29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅੱਜ ਗਿੱਧੇ ਨਾਲ ਸ਼ੁਰੂ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੀ ਜ਼ੋਨ ਜ਼ੋਨਲ ਯੂਥ ਫੈਸਟੀਵਲ

ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ ਜ਼ੋਨ ਦਾ ਜ਼ੋਨਲ ਯੂਥ ਫੈਸਟੀਵਲ ਦਾ ਆਗਾਜ ਅੱਜ ਗਿੱਧੇ ਨਾਲ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਹੋਵੇਗਾ। ਉਪ-ਕੁਲਪਤੀ ਪ੍ਰੋ.

Ad Position 21
No active advertisement
ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ ਜ਼ੋਨ ਦਾ ਜ਼ੋਨਲ ਯੂਥ ਫੈਸਟੀਵਲ ਦਾ ਆਗਾਜ ਅੱਜ ਗਿੱਧੇ ਨਾਲ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਹੋਵੇਗਾ। ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਇਹ ਫੈਸਟੀਵਲ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਗਿਆ ਹੈ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਪ੍ਰੋ. (ਡਾ.) ਅਮਨਦੀਪ ਸਿੰਘ ਨੇ ਦੱਸਿਆ ਕਿ 29 ਸਤੰਬਰ ਨੂੰ ਗਿੱਧਾ, ਲੋਕ ਗੀਤ, ਗੀਤ/ਗ਼ਜ਼ਲ, ਭੰਗੜਾ, ਕਲਾਸੀਕਲ ਵੋਕਲ ਸੋਲੋ, ਕਲਾਸੀਕਲ ਇੰਸਟਰੂਮੈਂਟਲ ਪੀ/ਐੱਨ.ਪੀ., ਲੋਕ ਆਰਕੈਸਟਰਾ, ਪੇਂਟਿੰਗ ਆਨ ਦ ਸਪਾਟ, ਕਾਰਟੂਨਿੰਗ, ਕੋਲਾਜ, ਆਨ-ਦ-ਸਪਾਟ ਫੋਟੋਗ੍ਰਾਫੀ, ਅੰਗਰੇਜ਼ੀ ਵਿਚ ਐਲੋਕਿਊਸ਼ਨ ਅਤੇ ਅੰਗਰੇਜ਼ੀ ਵਿਚ ਡਿਬੇਟ ਦੇ ਮੁਕਾਬਲੇ ਕਰਵਾਏ ਜਾਣਗੇ। 30 ਸਤੰਬਰ ਨੂੰ ਕਾਸਟਿਊਮ ਪਰੇਡ, ਮਾਈਮ, ਮਿਮਿਕਰੀ, ਸਕਿੱਟ, ਵਨ ਐਕਟ ਪਲੇਅ, ਗਰੁੱਪ ਸ਼ਬਦ ਭਜਨ, ਗਰੁੱਪ ਸੌਂਗ, ਵਾਰ ਸਿੰਗਿੰਗ, ਕਵੀਸ਼ਰੀ, ਰੰਗੋਲੀ, ਪੋਸਟਰ ਮੇਕਿੰਗ, ਕਲੇ ਮਾਡਲਿੰਗ, ਮਹਿੰਦੀ, ਐਲੋਕਿਊਸ਼ਨ ਅਤੇ ਡਿਬੇਟ ਦੇ ਮੁਕਾਬਲੇ ਹੋਣਗੇ।ਫੈਸਟੀਵਲ ਦੇ ਆਖਰੀ ਦਿਨ 1 ਅਕਤੂਬਰ ਨੂੰ ਕੋਰੀਓਗ੍ਰਾਫੀ, ਰਵਾਇਤੀ ਅਤੇ ਲੋਕ ਕਲਾਵਾਂ ਨਾਲ ਸੰਬੰਧਿਤ ਮੁਕਾਬਲੇ, ਜਨਰਲ ਡਾਂਸ, ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਇੰਸਟਰੂਮੈਂਟਲ ਸੋਲੋ, ਫੁਲਕਾਰੀ, ਪੱਖੀ ਬਣਾਉਣਾ, ਛਿੱਕੂ ਬਣਾਉਣਾ, ਪੀੜ੍ਹੀ ਬਣਾਉਣਾ, ਪੋਇਟਿਕਲ ਸਿੰਪੋਜ਼ੀਅਮ ਅਤੇ ਕੁਇਜ਼ ਦੇ ਮੁਕਾਬਲੇ ਕਰਵਾਏ ਜਾਣਗੇ।ਪ੍ਰੋ. ਅਮਨਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਕਾਰਨਾਂ ਕਰਕੇ ਕਿਸੇ ਵੀ ਮੁਕਾਬਲੇ ਦੀ ਮਿਤੀ, ਸਮਾਂ ਅਤੇ ਸਥਾਨ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਆਯੁਰਵੇਦ ਦਿਵਸ ਮਨਾਇਆ ਅਗਲੀ ਖ਼ਬਰ ਹਲਕਾ ਪੂਰਬੀ ’ਚ ਬਿਜਲੀ ਦੇ ਮਾੜੇ ਹਾਲਾਤ ਤੇ ਬਹੁਤੇ ਟਰਾਂਸਫਾਰਮ ਸੜੇ : ਡਿੰਪਾ
Ad Position 24