ਪੱਥਰ ਕਾਰਨ ਬਾਗ਼ ’ਚ ਆਉਣ ਵਾਲੇ ਲੋਕਾਂ ਨੂੰ ਤੇਜ਼ ਤਪਸ਼ ’ਚ ਝੁਲਸਣਾ ਪਵੇਗਾ, ਉੱਥੇ ਹੀ ਬਰਸਾਤਾਂ ’ਚ ਇੱਥੋਂ ਫਿਸਲ ਕੇ ਡਿੱਗਣ ਦਾ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਇੰਜ. ਸ਼ਰਮਾ ਨੇ ਬੁੱਤ ਦੇ ਚੁਫੇਰੇ ਦੀ ਖਸਤਾ ਅਤੇ ਖ਼ਰਾਬ ਹਾਲਤ ’ਤੇ ਵੀ ਨਿਰਾਸ਼ਾ ਜ਼ਾਹਿਰ ਕੀਤੀ ਹੈ। ਦੱਸਣਯੋਗ ਹੈ ਕਿ ਆਪਣੀ ਪਿਆਰੀ ਘੋੜੀ ਲੇਲੀ ’ਤੇ ਬੈਠੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਬੁੱਤ ਸਥਾਨਕ ਮਜੀਠਾ ਰੋਡ ਚੌਕ ’ਚ ਉੱਚੀ ਜਗ੍ਹਾ ’ਤੇ ਸਥਾਪਿਤ ਕੀਤਾ ਗਿਆ ਹੈ। ਇਸ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਪੰਜਾਬ ਦੇ ਤਤਕਾਲੀ ਰਾਜਪਾਲ ਅਰਜੁਨ ਸਿੰਘ ਨੇ 28 ਜੂਨ 1985 ਨੂੰ ਅਦਾ ਕੀਤੀ ਸੀ। ਬੁੱਤ ਸਥਾਪਿਤ ਕੀਤੇ ਜਾਣ ਤੋਂ ਪਹਿਲਾਂ ਇਸ ਸਥਾਨ ’ਤੇ ਮਿੱਟੀ ਦੀ ਉੱਚੀ ਪਹਾੜੀ ਅਤੇ ਇਸ ਦੇ ਨਾਲ ਹੀ ਪਾਣੀ ਦਾ ਸੂਆ ਹੋਇਆ ਕਰਦਾ ਸੀ।
Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਵਿਖੇ ਐਨ.ਐੱਸ.ਐੱਸ. ਵਲੰਟੀਅਰਾਂ ਨੇ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ ਅਗਲੀ ਖ਼ਬਰ ਕੱਛੂਆ ਚਾਲ ਚੱਲ ਰਿਹਾ ਹੈ ਨਿਊ ਅੰਮ੍ਰਿਤਸਰ ਪੁੱਲ ਦਾ ਨਿਰਮਾਣ ਕਾਰਜ
Ad Position 24