19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਰੰਜਿਸ਼ ਕਾਰਨ ਔਰਤ ਨੂੰ ਨਿਰਵਸਤਰ ਕਰਕੇ ਕੀਤੀ ਕੁੱਟਮਾਰ

ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)-ਬੱਚਿਆਂ ਦੀ ਮਾਮੂਲੀ ਲੜਾਈ ਦਾ ਉਲ੍ਹਾਮਾ ਦੇਣ ਗਈ ਔਰਤ ਨੂੰ ਰੰਜਿਸ਼ ਤਹਿਤ ਗੁਆਂਡ ਰਹਿੰਦੀਆਂ ਔਰਤਾਂ ਤੇ ਇਕ ਮਰਦ ਵਲੋਂ ਕੁੱਟਮਾਰ ਕਰਨ ਤੇ ਨਿਰਵਸਤਰ ਕਰਨ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 20-09-2026
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)-ਬੱਚਿਆਂ ਦੀ ਮਾਮੂਲੀ ਲੜਾਈ ਦਾ ਉਲ੍ਹਾਮਾ ਦੇਣ ਗਈ ਔਰਤ ਨੂੰ ਰੰਜਿਸ਼ ਤਹਿਤ ਗੁਆਂਡ ਰਹਿੰਦੀਆਂ ਔਰਤਾਂ ਤੇ ਇਕ ਮਰਦ ਵਲੋਂ ਕੁੱਟਮਾਰ ਕਰਨ ਤੇ ਨਿਰਵਸਤਰ ਕਰਨ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਥਾਣਾ ਮੋਹਕਮੁਪਰਾ ਦੀ ਪੁਲਿਸ ਨੂੂੰ ਕੀਤੀ ਸ਼ਿਕਾਇਤ ’ਚ ਪੀੜਤ ਔਰਤ ਨੇ ਦੱਸਿਆ ਕਿ ਉਹ ਖਿਡਾਉਣੇ ਵੇਚਦੀ ਹੈ ਤੇ ਉਸਦੀ ਗੁਆਂਢ ਰਹਿੰਦੀ ਔਰਤ ਦੇ ਬੱਚਿਆਂ ਨੇ ਉਸਦੇ ਬੱਚੇ ਦੇ ਮੂੰਹ ’ਤੇ ਚਪੇੜਾਂ ਮਾਰੀਆਂ, ਜਿਸ ਦਾ ਉਲ੍ਹਾਮਾਂ ਦੇਣ ਲਈ ਉਹ ਗੁਆਂਢ ਰਹਿੰਦੀ ਉਕਤ ਔਰਤ ਦੇ ਘਰ ਗਈ ਸੀ। ਜਦੋਂ ਉਹ ਵਾਪਸ ਘਰ ਦਾਖਲ ਹੋਣ ਲੱਗੀ ਤਾਂ ਉਸਦੇ ਲੜਕੇ, ਮਾਤਾ ਤੇ ਲੜਕੀਆਂ ਨੇ ਉਸ ਨਾਲ ਮਾਰ ਕੁਟਾਈ ਕੀਤੀ ਤੇ ਉਲ੍ਹਾਮਾ ਦੇਣ ਦੀ ਰੰਜਿਸ਼ ਕਾਰਨ ਉਸਨੂੰ ਪੂਰੀ ਤਰ੍ਹਾਂ ਨਿਰਵਸਤਰ ਕਰ ਦਿੱਤਾ। ਉਸਦੀ ਦਾਦੀ ਸੱਸ ਬਚਾਉਣ ਲਈ ਅੱਗੇ ਆਈ ਤਾਂ ਉਸਦੀ ਵੀ ਕੁੱਟਮਾਰ ਕੀਤੀ। ਪੁਲਿਸ ਵਲੋਂ ਜੀਤੋ, ਵਿਕਰਮ, ਸੁਮਨ ਅਮਨ ਵਾਸੀਆਂ ਦਸ਼ਮੇਸ਼ ਨਗਰ ਝੁੱਗੀਆਂ ਵਾਲਾ ਚੌਂਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰ: ਡਾ. ਕੁਲਵਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕੈਡਮਿਕ ਕੌਂਸਲ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਏ. ਐੱਸ. ਆਈ. ਅਤੇ ਜ਼ੋਮੈਟੋ ਡਿਲੀਵਰੀ ਕਰਮਚਾਰੀ ਦੀ ਹੱਤਿਆ ’ਤੇ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਚੁੱਕੇ ਸਵਾਲ
Ad Position 24