18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕਾਰ ਸੇਵਾ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਪਾਣੀ ਵਾਲੀਆਂ ਟੈਂਕੀਆਂ ਦੇ ਲੈਂਟਰ ਪਾਏ

ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ, ਚਾਟੀਵਿੰਡ ਵਿਖੇ ਨਿਤ ਵਧ ਰਹੀ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਚੌਗਿਰਦੇ ਦਾ ਵਿਸਥਾਰ ਕਰਕੇ ਸੰਗਤਾਂ ਲਈ ਪਾਰਕਿੰਗ, ਜੋੜਿਆਂ ਦੀ ਸਾਂਭ-ਸੰਭਾਲ ਲਈ ਜੋੜਾ ਘਰ ਤੇ ਲੰਗਰ ਦੀ ਨਵੀਂ ਇਮਾਰਤ ਤਿਆਰ ਕਰਨ ਦੀ ਸੌਂਪੀ ਸੇਵਾ ਦੌਰਾਨ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵਲੋਂ ਤਿੰਨ ਮੰਜ਼ਿਲਾ ਜ਼ਮੀਨਦੋਜ਼ ਪਾਰਕਿੰਗ ਤੇ ਇਸ ਉੱਪਰ ਬਣਾਈ ਜਾ ਰਹੀ ਲੰਗਰ ਇਮਾਰਤ ਦਾ ਢਾਂਚਾ ਵੀ ਮੁਕੰਮਲ ਹੋ ਚੁੱਕਾ ਹੈ। ਇਸ ਸੇਵਾ ਦੌਰਾਨ ਅਖੀਰਲੀ ਛੱਤ ਉਪਰ ਬਣਾਈਆਂ ਜਾ ਰਹੀਆਂ ਪਾਣੀ ਦੀਆਂ ਵੱਖ-ਵੱਖ ਟੈਂਕੀਆਂ ਤਿਆਰ ਕਰਨ ਲਈ ਅੱਜ ਅਰਦਾਸ ਉਪਰੰਤ ਸਲੈਬ ਦੇ ਲੈਂਟਰ ਪਾਏ ਗਏ।

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ, ਚਾਟੀਵਿੰਡ ਵਿਖੇ ਨਿਤ ਵਧ ਰਹੀ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਚੌਗਿਰਦੇ ਦਾ ਵਿਸਥਾਰ ਕਰਕੇ ਸੰਗਤਾਂ ਲਈ ਪਾਰਕਿੰਗ, ਜੋੜਿਆਂ ਦੀ ਸਾਂਭ-ਸੰਭਾਲ ਲਈ ਜੋੜਾ ਘਰ ਤੇ ਲੰਗਰ ਦੀ ਨਵੀਂ ਇਮਾਰਤ ਤਿਆਰ ਕਰਨ ਦੀ ਸੌਂਪੀ ਸੇਵਾ ਦੌਰਾਨ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵਲੋਂ ਤਿੰਨ ਮੰਜ਼ਿਲਾ ਜ਼ਮੀਨਦੋਜ਼ ਪਾਰਕਿੰਗ ਤੇ ਇਸ ਉੱਪਰ ਬਣਾਈ ਜਾ ਰਹੀ ਲੰਗਰ ਇਮਾਰਤ ਦਾ ਢਾਂਚਾ ਵੀ ਮੁਕੰਮਲ ਹੋ ਚੁੱਕਾ ਹੈ। ਇਸ ਸੇਵਾ ਦੌਰਾਨ ਅਖੀਰਲੀ ਛੱਤ ਉਪਰ ਬਣਾਈਆਂ ਜਾ ਰਹੀਆਂ ਪਾਣੀ ਦੀਆਂ ਵੱਖ-ਵੱਖ ਟੈਂਕੀਆਂ ਤਿਆਰ ਕਰਨ ਲਈ ਅੱਜ ਅਰਦਾਸ ਉਪਰੰਤ ਸਲੈਬ ਦੇ ਲੈਂਟਰ ਪਾਏ ਗਏ। ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਾਰਕਿੰਗ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ ਤੇ ਲੰਗਰ ਦੀ ਨਵੀਂ ਇਮਾਰਤ ਦੀ ਸੇਵਾ ਵੀ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਲੰਗਰ ਤਿਆਰ ਕਰਨ ਲਈ ਪਾਣੀ ਸਭ ਤੋਂ ਵੱਡੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਹੈ, ਜਿਸ ਨੂੰ ਧਿਆਨ ’ਚ ਰੱਖਦਿਆਂ ਇਮਾਰਤ ਦੀ ਅਖੀਰਲੀ ਛੱਤ ਉਪਰ ਵੱਖ-ਵੱਖ ਪਾਣੀ ਦੀਆਂ ਟੈਂਕੀਆਂ ਤਿਆਰ ਕਰਨ ਦੀ ਸੇਵਾ ਆਰੰਭ ਕੀਤੀ ਗਈ ਹੈ। ਇਨ੍ਹਾਂ ਟੈਂਕੀਆਂ ਦੀ ਕੁੱਲ ਸਮਰੱਥਾ ਕਰੀਬ ਤਿੰਨ ਲੱਖ ਲਿਟਰ ਹੋਵੇਗੀ। ਇਨ੍ਹਾਂ ਟੈਂਕੀਆਂ ਦੇ ਮੁਕੰਮਲ ਹੋ ਹੋਣ ਨਾਲ ਲੰਗਰ ਦੀ ਸੇਵਾ ਦੌਰਾਨ ਪਾਣੀ ਦੀ ਲੋੜ ਨੂੰ ਪੂਰਾ ਕਰਨ ਦੇ ਨਾਲ-ਨਾਲ ਸੰਗਤ ਨੂੰ ਵੀ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਹੂਲਤ ਮਿਲ ਸਕੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੇਵਾ ਕਾਰਜਾਂ ਵਿਚ ਤਨ, ਮਨ, ਧਨ ਨਾਲ ਸਹਿਯੋਗ ਕਰਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਬਾਬਾ ਕਰਨ ਸਿੰਘ , ਬਾਬਾ ਜਗਜੀਤ ਸਿੰਘ, ਬਾਬਾ ਤੇਜਪਾਲ ਸਿੰਘ, ਬਾਬਾ ਹੀਰਾ ਸਿੰਘ, ਬਾਬਾ ਗੁਰਦੇਵ ਸਿੰਘ, ਸੋਨੂ ਸਿੰਘ ਲਾਂਗਰੀ, ਗੋਬਿੰਦ ਸਿੰਘ ਹੈੱਡ ਮਿਸਤਰੀ ਤੇ ਇੰਜੀਨੀਅਰ ਸਿਮਰਨ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 551 ਦਿਨ ਪੂਰੇ ਹੋਣ ’ਤੇ ਨਸ਼ਾ ਮੁਕਤੀ ਮੋਰਚਾ ਵਲੋਂ ਮੀਟਿੰਗ ਅਗਲੀ ਖ਼ਬਰ ਉਡਾਣ ਟਰੱਸਟ ਤੇ ਅਮਨਦੀਪ ਹਸਪਤਾਲ ਸਮੂਹ ਵਲੋਂ ‘ਜਿੰਮ ਦਾ ਲੰਗਰ’ ਮੁਹਿੰਮ ਜਾਰੀ
Ad Position 24