11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮਾਈ ਭਾਗੋ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਪੰਜਾਬ ਇੰਟਰ-ਪੌਲੀਟੈਕਨਿਕ ਖੇਡਾਂ ਸਫ਼ਲਤਾਪੂਰਵਕ ਸੰਪੰਨ

ਵੇਰਕਾ, 10 ਅਕਤੂਬਰ (ਲਖਵਿੰਦਰ ਸਿੰਘ)-ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਦੋ-ਰੋਜ਼ਾ ‘ਪੰਜਾਬ ਇੰਟਰ-ਪੌਲੀਟੈਕਨਿਕ ਖੇਡਾਂ 2026’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਵਿੱਚ ਰਾਜ ਭਰ ਦੇ ਬਹੁਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ (ਈ.

Ad Position 21
No active advertisement
ਅਜੀਤ ਡੈਸਕ 11-10-2026
ਵੇਰਕਾ, 10 ਅਕਤੂਬਰ (ਲਖਵਿੰਦਰ ਸਿੰਘ)-ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਦੋ-ਰੋਜ਼ਾ ‘ਪੰਜਾਬ ਇੰਟਰ-ਪੌਲੀਟੈਕਨਿਕ ਖੇਡਾਂ 2026’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਵਿੱਚ ਰਾਜ ਭਰ ਦੇ ਬਹੁਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ (ਈ.ਟੀ.ਓ), ਐੱਮ.ਐੱਲ.ਏ ਇੰਦਰਬੀਰ ਸਿੰਘ ਨਿੱਜਰ, ਚੀਫ਼ ਖ਼ਾਲਸਾ ਦੀਵਾਨ ਦੇ ਸੈਕਟਰੀ ਰਮਨੀਕ ਸਿੰਘ ਫਰੀਡਮ ਅਤੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ (ਬਟਾਲਾ) ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ-ਕਮ-ਪ੍ਰਧਾਨ (ਪੀ.ਟੀ.ਆਈ.ਐਸ) ਪਰਮਬੀਰ ਸਿੰਘ ਮੱਤੇਵਾਲ ਨੇ ਆਈਆਂ ਟੀਮਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਖੇਡਾਂ ਦੌਰਾਨ ਮਾਈ ਭਾਗੋ ਕਾਲਜ ਦੀਆਂ ਟੀਮਾਂ ਦਾ ਪ੍ਰਦਰਸ਼ਨ ਬਹੁੱਤ ਸ਼ਾਨਦਾਰ ਰਿਹਾ। ਕਾਲਜ ਦੀ ਹੈਂਡਬਾਲ, ਬਾਸਕਿਟਬਾਲ ਅਤੇ ਵਾਲੀਬਾਲ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਬੱਡੀ ਦੀ ਟੀਮ ਨੇ ਦੋਵੇਂ ਦਿਨ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਟੇਬਲ ਟੈਨਿਸ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਪੀ.ਆਈ.ਟੀ.ਟੀ. ਅੰਮ੍ਰਿਤਸਰ ਦੇ ਮੁੰਡਿਆਂ ਦੀ ਟੇਬਲ ਟੈਨਿਸ ਟੀਮ ਨੇ ਦੂਜਾ ਅਤੇ ਕੁੜੀਆਂ ਦੀ ਟੇਬਲ ਟੈਨਿਸ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੰਸਥਾ ਵਿਖੇ ਵੱਖ-ਵੱਖ ਕਾਲਜਾਂ ਤੋਂ ਆਏ ਸਟਾਫ਼ ਮੈਂਬਰਾਂ ਦੇ ਵੀ ਆਪਸੀ ਮੈਚ ਕਰਵਾਏ ਗਏ। ਬੈਡਮਿੰਟਨ ਵਿੱਚ ਮੇਹਰਚੰਦ ਪੌਲੀਟੈਕਨਿਕ ਕਾਲਜ ਜਲੰਧਰ ਨੇ ਪਹਿਲਾ, ਮਾਈ ਭਾਗੋ ਕਾਲਜ ਨੇ ਦੂਜਾ ਅਤੇ ਦੀਨਾਨਗਰ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਰਾਮ ਸਰੂਪ (ਔਰਗਨਾਈਜ਼ਰ ਸੈਕਟਰੀ), ਅਮਨਪ੍ਰੀਤ ਸਿੰਘ (ਜਨਰਲ ਸੈਕਟਰੀ), ਨਰੇਸ਼ ਕੁਮਾਰ, ਸੰਦੀਪ ਕੌਰ, ਸੁਪਰਡੈਂਟ ਸੁਖਦੇਵ ਸਿੰਘ, ਗੁਰਪਿੰਦਰ ਕੌਰ, ਰਵੀ ਕੁਮਾਰ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਸ਼ੀਤਲ ਅਬਰੋਲ, ਸੁਖਵਿੰਦਰ ਸਿੰਘ, ਪਦਮਜੀਤ, ਰੇਨੂਕਾ ਡੋਗਰਾ, ਨਿਰਪ੍ਰੀਤ ਕੌਰ ਅਤੇ ਨਵਦੀਪ ਕੌਰ ਸਮੇਤ ਸਮੂਹ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸਵ. ਮੋਨਿਕਾ ਅਵਸਥੀ ਦੀ ਯਾਦ ’ਚ ਹੁਸ਼ਿਆਰ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦੀ ਸ਼ੁਰੂਆਤ ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਨੇ ਪੰਜਾਬ ਰਾਜ ਯੂਥ ਰੈੱਡ ਕਰਾਸ ਕੈਂਪ ’ਚ ਓਵਰਆਲ ਚੈਂਪੀਅਨਸ਼ਿਪ ਕੀਤੀ ਹਾਸਿਲ
Ad Position 24