16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਅੰਮ੍ਰਿਤਸਰ ’ਚ ਮੁੜ 2 ਥਾਈਂ ਚੱਲੀਆਂ ਗੋਲੀਆਂ

ਅੰਮ੍ਰਿਤਸਰ, 15 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਬੀਤੇ ਦਿਨ ਮਾਲ ਰੋਡ ਸਥਿਕ ਇਕ ਨਿੱਜੀ ਬੈਂਕ ’ਚ ਚਲੀ ਗੋਲੀ ਤੋਂ ਬਾਅਦ ਮੁੜ ਦੋ ਥਾਂਈ ਗੋਲੀਆਂ ਚਲਣ ਦੀਆਂ ਘਟਨਾਂਵਾਂ ਸਾਹਮਣੇ ਆਈਆਂ ਹਨ ਅਤੇ ਇਹ ਦੋਵੇਂ ਵਾਰਦਾਤਾਂ ਲੁਟੇਰਿਆਂ ਵਲੋਂ ਅੰਜਾਮ ਦਿੱਤੀਆਂ ਗਈਆਂ ਤੇ ਸ਼ਹਿਰ ਦੇ 1 ਕਪੜਾ ਵਪਾਰੀ ਪਾਸੋਂ ਨਕਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ ਕਰਦਿਆਂ ਉਸਦੀ ਲੱਤ ’ਚ ਗੋਲੀ ਮਾਰ ਕੇ ਜ਼ਖ਼ਮੀਂ ਕਰ ਦਿੱਤਾ। ਦੂਜੀ ਘਟਨਾ ਬੀ.

Ad Position 21
No active advertisement
ਵਪਾਰੀ ਪਾਸੋਂ ਬੈਗ ਖੋਹਣ ਦੀ ਕੋਸ਼ਿਸ ਦੌਰਾਨ ਗੋਲੀਆਂ ਚਲਾਉਣ ਵਾਲੇ ਲੁਟੇਰਿਆਂ ਦੀ ਗ੍ਰਿਫਤਾਰੀ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ। ਤਸਵੀਰ : ਨਿਰਮਲ ਸਟੂਡੀਓ 16-10-2026
ਅੰਮ੍ਰਿਤਸਰ, 15 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਬੀਤੇ ਦਿਨ ਮਾਲ ਰੋਡ ਸਥਿਕ ਇਕ ਨਿੱਜੀ ਬੈਂਕ ’ਚ ਚਲੀ ਗੋਲੀ ਤੋਂ ਬਾਅਦ ਮੁੜ ਦੋ ਥਾਂਈ ਗੋਲੀਆਂ ਚਲਣ ਦੀਆਂ ਘਟਨਾਂਵਾਂ ਸਾਹਮਣੇ ਆਈਆਂ ਹਨ ਅਤੇ ਇਹ ਦੋਵੇਂ ਵਾਰਦਾਤਾਂ ਲੁਟੇਰਿਆਂ ਵਲੋਂ ਅੰਜਾਮ ਦਿੱਤੀਆਂ ਗਈਆਂ ਤੇ ਸ਼ਹਿਰ ਦੇ 1 ਕਪੜਾ ਵਪਾਰੀ ਪਾਸੋਂ ਨਕਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ ਕਰਦਿਆਂ ਉਸਦੀ ਲੱਤ ’ਚ ਗੋਲੀ ਮਾਰ ਕੇ ਜ਼ਖ਼ਮੀਂ ਕਰ ਦਿੱਤਾ। ਦੂਜੀ ਘਟਨਾ ਬੀ. ਡਵੀਜ਼ਨ ਦੇ ਖੇਤਰ ’ਚ ਮੈਡੀਕਲ ਸਟੋਰ ’ਤੇ ਗੋਲੀਆਂ ਚਲਾਉਣ ਦੀ ਵਾਪਰੀ । ਪੁਲਿਸ ਨੇ ਦੋਵੇਂ ਘਟਨਾਂ ’ਚ ਸ਼ਾਮਿਲ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਪਾਸੋਂ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਬੀਤੀ ਰਾਤ ਵਾਪਰੀ ਘਟਨਾਂ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੀੜਤ ਵਿਸ਼ਾਲ ਭਾਟੀਆ ਇਕ ਕਪੜਾ ਵਪਾਰੀ ਹੇ ਜੋ ਕਿ ਸ਼ਿਵਾਲਾ ਭਾਈਆਂ ਖੇਤਰ ਦਾ ਰਹਿਣ ਵਾਲਾ ਹੈ ਜਿਸ ਪਾਸੋਂ ਬੀਤੀ ਰਾਤ ਕਰੀਬ 11 ਵਜੇ ਹਥਿਆਰਬੰਦ ਲੁਟੇਰਿਆਂ ਨੇ ਬੈਗ ਖੋਹਣ ਦੀ ਕੋਸ਼ਿਸ ਕਰਦਿਆਂ ਉਸਦੀ ਲੱਤ ’ ਚ ਗੋਲੀ ਮਾਰ ਦਿੱਤੀ ਜਿਸ ਨਾਲ ਉਹ ਜ਼ਖ਼ਮੀਂ ਹੋ ਗਿਆ। ਪੁਲਿਸ ਵਲੋਂ ਜ਼ਖ਼ਮੀਂ ਹੋਏ ਵਪਾਰੀ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਚੰਗੀ ਖ਼ਬਰ ਹੈ ਕਿ ਸਾਰੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਸ਼ਨਾਖਤ ਪ੍ਰਿੰਸ ਕੁਮਾਰ ਉਰਫ ਮਾਡਲ, ਗੁਰਪ੍ਰਿੰਸਦੀਪ ਸਿੰਘ, ਰਾਹੁਲ ਸਿੰਘ ਅਤੇ ਦਮਨਪ੍ਰੀਤ ਸਿੰਘ ਉਰਫ ਧਵਾਨਾ ਵਜੋਂ ਹੋਈ ਹੈ। ਇਨ੍ਹਾਂ ਪਾਸੋਂ ਪੁਲਿਸ ਵਲੋਂ ਇੱਕ 32 ਬੋਰ ਪਿਸਤੌਲ ਸਣੇ 3 ਜਿੰਦਾ ਰੋਂਦ, ਦੋ ਖਾਲੀ ਕਾਰਤੂਸਾਂ ਦੇ ਖੋਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਇਨ੍ਹਾਂ ਵਲੋ ਬੀ.ਡਵੀਜ਼ਨ ਖੇਤਰ ’ਚ ਬੀਤੀ ਦਿਨ ਪਿਸਤੌਲ ਵਿਖਾ ਕੇ ਖੁੱਟ ਖੋਹ ਕੀਤੀ। ਥਾਣਾ ਛੇਹਰਟਾਂ ਦੇ ਖੇਤਰ ’ਚ ਨਿਆਰਾ ਪੈਟਰੋਲ ਪੰਪ ਤੋਂ ਲੁੱਟ ਖੋਹ ਕੀਤੀ ਤੇ ਬੀਤੇ ਦਿਨ ਬੀ.ਡਵੀਜ਼ਨ ਵਿਖੇ ਸਾਹਿਬ ਮੈਡੀਕਲ ਸਟੋਰ ’ਤੇ ਗੋਲੀਆਂ ਚਲਾਈਆਂ। ਇਸ ਸਬੰਧੀ ਥਾਣਾ ਰਾਮ ਬਾਗ਼ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਗੋਲੀਆਂ ਚਲਣ ਦੀ ਦੂਜੀ ਘਟਨਾ ਬੀ.ਡਵੀਜ਼ਨ ਦੀ ਹੈ ਜਿਸ ਬਾਰੇ ਮੈਡੀਕਲ ਸਟੋਰ ਦੇ ਮਾਲਕ ਸਾਹਿਲ ਵਾਸੀ ਸ਼ਹੀਦ ਊਧਮ ਸਿੰਘ ਨਗਰ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ 2 ਦਿਨ ਪਹਿਲਾਂ ਹੀ ਦੁਕਾਨ ਬਦਲ ਕੇ ਮੰਦਰ ਵਾਲਾ ਬਜ਼ਾਰ ਸੁਲਤਾਨਵਿੰਡ ਰੋਡ ’ਤੇ ਆਇਆ ਹੈ ਰਾਤ ਕਰੀਬ 8 ਵਜੇ ਦਾ ਸਮਾਂ ਹੋਵੇਗਾ ਜਦੋਂ ਕਿ ਉਹ ਆਪਣੀ ਦੁਕਾਨ ’ਤੇ ਬੈਠਾ ਹੋਟਿਾ ਸੀ ਤੇ 3 ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤੇ ਉਨ੍ਹਾ ਨੇ ਉਸ ਨਾਲ ਲੜਾਈ ਝਗੜਾ ਕੀਤਾ। ਤੇ ਧੱਕੇ ਮਾਰ ਕੇ ਦੁਕਾਨ ’ਤੋਂ ਬਾਹਰ ਕੱਖ ਦਿੱਤਾ ਉਨ੍ਹਾਂ ’ਚੋਂ ਇਕ ਕੋਲ ਪਿਸਤੌਲ ਸੀ ਜਿਨ੍ਹਾਂ ਨੇ ਦੁਕਾਨ ਤੋਂ ਬਾਹਰ ਆ ਕੇ ਉਸ ਉਪਰ 2 ਗੋਲੀਆਂ ਹਵਾਈ ਫਾਇਰ ਕੀਤੀਆਂ ਜੋ ਕਿ ਉਸਨੇ ਰੌਲਾ ਪਾਇਆ ਤਾਂ ਉਹ ਪਿਸਤੌਲ ਸਮੇਤ ਮੌਕਿਆ ਤੋਂ ਭੱਜ ਗਏ। ਥਾਣਾ ਬੀ.ਡਵੀਜ਼ਨ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਨੇ ਜਲੰਧਰ ਬਾਈਪਾਸ ਚੌਕ ’ਚ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਮੁਹਿੰਮ ਕੀਤੀ ਤੇਜ਼
Ad Position 24