23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਮਹਿਮਦ ਮੰਦਰਾਂਵਾਲਾ ਦਾ ਸਰਪੰਚ ਕੁਲਜੀਤ ਸਿੰਘ ਸੰਧੂ ਭੇਦ ਭਰੇ ਹਾਲਾਤ ’ਚ ਲਾਪਤਾ

ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)- ਅਜਨਾਲਾ ਦੇ ਪਿੰਡ ਮਹਿਮਦ ਮੰਦਰਾਵਾਲਾ (ਰਾਮਦਾਸ) ਦੇ ਮੌਜੂਦਾ ਸੱਤਾਧਾਰੀ ਧਿਰ ਦੇ ਸਰਪੰਚ ਅਤੇ ਸਾਬਕਾ ਫ਼ੌਜੀ ਕੁਲਜੀਤ ਸਿੰਘ ਸੰਧੂ ਭੇਦ ਭਰੇ ਹਾਲਾਤ ’ਚ ਲਾਪਤਾ ਹੋ ਗਏ ਹੈ। ਉਹ ਬੀਤੇ 21 ਸੰਤਬਰ ਨੂੰ ਘਰੋਂ ਫਤਿਹਗੜ ਚੂੜੀਆਂ ਜਾਣ ਲਈ ਨਿਕਲੇ ਸਨ ਜਦੋਂ ਕਿ ਬਾਅਦ ’ਚ ਲਾਪਤਾ ਹੋ ਗਏ।

Ad Position 21
No active advertisement
ਅਜੀਤ ਡੈਸਕ 23-09-2026
ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)- ਅਜਨਾਲਾ ਦੇ ਪਿੰਡ ਮਹਿਮਦ ਮੰਦਰਾਵਾਲਾ (ਰਾਮਦਾਸ) ਦੇ ਮੌਜੂਦਾ ਸੱਤਾਧਾਰੀ ਧਿਰ ਦੇ ਸਰਪੰਚ ਅਤੇ ਸਾਬਕਾ ਫ਼ੌਜੀ ਕੁਲਜੀਤ ਸਿੰਘ ਸੰਧੂ ਭੇਦ ਭਰੇ ਹਾਲਾਤ ’ਚ ਲਾਪਤਾ ਹੋ ਗਏ ਹੈ। ਉਹ ਬੀਤੇ 21 ਸੰਤਬਰ ਨੂੰ ਘਰੋਂ ਫਤਿਹਗੜ ਚੂੜੀਆਂ ਜਾਣ ਲਈ ਨਿਕਲੇ ਸਨ ਜਦੋਂ ਕਿ ਬਾਅਦ ’ਚ ਲਾਪਤਾ ਹੋ ਗਏ। ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਔਜਲਾ ਨੇ ਪਰਿਵਾਰ ਨੂੰ ਢਾਰਸ ਦਿੰਦੇ ਹੋਏ ਇਹ ਮੁੱਦਾ ਵੀ ਉਠਾਇਆ ਤੇ ਪੁੱਛਿਆ ਕਿ ਜੇਕਰ ਪੁਲਿਸ ਮੌਜੂਦਾ ਸਰਪੰਚ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ, ਤਾਂ ਆਮ ਲੋਕਾਂ ਦਾ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਕੁਲਜੀਤ ਸਿੰਘ ਸੰਧੂ ਦਾ ਫ਼ੋਨ ਪਿਛਲੇ 14 ਘੰਟਿਆਂ ਤੋਂ ਕੰਮ ਕਰ ਰਿਹਾ ਸੀ। ਸਾਈਬਰ ਸੈੱਲ ਅਤੇ ਹੋਰ ਤਕਨੀਕਾਂ ਹੋਣ ਦੇ ਬਾਵਜੂਦ ਪੁਲਿਸ ਨੇ ਲਾਪਰਵਾਹੀ ਦਿਖਾਈ ਹੈ ਅਤੇ ਅਜੇ ਵੀ ਉਨ੍ਹਾਂ ਨੂੰ ਨਹੀਂ ਲੱਭ ਸਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਾਣਬੁੱਝ ਕੇ ਕੰਮ ਕਰਨ ਤੋਂ ਇਨਕਾਰ ਕਰ ਰਹੀ ਹੈ ਅਤੇ ਪਰਿਵਾਰ ਨੂੰ ਲਗਾਤਾਰ ਹਨ੍ਹੇਰੇ ਵਿਚ ਰੱਖ ਰਹੀ ਹੈ। ਲਾਪਤਾ ਹੋਏ ਸਰਪੰਚ ਦੇ ਪਰਿਵਾਰਕ ਮੈਂਬਰਾਂ ਸਤਬੀਰ ਕੌਰ, ਨਿਰਪਾਲ ਸਿੰਘ, ਗੁਰਚਰਨ ਸਿੰਘ, ਸੁਭੇਗ ਸਿੰਘ, ਜਸਵੰਤ ਸਿੰਘ ਨੰਬਰਦਾਰ, ਦੇਸ ਰਾਜ ਅਤੇ ਹਰਜਿੰਦਰ ਸਿੰਘ ਫੌਜੀ ਨੇ ਕਿਹਾ ਕਿ ਪਰਿਵਾਰ ਕੁਲਵਿੰਦਰ ਸਿੰਘ ਸੰਧੂ ਦੇ ਅਚਾਨਕ ਲਾਪਤਾ ਹੋਣ ਤੋਂ ਚਿੰਤਤ ਹੈ। ਦੂਜੇ ਪਾਸੇ ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਜਲਦ ਹੀ ਲਾਪਤਾ ਹੋਏ ਸਰਪੰਚ ਦੀ ਭਾਲ ਕਰ ਲਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਇਕ ਹੋਰ ਕਾਰਵਾਈ : ਤਿੰਨ ਨਮੂਨੇ ਭਰੇ ਅਗਲੀ ਖ਼ਬਰ ਰੇਲਵੇ ਮੈਗਾ ਬਲਾਕ ਕਾਰਨ ਯਾਤਰੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ
Ad Position 24