12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਤਰਨ ਤਾਰਨ ਰੋਡ ’ਤੇ ਲੰਘੀ ਰਾਤ ਨੂੰ ਚਲੀਆਂ ਤਾਬੜ ਤੋੜ ਗੋਲੀਆਂ- ਇਕ ਰਾਹਗੀਰ ਜ਼ਖ਼ਮੀ

ਅੰਮ੍ਰਿਤਸਰ, ਸੁਲਤਾਨਵਿੰਡ, 12 ਨਵੰਬਰ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਬੀਤੀ ਰਾਤ ਇਥੇ ਤਰਨ ਤਾਰਨ ਰੋਡ ’ਤੇ ਇਕ ਪਲਾਟ ਦਾ ਝਗੜਾ ਉਸ ਵੇਲੇ ਖ਼ੂਨੀ ਰੂਪ ਅਖ਼ਤਿਆਰ ਕਰ ਗਿਆ ਜਦੋਂ ਕਿ ਇਕ ਧਿਰ ਦੇ ਹਥਿਆਰਬੰਦ ਹਮਲਾਵਾਰ ਜੋ ਕਾਰਾਂ ਤੇ ਮੋਟਰਸਾਇਕਲਾਂ ’ਤੇ ਸਵਾਰ ਹੋ ਕੇ ਆਏ ਵਲੋਂ ਤਾਬੜ ਤੋੜ ਗੋਲੀਆਂ ਦਾ ਮੀਂਹ ਪਵਾ ਦਿੱਤਾ। ਪੁਲਿਸ ਨੇ ਘਟਨਾਂ ਸਥਾਨ ਤੋਂ 2 ਦਰਜ਼ਨ ਤੋਂ ਵਧੇਰੇ ਖਾਲੀ ਗੋਲੀਆਂ ਦੇ ਖੋਲ ਮਿਲੇ ਹਨ।

Ad Position 21
No active advertisement
ਪੀੜਤ ਧਿਰ ਦਾ ਸੁਖਚੈਨ ਸਿੰਘ ਵਾਪਰੀ ਘਟਨਾਂ ਬਾਰੇ ਦਸਦੇ ਹੋਏ ਅਤੇ ਏ.ਸੀ.ਪੀ. ਪੂਰਬੀ ਰਵਿੰਦਰ ਸਿੰਘ ਵਾਪਰੀ ਘਟਨਾ ਉਪਰੰਤ ਕੀਤੀ ਪੁਲਿਸ ਕਾਰਵਾਈ ਸਬੰਧੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ। ਤਸਵੀਰਾਂ : ਨਿਰਮਲ ਸਟੂਡੀਓ 13-11-2026
ਅੰਮ੍ਰਿਤਸਰ, ਸੁਲਤਾਨਵਿੰਡ, 12 ਨਵੰਬਰ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਬੀਤੀ ਰਾਤ ਇਥੇ ਤਰਨ ਤਾਰਨ ਰੋਡ ’ਤੇ ਇਕ ਪਲਾਟ ਦਾ ਝਗੜਾ ਉਸ ਵੇਲੇ ਖ਼ੂਨੀ ਰੂਪ ਅਖ਼ਤਿਆਰ ਕਰ ਗਿਆ ਜਦੋਂ ਕਿ ਇਕ ਧਿਰ ਦੇ ਹਥਿਆਰਬੰਦ ਹਮਲਾਵਾਰ ਜੋ ਕਾਰਾਂ ਤੇ ਮੋਟਰਸਾਇਕਲਾਂ ’ਤੇ ਸਵਾਰ ਹੋ ਕੇ ਆਏ ਵਲੋਂ ਤਾਬੜ ਤੋੜ ਗੋਲੀਆਂ ਦਾ ਮੀਂਹ ਪਵਾ ਦਿੱਤਾ। ਪੁਲਿਸ ਨੇ ਘਟਨਾਂ ਸਥਾਨ ਤੋਂ 2 ਦਰਜ਼ਨ ਤੋਂ ਵਧੇਰੇ ਖਾਲੀ ਗੋਲੀਆਂ ਦੇ ਖੋਲ ਮਿਲੇ ਹਨ। ਗੋਲੀਆਂ ਦੀ ਬੁਛਾਰ ਤੋਂ ਭਾਂਵੇ ਦੂਜੀ ਧਿਰ ਦੇ ਘਰਾਂ ਦੇ ਅੰਦਰ ਹੋਣ ਕਾਰਨ ਬਚਾਅ ਹੋ ਗਿਆ ਪਰ ਇਕ ਰਾਹਗੀਰ ਜ਼ਖ਼ਮੀਂ ਹੋ ਗਿਆ ਜਿਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਦੂਜੇ ਪਾਸੇ ਖਾਲੀ ਪਲਾਟ ਨੂੰ ਲੈ ਕੇ ਹੋਏ ਇਸ ਗੋਲੀ ਕਾਂਡ ਨੇ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਪੀੜਤ ਧਿਰ ਦੇ ਸੁਖਚੈਨ ਸਿੰਘ ਵਾਸੀ ਗੁਰਦੇਵ ਨਗਰ ਤਰਨ ਤਾਰਨ ਰੋਡ ਨੇ ਦੱਸਿਆ ਕਿ ਉਹ ਜਦੋਂ ਆਪਣੇ ਪਲਾਟ ਦੀ ਚਾਰ ਦੀਵਾਰੀ ਕਰ ਰਹੇ ਸਨ ਤਾਂ 25-30 ਹਮਲਾਵਰਾਂ ਵਲੋਂ ਹਮਲਾ ਕੀਤਾ ਗਿਆ ਅਤੇ ਇਸ ਸਬੰਧੀ ਉਹ ਪਹਿਲਾਂ ਵੀ ਪੁਲਿਸ ਨੂੰ ਬੇਨਤੀ ਕਰ ਚੁੱਕੇ ਹਨ ਜਦੋਂ ਕਿ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਦੀ ਸ਼ਿਕਾਇਤ ਉਹ ਪੁਲਿਸ ਕਮਿਸ਼ਨਰ ਤੱਕ ਵੀ ਕਰ ਚੁੱਕੇ ਹਨ। ਇਸ ਸਬੰਧੀ ਏ.ਸੀ.ਪੀ. ਪੂਰਬੀ ਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜੋ ਫਾਇਰਿੰਗ ਹੋਈ ਹੈ ਉਹ ਮੇਨ ਮਸਲਾ ਪਲਾਟ ਦਾ ਝਗੜਾ ਹੈ ਜਿਸ ’ਚ ਇਕ ਧਿਰ ਸੁਖਚੈਨ ਸਿੰਘ ਤੇ ਦੂਜੀ ਧਿਰ ਸਰਬਜੀਤ ਸਿੰਘ ਹੈ। ਸੁਖਚੈਨ ਸਿੰਘ ਪਾਰਟੀ ਦਾ ਕਹਿਣਾ ਹੈ ਕਿ ਇਹ ਪਲਾਟ ਉਨ੍ਹਾਂ ਦਾ ਹੈ ਜਦੋਂ ਕਿ ਸਰਬਜੀਤ ਸਿੰਘ ਵੀ ਇਸ ਪਲਾਟ ’ਤੇ ਆਪਣਾ ਹੱਕ ਜਤਾਉਂਦਾ ਹੈ ਜਦੋਂ ਕਿ ਮਾਲ ਮਹਿਕਮਾਂ ਤੇ ਆਂਡ ਗੁਆਂਢ ਅਨੁਸਾਰ ਵੀ ਇਹ ਪਲਾਟ ਸੁਖਚੈਨ ਸਿੰਘ ਦੇ ਕਬਜੇ ਹੇਠ ਹੈ। ਬੀਤੀ ਰਾਤ ਦੂਜੀ ਦੇ ਹਮਲਾਵਰਾਂ ਵਲੋਂ ਜੇ.ਸੀ.ਬੀ. ਮਸ਼ੀਨ ਲੈ ਕੇ ਆਇਆ ਤੇ ਕੰਧਾ ਢਾਹੀਆਂ ਤੇ ਇਨ੍ਹਾਂ ਦੀ ਰਿਹਾਇਸ਼ ਜੋ ਉਪਰ ਕੋਠੇ ’ਤੇ ਸੀ ਵੱਲ੍ਹ ਗੋਲੀਆਂ ਚਲਾਈਆਂ। ਪੁਲਿਸ ਨੇ 20-25 ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ ਜਦੋਂ ਕਿ ਰਾਹਗੀਰ ਜੋ ਗੋਲੀਬਾਰੀ ’ਚ ਜ਼ਖ਼ਮੀਂ ਹੋਇਆ ਸੀ ਇਸ ਵੇਲੇ ਜ਼ੇਰੇ ਇਲਾਜ਼ ਹੈ। ਉਨ੍ਹਾਂ ਕਿਹਾ ਕਿ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਬੀ.ਡਵੀਜ਼ਨ ਦੇ ਮੁਖੀ ਇੰਸ: ਕਿਰਨਦੀਪ ਸਿੰਘ ਵੀ ਨਾਲ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਕਮੇਟੀ ਵਲੋਂ ਛੱਠ ਪੂਜਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਨਗਰ ਨਿਗਮ ਦੇ ਅਧਿਕਾਰੀਆਂ ਦਾ ਹੋਇਆ ਤਬਾਦਲਾ
Ad Position 24