11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਡਾ. ਧਰਮ ਸਿੰਘ ਦੀ ਪੁਸਤਕ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਦੀ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਪੁਸਤਕ ਵਜੋਂ ਚੋਣ

ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)- ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਸਾਬਕਾ ਮੁਖੀ ਤੇ ਸਿੱਖ ਇਤਿਹਾਸਕਾਰ ਡਾ: ਧਰਮ ਸਿੰਘ ਨੂੰ ਉਹਨਾਂ ਦੀ ਪੁਸਤਕ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਪਿਛਲੇ ਸਾਲ ਪ੍ਰਕਾਸ਼ਿਤ ਹੋਈਆਂ ਖੋਜ ਅਤੇ ਆਲੋਚਨਾ ਪੁਸਤਕਾਂ ਦੇ ਵਰਗ ਵਿਚੋਂ ਸਰਵੋਤਮ ਪੁਸਤਕ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਪੁਸਤਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਖ਼ਸੀਅਤ, ਬਾਣੀ ਅਤੇ ਇਸਦੇ ਵਿਭਿੰਨ ਪੱਖਾਂ ਬਾਰੇ ਲਿਖੇ ਗਏ 18 ਲੇਖ ਸ਼ਾਮਿਲ ਹਨ।

Ad Position 21
No active advertisement
ਡਾ: ਧਰਮ ਸਿੰਘ ਦੀ ਫਾਈਲ ਤਸਵੀਰ। 11-10-2026
ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)- ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਸਾਬਕਾ ਮੁਖੀ ਤੇ ਸਿੱਖ ਇਤਿਹਾਸਕਾਰ ਡਾ: ਧਰਮ ਸਿੰਘ ਨੂੰ ਉਹਨਾਂ ਦੀ ਪੁਸਤਕ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਪਿਛਲੇ ਸਾਲ ਪ੍ਰਕਾਸ਼ਿਤ ਹੋਈਆਂ ਖੋਜ ਅਤੇ ਆਲੋਚਨਾ ਪੁਸਤਕਾਂ ਦੇ ਵਰਗ ਵਿਚੋਂ ਸਰਵੋਤਮ ਪੁਸਤਕ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਪੁਸਤਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਖ਼ਸੀਅਤ, ਬਾਣੀ ਅਤੇ ਇਸਦੇ ਵਿਭਿੰਨ ਪੱਖਾਂ ਬਾਰੇ ਲਿਖੇ ਗਏ 18 ਲੇਖ ਸ਼ਾਮਿਲ ਹਨ। ਇਹਨਾਂ ਵਿੱਚ ਵਧੇਰੇ ਲੇਖ ਗਲਪ ਚਰਚਿਤ ਪੱਖਾਂ ਅਤੇ ਨਵੇਂ ਲੱਭੇ ਪਾਠਾਂ ਬਾਰੇ ਹਨ। ਉੱਘੇ ਵਿਦਵਾਨ ਡਾ: ਧਰਮ ਸਿੰਘ ਮੱਧਕਲੀਨ ਪੰਜਾਬੀ ਸਾਹਿਤ ਦੀ ਖੋਜ ਪਰਖ ਲਈ ਪ੍ਰਸਿੱਧ ਹਨ। ਜਿਨਾਂ ਦੀਆਂ 16 ਖੋਜ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨਾਂ ਵਿੱਚੋਂ ਕਈ ਪੰਜਾਬ, ਹਰਿਆਣਾ ਰਾਜਸਥਾਨ ਅਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਵੀ ਨਿਰਧਾਰਿਤ ਹਨ। ਸੇਵਾ ਮੁਕਤੀ ਤੋਂ ਬਾਅਦ ਵੀ ਡਾ: ਧਰਮ ਸਿੰਘ ਪੂਰੇ ਉਤਸ਼ਾਹ ਨਾਲ ਖੋਜ ਖੇਤਰ ਵਿੱਚ ਸਰਗਰਮ ਹਨ।
Ad Position 22
No active advertisement
ਪਿਛਲੀ ਖ਼ਬਰ ਅੱਖਰ ਸਾਹਿਤ ਅਕਾਦਮੀ ਤੇ ਡਾ. ਕੁਲਵੰਤ ਯਾਦਗਾਰੀ ਟਰੱਸਟ ਵਲੋਂ ਵਿਰਸਾ ਵਿਹਾਰ ’ਚ ਸਨਮਾਨ ਸਮਾਰੋਹ ਅੱਜ ਅਗਲੀ ਖ਼ਬਰ ‘ ਗੁਰਦੁਆਰਾ ਸੁਧਾਰ ਲਹਿਰ ਭਾਗ -2’ ਦੇ ਦਸਵੇਂ ਦਿਨ ਜਥੇ: ਹੁਸੈਨਪੁਰ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ)...
Ad Position 24