31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਰਸਾ ਵਿਹਾਰ ਵਿਖੇ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਇਤਿਹਾਸਕ ਪੰਜਾਬੀ ਨਾਟਕ ‘ਤੂੰ ਬੁੱਲ੍ਹੇ ਵਾਂਗੂੰ ਬੋਲ’ ਦਾ ਭਾਵਪੂਰਨ ਮੰਚਨ

ਅੰਮ੍ਰਿਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ)-ਨਾਮਵਰ ਨਾਟ ਸੰਸਥਾ ਰੰਗਮੰਚ ਅੰਮ੍ਰਿਤਸਰ ਵਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਵਿਚ ਪੰਜਾਬੀ ਇਤਿਹਾਸਕ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਸਥਾਨਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਭਾਵਪੂਰਨ ਮੰਚਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਸੂਫ਼ੀ ਸ਼ਾਇਰ ਪਦਮ ਸ੍ਰੀ ਪੂਰਨ ਚੰਦ ਵਡਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 01-11-2026
ਅੰਮ੍ਰਿਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ)-ਨਾਮਵਰ ਨਾਟ ਸੰਸਥਾ ਰੰਗਮੰਚ ਅੰਮ੍ਰਿਤਸਰ ਵਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਵਿਚ ਪੰਜਾਬੀ ਇਤਿਹਾਸਕ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਸਥਾਨਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਭਾਵਪੂਰਨ ਮੰਚਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਸੂਫ਼ੀ ਸ਼ਾਇਰ ਪਦਮ ਸ੍ਰੀ ਪੂਰਨ ਚੰਦ ਵਡਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਹ ਨਾਟਕ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਦੇ ਫਾਊਂਡਰ ਮੈਂਬਰ ਤੇ ਸ਼੍ਰੋਮਣੀ ਕਵੀ ਐਡਵੋਕੇਟ ਅਜਾਇਬ ਸਿੰਘ ਹੁੰਦਲ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਡਾ. ਸਵਰਾਜਬੀਰ ਦੇ ਲਿਖੇ ਇਸ ਨਵੇਂ ਨਾਟਕ ਵਿਚ ਜਿੱਥੇ ਆਪਣੇ ਜੀਵਨਕਾਲ ਵਿਚ ਕੱਟੜਵਾਦੀ ਮੁਲਾਨਿਆਂ ਦੇ ਰੋਹ ਦਾ ਸ਼ਿਕਾਰ ਹੋਏ ਪ੍ਰਸਿੱਧ ਸੂਫ਼ੀ ਸ਼ਾਇਰ ਬਾਬਾ ਬੁੱਲ੍ਹੇ ਸ਼ਾਹ ਦੇ ਜੀਵਨ, ਸਰਬ ਸਾਂਝੀਵਾਲਤਾ ਦੀ ਗੱਲ ਕਰਦੇ ਕਲਾਮ ਤੇ ਫ਼ਲਸਫ਼ੇ ਤੋਂ ਦਰਸ਼ਕਾਂ ਨੂੰ ਜਾਣੂੰ ਕਰਵਾਇਆ ਗਿਆ, ਉਥੇ ਇਸ ਨਾਟਕ ਨੂੰ ਅਜੋਕੇ ਸਮਿਆਂ ਨਾਲ ਵੀ ਜੋੜਦਿਆਂ ਨਾਟਕਕਾਰ ਤੇ ਨਿਰਦੇਸ਼ਕ ਨੇ ਕਈ ਅਜੋਕੇ ਸਿਆਸੀ ਆਗੂਆਂ ਵਲੋਂ ਵੀ ਸਮਾਜ ਵਿਚ ਫੈਲਾਈ ਜਾ ਰਹੀ ਮਜ਼ਹਬੀ ਕੱਟੜਤਾ ’ਤੇ ਵੀ ਉਂਗਲ ਰੱਖੀ। ਨਾਟਕ ਨੇ ਦਰਸਾਇਆ ਕਿ ਜਿਹੜੀਆਂ ਪਬੰਦੀਆਂ ਬਾਬਾ ਬੁੱਲ੍ਹੇ ਸ਼ਾਹ ਦੇ ਸਮੇਂ ਹਾਕਮਾਂ ਤੇ ਕੱਟੜ ਮੌਲਵੀਆਂ ਵਲੋਂ ਸਮਾਜ ’ਤੇ ਸਮਾਜਿਕ ਤੌਰ ’ਤੇ ਲਗਾਈਆਂ ਜਾਂਦੀਆਂ ਸਨ, ਉਹ ਪਾਬੰਦੀਆਂ ਅਤੇ ਗ਼ਲਤ ਰਵਾਇਤਾ ਅੱਜ ਦੇ ਸਮੇਂ ਵਿਚ ਵੀ ਮੌਜੂਦ ਹਨ। ਨਾਟਕ ਪੇਸ਼ਕਾਰੀ ਦੌਰਾਨ ਬਾਬਾ ਬੁੱਲ੍ਹੇ ਸ਼ਾਹ ਦੇ ਸੂਫ਼ੀ ਕਲਾਮ ਦਾ ਗਾਇਣ ਸੁਣ ਕੇ ਦਰਸ਼ਕਾਂ ਅੱਸ਼ ਅੱਸ਼ ਕਰ ਉੱਠੇ। ਇਹ ਨਾਟਕ ਪਿਆਰ ਅਤੇ ਸ਼ਾਂਤੀ ਲਈ ਮਜ਼ਬੂਤ ਅਪੀਲ ਕਰਦਿਆਂ ਅਸਹਿਣਸ਼ੀਲਤਾ, ਹਿੰਸਾ ਅਤੇ ਨਫ਼ਰਤ ਦੇ ਵਿਰੁੱਧ ਦਰਸ਼ਕਾਂ ਨੂੂੰ ਇੱਕ ਸ਼ਕਤੀਸ਼ਾਲੀ ਸੁਨੇਹਾ ਦੇ ਗਿਆ। ਨਾਟਕ ਵਿਚ ਬਾਬਾ ਬੁੱਲ੍ਹੇ ਸ਼ਾਹ ਦਾ ਕਿਰਦਾਰ ਸਾਜਨ ਕੋਹਿਨੂਰ ਨੇ ਬਾਖੂਬੀ ਨਿਭਾਇਆ। ਇਸ ਤੋਂ ਇਲਾਵਾਂ ਹੋਰਨਾਂ ਕਲਾਕਾਰਾਂ ਵਿਚ ਡੋਲੀ ਸੱਡਲ, ਜਸਵੰਤ ਸਿੰਘ, ਵਿਕਾਸ ਜੋਸ਼ੀ, ਗੁਰਦਿੱਤਪਾਲ ਸਿੰਘ, ਕਬੀਰ, ਅਕਾਸ਼, ਸਤੀਸ਼ ਸ਼ਰਮਾ, ਆਸ਼ੂ ਨਈਅਰ, ਉਦੇ, ਗਗਨ, ਗੁਰਲੀਨ ਕੌਰ, ਪੰਥਪ੍ਰੀਤ, ਰੇਹਮਨ, ਧਰਮਪ੍ਰੀਤ ਧਰਮਾ, ਜਗਜੀਤ ਪੰਨੂ, ਕਵਚ ਮਲਿਕ ਸਮੇਤ ਹੋਰ ਕਲਾਕਾਰਾਂ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ। ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ਨੂੰ ਆਵਾਜ਼ ਅਤੇ ਸੰਗੀਤ ਕੁਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ। ਇਸ ਮੌਕੇ ਸ੍ਰੀ ਪੂਰਨ ਚੰਦ ਵਡਾਲੀ ਤੋਂ ਇਲਾਵਾ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਡਾ. ਅਰਵਿੰਦਰ ਕੌਰ ਧਾਲੀਵਾਲ, ਪ੍ਰਿੰ: ਹਰਿੰਦਰ ਰਿਆੜ, ਐਡਵੋਕੇਟ ਪਰਮਜੀਤ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਤੇਜਿੰਦਰ ਸਿੰਘ ਰਾਜਾ, ਜਸਵੰਤ ਜੱਸ, ਪ੍ਰਿੰਸ ਵਡਾਲੀ, ਮਨੀ, ਹਰੀਸ਼ ਸਾਬਰੀ ਤੇ ਗੋਵਿੰਦ ਸਮੇਤ ਹੋਰ ਨਾਟ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ ਵਿਖੇ ਜੋਸ਼ੋ-ਖਰੋਸ਼ ਨਾਲ ਸੰਪਨ ਹੋਈ ਦੋ ਰੋਜ਼ਾ ਅਥਲੈਟਿਕ ਮੀਟ ਅਗਲੀ ਖ਼ਬਰ ਸੰਨੀ ਸਵੀਟ ਸ਼ਾਪ ਤੋਂ ਬੇਸਨ ਦੀ ਬਰਫ਼ੀ ਤੇ ਗਰੀਨ ਕਰੇਲੇ ਦੇ ਸੈਂਪਲ ਭਰੇ
Ad Position 24