13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਖ਼ਾਲਸਾ ਯੂਨੀਵਰਸਿਟੀ ਵਲੋਂ ਉਰਦੂ ਵਿਅੰਗ ਅਤੇ ਦਾਸਤਾਨਗੋਈ ’ਤੇ ਆਧਾਰਿਤ ‘ਅਦਬੀ ਬੈਠਕ’ ਕਰਵਾਈ

ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)-ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਅਤੇ ਸਕੂਲ ਆਫ਼ ਲੈਂਗੂਏਜ਼ਜ ਵਲੋਂ ਉਰਦੂ ਵਿਅੰਗ ਅਤੇ ਦਾਸਤਾਨਗੋਈ ’ਤੇ ਆਧਾਰਿਤ ਸਾਹਿਤਕ ਸ਼ਾਮ ਦੇ ਰੂਪ ’ਚ ‘ਅਦਬੀ ਬੈਠਕ’ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.

Ad Position 21
No active advertisement
ਅਜੀਤ ਡੈਸਕ 13-11-2026
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)-ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਅਤੇ ਸਕੂਲ ਆਫ਼ ਲੈਂਗੂਏਜ਼ਜ ਵਲੋਂ ਉਰਦੂ ਵਿਅੰਗ ਅਤੇ ਦਾਸਤਾਨਗੋਈ ’ਤੇ ਆਧਾਰਿਤ ਸਾਹਿਤਕ ਸ਼ਾਮ ਦੇ ਰੂਪ ’ਚ ‘ਅਦਬੀ ਬੈਠਕ’ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਫ਼ਨਕਾਰਾਂ ਦੀ ਕਲਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦਾਸਤਾਨਗੋਈ ’ਚ ਸ਼ਬਦਾਂ ਦਾ ਉਚਾਰਨ, ਹਾਵ-ਭਾਵ ਨਾਲ ਪੇਸ਼ਕਾਰੀ ਕੋਈ ਸਾਧਾਰਨ ਕਿਰਿਆ ਨਹੀਂ, ਬਲਕਿ ਸੁਲਝੇ ਹੋਏ ਕਲਾਕਾਰਾਂ ਦਾ ਕੰਮ ਹੈ। ਇਸ ਮੌਕੇ ਡਾ: ਜੈ ਸ਼੍ਰੀ ਸੇਠੀ ਅਤੇ ਜਨਾਬ ਮੁਹੰਮਦ ਸਮੀਰ ਅਬਾਦਾਨ ਖ਼ਾਨ ਆਪਣੀ ਭਾਵਪੂਰਨ ਪੇਸ਼ਕਾਰੀ ਦੌਰਾਨ ਦਾਸਤਾਨਗੋਈ ਦੀ ਪ੍ਰੰਪਰਾ ਸੁਣਾਉਦਿਆਂ ਪਤਰਸ ਬੁਖਾਰੀ ਦੇ ਦੋ ਮਜ਼ਮੂਨਾਂ ਦਾ ਸਟੇਜ ’ਤੇ ਬਿਰਤਾਂਤ ਸਿਰਜ ਕੇ ਆਪਣੀ ਕਲਾ ਦਾ ਮੁਜਾਹਰਾ ਕਰਕੇ ਸਰੋਤਿਆਂ ਨੂੰ ਕੀਲਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਅਦਬੀ ਬੈਠਕ ਦੇ ਮੁੱਖ ਕਲਾਕਾਰਾਂ ਡਾ. ਜੈ ਸ਼੍ਰੀ ਸੇਠੀ ਅਤੇ ਜਨਾਬ ਮੁਹੰਮਦ ਸਮੀਰ ਅਬਾਦਾਨ ਖ਼ਾਨ ਨਾਲ ਸਰੋਤਿਆਂ ਨੂੰ ਰੂ-ਬ-ਰੂ ਕਰਵਾਉਂਦਿਆਂ ਕਿਹਾ ਕਿ ਸੰਵਾਦ, ਬਿਰਤਾਂਤ, ਬਹਿਸ-ਮੁਆਫਸੇ ਦੀ ਲੰਬੀ ਪ੍ਰੰਪਰਾ ਰਹੀ ਹੈ ਅਤੇ ਦਾਸਤਾਨਗੋਈ ਜਾਂ ਕਿੱਸਾਗੋਈ ਜਾਂ ਬਿਰਤਾਂਤ ਕਹਿਣ ਦਾ ਹੁਨਰ ਇਕ ਪੇਸ਼ਾਵਰ ਕਿੱਤੇ ਵਜੋਂ ਮਕਬੂਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਨਵੇਂ ਕਿੱਤੇ, ਜਿਵੇਂ ਕਿ ਕਿੱਸਾ ਜਾਂ ਕਹਾਣੀ ਸੁਣਾਉਣ ਦੀ ਕਲਾ ਨੂੰ ਉਤਸ਼ਾਹਿਤ ਕਰਨਾ ਹੈ। ਡਾ. ਮਹਿਲ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ’ਚ ਵਿਹਾਰਕ ਗਿਆਨ ਅਤੇ ਕਲਾਤਮਕ ਸੂਝ ’ਚ ਇਜ਼ਾਫ਼ਾ ਹੁੰਦਾ ਹੈ ਜੋ ਕਿ ਉਨ੍ਹਾਂ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਅਤਿਅੰਤ ਜ਼ਰੂਰੀ ਹੈ। ਡਾ: ਰਮਿੰਦਰ ਕੌਰ ਨੇ ਕਿਹਾ ਕਿ ਕਹਾਣੀ ਸੁਣਾਉਣ ਦੀ ਇਸ ਅਦਭੁੱਤ ਕਲਾ ਨੂੰ ਵਿਦਿਆਰਥੀ ਆਪਣੇ ਅਧਿਆਪਨ ’ਚ ਸ਼ਾਮਿਲ ਕਰਕੇ ਉਸ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹਨ। ਇਸ ਮੌਕੇ ਕਲਾਕਾਰਾਂ ਤੇ ਆਏ ਮਹਿਮਾਨਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਡਾਇਰੈਕਟਰ ਪ੍ਰੀਖਿਆਵਾਂ ਡੀਨ ਡਾ. ਕੰਵਲਜੀਤ ਸਿੰਘ, ਧਰਮ ਅਧਿਐਨ ਵਿਭਾਗ ਮੁਖੀ ਡਾ. ਇੰਦਰਜੀਤ ਸਿੰਘ ਗੋਗੋਆਣੀ, ਵਿਦਿਆਰਥੀ ਭਲਾਈ ਡੀਨ ਡਾ. ਅਜੇ ਸਹਿਗਲ, ਸਰਕਾਰੀ ਕਾਲਜ ਗੁਰਦਾਸਪਰ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ , ਅਸਿਸਟੈਂਟ ਪ੍ਰੋਫੈਸਰ ਡਾ. ਪੂਨਮਪ੍ਰੀਤ ਕੌਰ, ਸਹਾਇਕ ਪ੍ਰੋਫ਼ੈਸਰ ਡਾ. ਕੁਲਵੰਤ ਕੌਰ ਸਮੇਤ ਹੋਰ ਪ੍ਰੁੱਖਤ ਸ਼ਖਸੀਅਤਾਂ ਅਤੇ ਵਿਦਿਆਰਥੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਂਟਰ ਸਕੂਲ ਘਣੂੰਪੁਰ ਵਿਖੇ ਸੈਂਟਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੀਨੀਅਰ ਮਹਿਲਾ ਅਕਾਲੀ ਆਗੂ ਡਾ: ਸੋਹਲ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ ਕੱਲ੍ਹ
Ad Position 24