23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵਲੋਂ ਲੋੜਵੰਦਾਂ ਲਈ ਲਗਾਏ ਮੁਫ਼ਤ ਮੈਡੀਕਲ ਕੈਂਪ ’ਚ 250 ਮਰੀਜ਼ਾਂ ਦੀ ਕੀਤੀ ਸਿਹਤ ਜਾਂਚ

ਅੰਮ੍ਰਿਤਸਰ , 22 ਸਤੰਬਰ (ਜਸਵੰਤ ਸਿੰਘ ਜੱਸ)- ਮਾਨਵਤਾ ਦੀ ਸੇਵਾ,ਖਾਸਕਰ ਲੋੜਵੰਦਾਂ ਹਿਤ ਸਿਹਤ ਸੇਵਾਵਾਂ ਲਈ ਪਿਛਲੇ 29 ਸਾਲਾ ਤੋਂ ਤਤਪਰ ਸਥਾਨਕ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵਲੋਂ ਚੇਅਰਮੈਨ ਭਾਈ ਮਨਜੀਤ ਸਿੰਘ ਦੀ ਅਗਵਾਈ ਹੇਠ ਗੁੱਜਰਪੁਰਾ ਸਥਿਤ ਆਪਣੇ ਚੈਰੀਟੇਬਲ ਹਸਪਤਾਲ ਵਿਚ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਸੰਸਥਾ ਦੇ ਵਰਕਿੰਗ ਚੇਅਰਮੈਨ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕੈਂਪ ਦੌਰਾਨ 250 ਤੋਂ ਵੱਧ ਮਰੀਜ਼ਾਂ ਦੀ ਸਿਹਤ ਦੀ ਮਾਹਿਰ ਡਾਕਟਰਾਂ ਵਲੋਂ ਜਾਂਚ ਕਰਕੇ ਦਵਾਈਆਂ, ਦੰਦਾਂ ਦਾ ਇਲਾਜ, ਫਿਜਿਓਥੈਰੇਪੀ,ਅੱਖਾਂ ਦੇ ਟੈਸਟ ਅਤੇ ਖੂਨ ਟੈਸਟਾਂ ਦੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਗਈਆਂ ਅਤੇ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਡਾਕਟਰਾਂ ਵਲੋ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 23-09-2026
ਅੰਮ੍ਰਿਤਸਰ , 22 ਸਤੰਬਰ (ਜਸਵੰਤ ਸਿੰਘ ਜੱਸ)- ਮਾਨਵਤਾ ਦੀ ਸੇਵਾ,ਖਾਸਕਰ ਲੋੜਵੰਦਾਂ ਹਿਤ ਸਿਹਤ ਸੇਵਾਵਾਂ ਲਈ ਪਿਛਲੇ 29 ਸਾਲਾ ਤੋਂ ਤਤਪਰ ਸਥਾਨਕ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵਲੋਂ ਚੇਅਰਮੈਨ ਭਾਈ ਮਨਜੀਤ ਸਿੰਘ ਦੀ ਅਗਵਾਈ ਹੇਠ ਗੁੱਜਰਪੁਰਾ ਸਥਿਤ ਆਪਣੇ ਚੈਰੀਟੇਬਲ ਹਸਪਤਾਲ ਵਿਚ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਸੰਸਥਾ ਦੇ ਵਰਕਿੰਗ ਚੇਅਰਮੈਨ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕੈਂਪ ਦੌਰਾਨ 250 ਤੋਂ ਵੱਧ ਮਰੀਜ਼ਾਂ ਦੀ ਸਿਹਤ ਦੀ ਮਾਹਿਰ ਡਾਕਟਰਾਂ ਵਲੋਂ ਜਾਂਚ ਕਰਕੇ ਦਵਾਈਆਂ, ਦੰਦਾਂ ਦਾ ਇਲਾਜ, ਫਿਜਿਓਥੈਰੇਪੀ,ਅੱਖਾਂ ਦੇ ਟੈਸਟ ਅਤੇ ਖੂਨ ਟੈਸਟਾਂ ਦੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਗਈਆਂ ਅਤੇ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਡਾਕਟਰਾਂ ਵਲੋ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਹਸਪਤਾਲ ਇੰਚਾਰਜ ਹਰਬਚਨ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਸੁਸਾਇਟੀ ਦੇ ਪ੍ਰਬੰਧ ਅਧੀਨ ਦੋ ਚੈਰੀਟੇਬਲ ਹਸਪਤਾਲ, ਚਾਰ ਡਿਸਪੈਂਸਰੀਆਂ, ਦੋ ਛਬੀਲਾਂ ਅਤੇ ਫਿਜ਼ਿਓਥਰੈਪੀ ਸੈਟਰ ਚੱਲ ਰਹੇ ਹਨ । ਇਸ ਦੌਰਾਨ ਸੁਸਾਇਟੀ ਮੈਂਬਰਾਂ ਜਸਬੀਰ ਸਿੰਘ ਸੇਠੀ,ਹਰਬੰਸ ਸਿੰਘ, ਅਵਤਾਰ ਸਿੰਘ, ਫ਼ਤਿਹ ਸਿੰਘ ਨੇ ਦੱਸਿਆ ਅਗਲਾ ਮੁਫ਼ਤ ਮੈਡੀਕਲ ਕੈਂਪ 28 ਸਤੰਬਰ ਨੂੰ ਗਲੀ ਨੰਬਰ 20, ਪਵਨ ਨਗਰ ਵਿਖੇ ਲਗਾਇਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਟਰੱਕਾਂ ਵਾਲਾ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਕ ਨਿਹੰਗ ਸਿੰਘ ਜਥੇਬੰਦੀ ਵਲੋਂ ਦੂਜੀ ਜਥੇਬੰਦੀ ਦੇ ਮੁਖੀ ਖਿਲਾਫ਼ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਦਿੱਤੀ ਸ਼ਿਕਾਇਤ ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਰੰਧਾਵਾ ਨੇ ਸਾਬਕਾ ਵਿਦਿਆਰਥੀ ਦਾ ਕੀਤਾ ਸਨਮਾਨ
Ad Position 24