ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਦੁਰਗਾ ਅਸ਼ਟਮੀ ਉਤਸ਼ਾਹ ਨਾਲ ਮਨਾਈ
ਅੰਮ੍ਰਿਤਸਰ, 18 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦ ਮਾਲ ਅੰਮ੍ਰਿਤਸਰ ਵਿਖੇ ਦੁਰਗਾ ਅਸ਼ਟਮੀ ਦਾ ਸ਼ੁਭ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਕੂਲ ਕੈਂਪਸ ਦੇਵੀ ਦੁਰਗਾ ਦੀ ਭਗਤੀ ਅਤੇ ਜਸ਼ਨ ਦੇ ਰੰਗਾਂ ਨਾਲ ਭਰਿਆ ਹੋਇਆ ਸੀ।
ਅੰਮ੍ਰਿਤਸਰ, 18 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦ ਮਾਲ ਅੰਮ੍ਰਿਤਸਰ ਵਿਖੇ ਦੁਰਗਾ ਅਸ਼ਟਮੀ ਦਾ ਸ਼ੁਭ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਕੂਲ ਕੈਂਪਸ ਦੇਵੀ ਦੁਰਗਾ ਦੀ ਭਗਤੀ ਅਤੇ ਜਸ਼ਨ ਦੇ ਰੰਗਾਂ ਨਾਲ ਭਰਿਆ ਹੋਇਆ ਸੀ। ਸਕੂਲ ਨੇ ਸਕਾਰਾਤਮਕਤਾ ਅਤੇ ਬ੍ਰਹਮ ਅਸ਼ੀਰਵਾਦ ਪ੍ਰਾਪਤ ਕਰਨ ਲਈ ਦੁਰਗਾ ਚਾਲੀਸਾ ਦਾ ਪਾਠ ਕੀਤਾ। ਪਰੰਪਰਾ ਅਨੁਸਾਰ ਪ੍ਰਿੰਸੀਪਲ ਡਾ. ਵਿਨੋਦਿਤਾ ਸਾਂਖਿਆਨ ਨੇ ਕੰਨਿਆ ਪੂਜਨ ਕੀਤਾ ਅਤੇ ਉਨ੍ਹਾਂ ਨੂੰ ਤੋਹਫ਼ੇ ਭੇਟ ਕੀਤੇ। ਪ੍ਰਾਰਥਨਾ ਸਭਾ ’ਚ ਪਹਿਲੀ ਜਮਾਤ ਦੀਆਂ ਵਿਦਿਆਰਥਣਾਂ ਨੇ ਦੁਰਗਾ ਅਸ਼ਟਮੀ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ। ਰਵਾਇਤੀ ਪਹਿਰਾਵੇ ’ਚ ਸਜੇ ਵਿਦਿਆਰਥਣਾਂ ਨੇ ਦੇਵੀ ਦੁਰਗਾ ਦੇ ਨੌਂ ਰੂਪਾਂ ਨੂੰ ਪੇਸ਼ ਕਰਦਿਆਂ ਹਿੰਮਤ, ਦਇਆ ਅਤੇ ਸੱਚਾਈ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਹਨੂੰਮਾਨ ’ਤੇ ਆਧਾਰਿਤ ਨਾਚ ਪ੍ਰਦਰਸ਼ਨ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸਕੂਲ ਦੇ ਪ੍ਰਧਾਨ ਬਲਬੀਰ ਬਜਾਜ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੁਰਗਾ ਅਸ਼ਟਮੀ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦੀ ਹੈ। ਪ੍ਰਿੰਸੀਪਲ ਡਾ. ਵਿਨੋਦਿਤਾ ਸਾਂਖਿਆਨ ਨੇ ਵਿਦਿਆਰਥੀਆਂ ਨੂੰ ਦੇਵੀ ਦੁਰਗਾ ਦੇ ਬ੍ਰਹਮ ਗੁਣਾਂ ਨੂੰ ਆਪਣੇ ਜੀਵਨ ’ਚ ਸ਼ਾਮਿਲ ਕਰਨ ਲਈ ਉਤਸ਼ਾਹਿਤ ਕੀਤਾ। 18 ਏਐਸਆਰ55