01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਚਿਨਮਯ ਮਿਸ਼ਨ ਵਲੋਂ 292ਵਾਂ ਮਾਸਿਕ ਚਿਨਮਾਇਆ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ

ਅੰਮ੍ਰਿਤਸਰ, 1 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਯ ਮਿਸ਼ਨ ਅੰਮ੍ਰਿਤਸਰ ਕੇਂਦਰ ਦੀ ਸਰਪ੍ਰਸਤੀ ਹੇਠ 292ਵਾਂ ਮਾਸਿਕ ਚਿਨਮਯ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ ਭਵਨਸ ਐੱਸ. ਐੱਲ.

Ad Position 21
No active advertisement
ਕਾਲਜ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਅਤੇ ਹੋਰ ਫੈਕਲਟੀ ਮੈਂਬਰ ਦੀਪ ਸ਼ਿਖਾ ਜਗਾਉਂਦੇ ਹੋਏ। ਤਸਵੀਰ : ਹਰਜੀਤ ਸਿੰਘ 02-11-2026
ਅੰਮ੍ਰਿਤਸਰ, 1 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਯ ਮਿਸ਼ਨ ਅੰਮ੍ਰਿਤਸਰ ਕੇਂਦਰ ਦੀ ਸਰਪ੍ਰਸਤੀ ਹੇਠ 292ਵਾਂ ਮਾਸਿਕ ਚਿਨਮਯ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ ਭਵਨਸ ਐੱਸ. ਐੱਲ. ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਡਾ. ਹਰਜੋਤ ਸਿੰਘ ਬਿਰਗੀ (ਪ੍ਰੋਫੈਸਰ, ਕਮਿਊਨਿਟੀ ਐਂਡ ਫੈਮਿਲੀ ਮੈਡੀਸਨ ਵਿਭਾਗ, ਐੱਸ.ਜੀ.ਆਰ.ਡੀ. ਮੈਡੀਕਲ ਕਾਲਜ, ਅੰਮ੍ਰਿਤਸਰ), ਉਨ੍ਹਾਂ ਦੀ ਪਤਨੀ, ਐੱਸ.ਐੱਸ.ਐੱਸ. ਛੀਨਾ (ਸਾਬਕਾ ਮੁੱਖ ਖੇਤੀਬਾੜੀ ਅਧਿਕਾਰੀ), ਅਤੇ ਰਾਣਾ ਮਹਾਜਨ (ਸਾਬਕਾ ਪ੍ਰਧਾਨ, ਕ੍ਰਿਸ਼ਨਾ ਸਕੁਏਅਰ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਇਸ ਸਮਾਗਮ ਦੀ ਸ਼ੋਭਾ ਵਧਾਈ। ਚਿਨਮਯ ਮਿਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਅਵਿਨਾਸ਼ ਮਹੇਂਦਰੂ ਅਤੇ ਭਵਨ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ਼ਮਾਂ ਰੌਸ਼ਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਅਵਿਨਾਸ਼ ਮਹੇਂਦੂ ਨੇ ਦੱਸਿਆ ਕਿ ਚਿਨਮਯ ਮਿਸ਼ਨ ਦਾ ਇਹ ਪ੍ਰੋਗਰਾਮ ਆਪਣੀ ਸੇਵਾ ਦੇ 25ਵੇਂ ਸਾਲ ’ਚ ਦਾਖਲ ਹੋ ਗਿਆ ਹੈ, ਹਰ ਮਹੀਨੇ ਲਗਭਗ 250 ਔਰਤਾਂ ਨੂੰ 2,000 ਰੁਪਏ ਦਾ ਰਾਸ਼ਨ ਵੰਡਦਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਦਾ ਉਦੇਸ਼ ਲੋਕਾਂ ‘ਚ ਜਾਗਰੂਕਤਾ ਪੈਦਾ ਕਰਕੇ ਚੇਤਨਾ ਜਗਾਉਣਾ ਹੈ। ਵਿਸ਼ੇਸ਼ ਮਹਿਮਾਨ ਰਾਣਾ ਮਹਾਜਨ ਨੇ ਭੈਣਾਂ ਨੂੰ ਫਾਈਲਾਂ ਵੰਡੀਆਂ ਅਤੇ ਕ੍ਰਿਸ਼ਨਾ ਸਕੁਏਅਰ ਵੈਲਫੇਅਰ ਸੁਸਾਇਟੀ ਵਲੋਂ ਇਸ ਪ੍ਰੋਗਰਾਮ ਲਈ ਸਮਰਥਨ ਦਾ ਭਰੋਸਾ ਦਿੱਤਾ। ਵਿਸ਼ੇਸ਼ ਮਹਿਮਾਨ ਐੱਸ.ਐੱਸ.ਐੱਸ. ਛੀਨਾ ਨੇ ਆਪਣੇ ਸੰਬੋਧਨ ’ਚ ਚਿਨਮਯਾ ਮਿਸ਼ਨ ਦੇ ਸੇਵਾ ਕਾਰਜ ਦੀ ਪ੍ਰਸ਼ੰਸਾ ਕੀਤੀ। ਡਾ. ਹਰਜੋਤ ਸਿੰਘ ਬਿਰਗੀ ਨੇ ਇਸ ਪ੍ਰੋਗਰਾਮ ’ਚ ਸੱਦਾ ਦੇਣ ਅਤੇ ਸੇਵਾ ਕਾਰਜ ਨਾਲ ਜੋੜਨ ਲਈ ਚਿਨਮਯ ਮਿਸ਼ਨ ਦਾ ਧੰਨਵਾਦ ਪ੍ਰਗਟ ਕੀਤਾ। ਇਸ ਤੋਂ ਬਾਅਦ ਚਿਨਮਯਾ ਮਿਸ਼ਨ ਦੇ ਸਕੱਤਰ ਅਸ਼ਵਨੀ ਮਲਹੋਤਰਾ ਨੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਅਖ਼ੀਰ ’ਚ ਪ੍ਰੋਗਰਾਮ ਸ਼ਾਂਤੀ ਮੰਤਰ ਅਤੇ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ। ਇਸ ਪ੍ਰੋਗਰਾਮ ’ਚ 250 ਵਿਧਵਾ ਭੈਣਾਂ ਨੂੰ ਰਾਸ਼ਨ ਵੰਡਿਆ ਗਿਆ ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਖੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਵਲੋਂ 60 ਯੂਨਿਟ ਖ਼ੂਨਦਾਨ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਵਿਗਿਆਨ ਮੇਲਾ ਲਾਇਆ
Ad Position 24