ਸਿਹਤ ਵਿਭਾਗ ਦੀ ਟੀਮ ਵਲੋਂ ਮਠਿਆਈਆਂ ਦੀਆਂ ਦੁਕਾਨਾਂ ਦੀ ਮੁੜ ਚੈਕਿੰਗ : 8 ਨਮੂਨੇ ਭਰੇ
ਅੰਮ੍ਰਿਤਸਰ, 16 ਅਕਤੂਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਤਿਓਹਾਰਾਂ ਦੇ ਸੀਜ਼ਨ ਨੂੰ ਮੁੱਖ ਰਖਕੇ ਮਠਿਆਈਆਂ, ਦੁੱਧ ਦੀਆਂ ਡੇਅਰੀਆਂ ਤੇ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ’ਤੇ ਲਗਾਤਾਰ ਚੇਕਿੰਗ ਕੀਤੀ ਜਾ ਹੀ ਹੈ। ਜਿਸ ਤਹਿਤ ਮਠਿਆਈਆਂ ਤੇ ਡੇਅਰੀਆਂ ’ਤੇ ਜਿਥੇ ਮੁੜ ਦਸਤਕ ਦਿੰਤੀ ਗਈ ਉਥੇ ਵੱਖ ਵੱਖ ਮਠਿਆਈਆਂ ਦੇ 8 ਨਮੂਨੇ ਭਰੇ ਅਤੇ ਗੈਰ ਮੰਨਜ਼ੂਰਸ਼ੁਦਾ ਰੰਗ ਵਰਤ ਕੇ ਤਿਆਰ ਕੀਤੀਆਂ ਹਾਨੀਕਾਰਕ ਦਵਾਈਆਂ ਵੀ ਕੂੜੇਦਾਨ ’ਚ ਸੁੱਟ ਕੇ ਨਸ਼ਟ ਕੀਤੀਆਂ ਗਈਆਂ।
ਅੰਮ੍ਰਿਤਸਰ, 16 ਅਕਤੂਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਤਿਓਹਾਰਾਂ ਦੇ ਸੀਜ਼ਨ ਨੂੰ ਮੁੱਖ ਰਖਕੇ ਮਠਿਆਈਆਂ, ਦੁੱਧ ਦੀਆਂ ਡੇਅਰੀਆਂ ਤੇ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ’ਤੇ ਲਗਾਤਾਰ ਚੇਕਿੰਗ ਕੀਤੀ ਜਾ ਹੀ ਹੈ। ਜਿਸ ਤਹਿਤ ਮਠਿਆਈਆਂ ਤੇ ਡੇਅਰੀਆਂ ’ਤੇ ਜਿਥੇ ਮੁੜ ਦਸਤਕ ਦਿੰਤੀ ਗਈ ਉਥੇ ਵੱਖ ਵੱਖ ਮਠਿਆਈਆਂ ਦੇ 8 ਨਮੂਨੇ ਭਰੇ ਅਤੇ ਗੈਰ ਮੰਨਜ਼ੂਰਸ਼ੁਦਾ ਰੰਗ ਵਰਤ ਕੇ ਤਿਆਰ ਕੀਤੀਆਂ ਹਾਨੀਕਾਰਕ ਦਵਾਈਆਂ ਵੀ ਕੂੜੇਦਾਨ ’ਚ ਸੁੱਟ ਕੇ ਨਸ਼ਟ ਕੀਤੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ਤੇ ਹੋਰ ਟੀਮ ਮੈਂਬਰਾਂ ਵਲੋਂ ਮਠਿਆਈਆਂ ਤੇ ਦੁੱਧ ਡੇਅਰੀਆਂ ’ਤੇ ਕੀਤੀ ਜਾਂਚ ਦੌਰਾਨ ਪਨੀਰ, ਦਹੀ, ਮਿਲਕ ਕੇਕ ਅਤੇ ਬਰਫੀ ਦੇ 4 ਨਮੂਨੇ ਲਏ ਗਏ। ਇਸ ਦੌਰਾਨ ਟੀਮ ਵਲੋਂ ਇਕ ਵੈਨ ਨੂੰ ਵੀ ਰੋਕਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਇਹ ਵੈਨ ਮਠਿਆਈਆਂ ਦੀਆਂ ਦੁਕਾਨਾਂ ’ਤੇ ਤਿਆਰ ਮਠਿਆਈਆਂ ਦੀ ਸਪਲਾਈ ਕਰਦੇ ਸਨ। ਇਸ ਵੈਨ ਤੋਂ ਪਤੀਸਾ, ਪੇਠਾ, ਲੱਡੂ, ਬਰਫੀ ਦੇ 4 ਹੋਰ ਨਮੂਨੈ ਲਏ ਗਏ। ਇਸ ਮੌਕੇ ਗ਼ੈਰ ਮੰਨਜੂਰਸ਼ੁਦਾ ਰੰਗਾ ਦੀ ਵਰਤੋਂ ਕਰਕੇ ਤਿਆਰ ਕੀਤੀ ਮਠਿਆਈ ਨਾ ਵੇਚੇ ਅਤੇ ਇਹ ਮਠਿਆਈ ਕੂੜੇਦਾਰਨ ‘ਚ ਸੁੱਟ ਕੇ ਨਸ਼ਟ ਕਰ ਦਿੱਤੀ ਗਈ ਹੈ।