ਅੰਮ੍ਰਿਤਸਰ, 10 ਅਕਤੂਬਰ (ਰੇਸ਼ਮ ਸਿੰਘ)- ਦੋ ਪ੍ਰਮੁਖ ਸਿਆਸੀ ਪਾਰਟੀਆਂ ਨੂੰ ਤਿਲਾਂਜਲੀ ਦੇ ਕੇ ਕਾਂਗਰਸ ’ਚ ਸ਼ਾਮਿਲ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਅੱਜ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਕਿਹਾ ਕਿ ਉਹ ਸਮਾਜ ਸੇਵਾ ਦੇ ਮਕਦਸ ਨਾਲ ਰਾਜਨੀਤੀ ’ਚ ਆਏ ਸਨ ਤੇ ਭਵਿੱਖ ’ਚ ਵੀ ਲੋਕ ਸੇਵਾਂ ਨੂੰ ਸਮਰਪਿਤ ਰਹਿਣਗੇ। ਅੱਜ ਇਥੇ ਪਤਰਕਾਰਾ ਨਾਲ ਰਸਮੀਂ ਮਿਲਣੀ ’ਚ ਉਨ੍ਹਾਂ ਦਸਿਆ ਕਿ ਉਹ 2007 ’ਚ ਪਹਿਲੀ ਵਾਰ ਹਲਕਾ ਉਤਰੀ ਤੋਂ ਭਾਜਪਾ ਦੇ ਵਿਧਾਇਕ ਬਣੇ ਤੇ 2012 ’ਚ ਉਹ ਦੂਜੀ ਵਾਰ ਵਿਧਾਇਕ ਬਣ ਕੇ ਸਥਾਨਕ ਸਰਕਾਰਾਂ ਮੰਤਰੀ ਬਣੇ। ਉਨ੍ਹਾਂ ਵਲੋਂ ਕਰਵਾਏ ਵਿਕਾਸ ਕਾਰਜ਼ ਆਪਣੇ ਆਪ ’ਚ ਹੀ ਆਪਣੀ ਕਹਾਣੀ ਬਿਆਨ ਕਰਦੇ ਹਨ ਅਤੇ ਉਨ੍ਰਾਂ ਨੂੰ ਕਹਿਣ ਦੀ ਲੋੜ ਨਹੀਂ ਹੈ। ਸਮੇਂ ਨੇ ਕਰਵਟ ਲਈ ਤੇ ਉਹ ਭਾਜਪਾ ਛੱਡ ਕੇ ਅਕਾਲੀ ਦਲ ’ਚ ਸ਼ਾਮਿਲ ਹੋਏ ਜਿਸ ਉਪਰੰਤ ਦੋ ਚੋਣਾਂ ਲੋਕ ਸਭਾ ਤੇ 2022 ਦੀਆਂ ਵਿਧਾਨ ਸਭਾ ਚੋਣਾ ’ਚ ਹਾਰ ਮਿਲੀ । ਉਹ ਹੁਣ ਆਪਣੀ ਤੀਜ਼ੀ ਪਾਰੀ ਦੀ ਸ਼ੁਰੂਆਤ ਕਾਂਗਰਸ ਪਾਰਟੀ ਵਲੋਂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਕੋਈ ਵੀ ਹੋਵੇ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ ਤੇ ਕਿਉਂ ਕਿ ਉਨ੍ਹਾਂ ਦਾ ਮਕਸਦ ਚੋਣਾਂ ਜਿੱਤ ਕੇ ਨਿੱਜੀ ਮੁਫਾਦ ਨਹੀਂ ਬਲਕਿ ਲੋਕਾਂ ਦੀ ਕਚਿਹਰੀ ‘ਚ ਨਿਮਾਣੇ ਸੇਵਕ ਵਜੋਂ ਵਿਚਰਨਾ ਹੈ। ਹਾਲਾ ਕਿ ਉਨ੍ਹਾਂ ਇਹ ਸ਼ਪਸ਼ਟ ਨਹੀੀ ਕੀਤਾ ਕਿ ਜੇਕਰ ਪਾਰਟੀ ਟਿਕਟ ਨਹੀਂ ਦਿੱਤੀ ਤਾਂ ਉਹ ਅਜ਼ਾਦ ਚੋਣ ਲੜਨਗੇ ਜਾ ਨਹੀਂ।
ਸਾਬਕਾ ਮੰਤਰੀ ਜੋਸ਼ੀ ਨੇ ਨਵੀਂ ਪਾਰੀ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ, 10 ਅਕਤੂਬਰ (ਰੇਸ਼ਮ ਸਿੰਘ)- ਦੋ ਪ੍ਰਮੁਖ ਸਿਆਸੀ ਪਾਰਟੀਆਂ ਨੂੰ ਤਿਲਾਂਜਲੀ ਦੇ ਕੇ ਕਾਂਗਰਸ ’ਚ ਸ਼ਾਮਿਲ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਅੱਜ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਕਿਹਾ ਕਿ ਉਹ ਸਮਾਜ ਸੇਵਾ ਦੇ ਮਕਦਸ ਨਾਲ ਰਾਜਨੀਤੀ ’ਚ ਆਏ ਸਨ ਤੇ ਭਵਿੱਖ ’ਚ ਵੀ ਲੋਕ ਸੇਵਾਂ ਨੂੰ ਸਮਰਪਿਤ ਰਹਿਣਗੇ। ਅੱਜ ਇਥੇ ਪਤਰਕਾਰਾ ਨਾਲ ਰਸਮੀਂ ਮਿਲਣੀ ’ਚ ਉਨ੍ਹਾਂ ਦਸਿਆ ਕਿ ਉਹ 2007 ’ਚ ਪਹਿਲੀ ਵਾਰ ਹਲਕਾ ਉਤਰੀ ਤੋਂ ਭਾਜਪਾ ਦੇ ਵਿਧਾਇਕ ਬਣੇ ਤੇ 2012 ’ਚ ਉਹ ਦੂਜੀ ਵਾਰ ਵਿਧਾਇਕ ਬਣ ਕੇ ਸਥਾਨਕ ਸਰਕਾਰਾਂ ਮੰਤਰੀ ਬਣੇ।
ਪੱਤਰਕਾਰਾਂ ਨਾਲ ਮੁਲਾਕਾਤ ਪ੍ਰੋਗਰਾਮ ਦੌਰਾਨ ਗਲਬਾਤ ਕਰਦੇ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ। ਤਸਵੀਰ: ਨਿਰਮਲ ਸਟੂਡੀਓ
11-10-2026