15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਅਣ-ਅਧਿਕਾਰਤ ਹੋਰਡਿੰਗਾਂ, ਪੋਸਟਰਾਂ ਤੇ ਬੈਨਰਾਂ ਨੇ ਵਿਗਾੜੀ ਸ਼ਹਿਰ ਦੀ ਦਿੱਖ ਨਿਗਮ ਦਾ ਇਸ਼ਤਿਹਾਰ ਵਿਭਾਗ ਯਤਨਾਂ ਦੇ ਬਾਵਜੂਦ ਵੀ ਅਸਫ਼ਲ

ਅੰਮ੍ਰਿਤਸਰ,15 ਅਕਤੂਬਰ (ਹਰਮਿੰਦਰ ਸਿੰਘ)- ਗੁਰੂ ਨਗਰੀ ਅੰਮ੍ਰਿਤਸਰ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਹੈ। ਇਸ ਨਗਰੀ ਨੂੰ ਹਰ ਪੱਖ ਤੋਂ ਸਾਫ਼ ਸੁਥਰਾ ਰੱਖਣਾ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਅਤੇ ਉਸ ਦੇ ਵੱਖ-ਵੱਖ ਵਿਭਾਗਾਂ ਨੂੰ ਜ਼ਿੰਮੇਵਾਰੀ ਸੌਂਪੀਆਂ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 16-10-2026
ਅੰਮ੍ਰਿਤਸਰ,15 ਅਕਤੂਬਰ (ਹਰਮਿੰਦਰ ਸਿੰਘ)- ਗੁਰੂ ਨਗਰੀ ਅੰਮ੍ਰਿਤਸਰ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਹੈ। ਇਸ ਨਗਰੀ ਨੂੰ ਹਰ ਪੱਖ ਤੋਂ ਸਾਫ਼ ਸੁਥਰਾ ਰੱਖਣਾ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਅਤੇ ਉਸ ਦੇ ਵੱਖ-ਵੱਖ ਵਿਭਾਗਾਂ ਨੂੰ ਜ਼ਿੰਮੇਵਾਰੀ ਸੌਂਪੀਆਂ ਗਈਆਂ ਹਨ। ਇਨ੍ਹਾਂ ’ਚੋਂ ਹੀ ਨਗਰ ਨਿਗਮ ਦਾ ਇਸ਼ਤਿਹਾਰ ਵਿਭਾਗ ਜਿਸ ਕੋਲੋਂ ਸ਼ਹਿਰ ਵਿਚ ਇਸ਼ਤਿਹਾਰ, ਹੋਰਡਿੰਗ, ਗੈਂਟਰੀਆਂ ’ਤੇ ਕਿਰਾਏ ’ਤੇ ਹੋਰਡਿੰਗ ਲਗਾਉਣ ਦੀ ਇਜਾਜ਼ਤ ਦੇਣਾ ਹੈ। ਜਦੋਂ ਕਿ ਸ਼ਹਿਰ ਦੀਆਂ ਖ਼ਾਲੀ ਕੰਧਾ, ਪਿੱਲਰਾਂ, ਸਰਕਾਰੀ ਜਗ੍ਹਾ ’ਤੇ ਪੋਸਟਰ ਲਗਾਉਣ, ਬੈਨਰ ਲਗਾਉਣ ਅਤੇ ਹੋਰਡਿੰਗ ਲਗਾਉਣ ‘ਤੇ ਪੂਰਨ ਤੌਰ ‘ਤੇ ਰੋਕ ਹੈ ਤੇ ਨਗਰ ਨਿਗਮ ਨੂੰ ਸਰਕਾਰੀ ਜਾਇਦਾਦਾਂ ’ਤੇ ਬਿਨਾਂ ਮਨਜ਼ੂਰੀ ਦੇ ਹੋਰਡਿੰਗ, ਪੋਸਟਰ ਲਗਾਉਣ, ਬੈਨਰ ਲਗਾਉਣ ਵਾਲਿਆਂ ਨੂੰ ਜੁਰਮਾਨਾ ਕਰਨ ਦਾ ਅਧਿਕਾਰ ਹੈ ਪਰ ਨਗਰ ਨਿਗਮ ਦੇ ਉਪਰੋਕਤ ਵਿਭਾਗ ਦੇ ਅਣਦੇਖੀ ਦੇ ਕਾਰਨ ਕੁਝ ਲੋਕਾਂ ਵਲੋਂ ਅੰਮ੍ਰਿਤਸਰ ਦੀ ਅਸਲ ਦਿੱਖ ਨੂੰ ਖ਼ਰਾਬ ਕਰਦੇ ਹੋਏ ਸ਼ਹਿਰ ਦੇ ਪੁਲਾਂ ਦੇ ਪਿੱਲਰਾ, ਚੌਕਾਂ, ਚੁਰਾਹਿਆਂ, ਬਾਜ਼ਾਰਾਂ, ਗਲੀਆਂ, ਬਿਜਲੀ ਅਤੇ ਟੈਲੀਫੋਨ ਦੇ ਖੰਬਿਆ, ਮੁਹੱਲਿਆਂ ਤੱਕ ਸਰਕਾਰੀ ਜਗ੍ਹਾ ’ਤੇ ਹੋਰਡਿੰਗ, ਪੋਸਟਰ, ਬੈਨਰ ਲਗਾਏ ਗਏ ਹਨ। ਤਿਉਹਾਰਾਂ ਦੇ ਦਿਨਾਂ ਵਿਚ ਦੁਕਾਨਦਾਰਾਂ ਵਲੋਂ ਆਪਣੀ ਇਸ਼ਤਿਹਾਰਬਾਜ਼ੀ ਕਰਦੇ ਹੋਏ ਸ਼ਹਿਰ ਨੂੰ ਪੋਸਟਰਾਂ ਤੇ ਬੈਨਰਾਂ ਦੇ ਨਾਲ ਢੱਕ ਦਿੱਤਾ ਹੈ। ਸਿਆਸੀ ਪਾਰਟੀਆਂ ਵਲੋਂ ਆਪਣੇ ਪੋਸਟਰਾਂ ਅਤੇ ਬੈਨਰਾਂ ਦੇ ਸ਼ਹਿਰ ਨੂੰ ਲੁਕਾਇਆ ਜਾ ਰਿਹਾ ਹੈ। ਤਿਉਹਾਰਾਂ ਦੇ ਦੌਰਾਨ ਆਪਣੇ ਘਰਾਂ ਅਤੇ ਦਫ਼ਤਰਾਂ ਦੀ ਸਫ਼ਾਈ ਤਾਂ ਕੀਤੀ ਜਾ ਰਹੀ ਹੈ ਪਰ ਕੁਝ ਲੋਕਾਂ ਵਲੋਂ ਸ਼ਹਿਰ ਦੀਆਂ ਕੰਧਾਂ, ਪਿੱਲਰਾਂ ਅਤੇ ਨੂੰ ਪੋਸਟਰਾਂ ਨਾਲ ਢੰਗ ਕਰੇ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵਿਗਾੜਿਆ ਜਾ ਰਿਹਾ ਹੈ। ਇਸ ਸਬੰਧ ਵਿਚ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕਦੀ। ਇਸ ਸਬੰਧ ਵਿਚ ਸੁਪਰਡੈਂਟ ਪੁਸ਼ਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਨਗਰ ਨਿਗਮ ਦੇ ਇਸ਼ਤਿਹਾਰ ਵਿਭਾਗ ਵਲੋਂ ਹਰ ਰੋਜ਼ ਕਾਰਵਾਈ ਕੀਤੀ ਜਾਂਦੀ ਹੈ ਇਥੋਂ ਤੱਕ ਛੁੱਟੀ ਵਾਲੇ ਦਿਨ ਵੀ ਕੰਮ ਕੀਤਾ ਜਾਂਦਾ ਹੈ ਪਰ ਆਮ ਤੌਰ ’ਤੇ ਦੇਖਣ ਵਿਚ ਆਇਆ ਹੈ ਕਿ ਕੁਝ ਲੋਕਾਂ ਵਲੋਂ ਪੋਸਟਰ , ਬੋਰਡ, ਬੈਨਰ ਉਤਾਰੇ ਜਾਣ ਤੋਂ ਬਾਅਦ ਮੁੜ ਆਪਣੇ ਨਵੇਂ ਬੋਰਡ, ਬੈਨਰ ਅਤੇ ਪੋਸਟਰ ਲਗਾ ਦਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਅਗਲੇ ਦਿਨਾਂ ਵਿਚ ਅਣ-ਅਧਿਕਾਰਤ ਤੌਰ ’ਤੇ ਪੋਸਟਰਾਂ, ਬੈਨਰਾਂ, ਬੋਰਡਾਂ ਨਾਲ ਸ਼ਹਿਰ ਦੀ ਅਸਲ ਦਿੱਖ ਨੂੰ ਵਿਗਾੜ ਵਾਲੇ ਲੋਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਭਾਜਪਾਈਆਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਮੁਜ਼ਾਹਰਾ ਅਗਲੀ ਖ਼ਬਰ ਦੀਵਾਲੀ ਤੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਰਾਤ ਕੇਵਲ 8 ਤੋਂ 10 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ
Ad Position 24