20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਕਾਮਰੇਡਾਂ ਦੀ ਅਗਵਾਈ ’ਚ ਫੂਕਿਆ ਸਰਕਾਰ ਦਾ ਪੁਤਲਾ

ਅੰਮ੍ਰਿਤਸਰ, 14 ਸਤੰਬਰ (ਰੇਸ਼ਮ ਸਿੰਘ)-ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਪੁਤਲੀਘਰ ਚੌਂਕ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਇਕਾਈ ਵਲੋਂ ਕਾ: ਚਰਨਜੀਤ ਮਜੀਠਾ ਦੀ ਪ੍ਰਧਾਨਗੀ ਹੇਠ ਸਰਕਾਰ ਦਾ ਪੁਤਲਾ ਸਾੜਿਆ ਤੇ ਸਰਕਾਰ ਖਿਲਾਫ਼ ਜੰਮ੍ਹ ਕੇ ਨਾਅਰੇਬਾਜੀ ਕੀਤੀ। ਜ਼ਿਲ੍ਹਾ ਜਨਰਲ ਸਕੱਤਰ ਕਾ: ਸੁੱਚਾ ਸਿੰਘ ਅਜਨਾਲਾ ਨੇ ਦੱਸਿਆ ਕਿ ਸਰਕਾਰ ਲਗਾਤਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਸਾਡੇ ਕੋਲ ਵਾਧੂ ਬਿਜਲੀ ਹੈ ਅਤੇ ਕੋਲੇ ਦੇ ਭੰਡਾਰ ਵੀ ਵੱਧ ਹਨ ਪਰ ਇਨ੍ਹਾਂ ਵਾਅਦਿਆਂ ਦੇ ਬਾਵਜੂਦ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ।

Ad Position 21
No active advertisement
ਅਜੀਤ ਡੈਸਕ 15-09-2026
ਅੰਮ੍ਰਿਤਸਰ, 14 ਸਤੰਬਰ (ਰੇਸ਼ਮ ਸਿੰਘ)-ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਪੁਤਲੀਘਰ ਚੌਂਕ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਇਕਾਈ ਵਲੋਂ ਕਾ: ਚਰਨਜੀਤ ਮਜੀਠਾ ਦੀ ਪ੍ਰਧਾਨਗੀ ਹੇਠ ਸਰਕਾਰ ਦਾ ਪੁਤਲਾ ਸਾੜਿਆ ਤੇ ਸਰਕਾਰ ਖਿਲਾਫ਼ ਜੰਮ੍ਹ ਕੇ ਨਾਅਰੇਬਾਜੀ ਕੀਤੀ। ਜ਼ਿਲ੍ਹਾ ਜਨਰਲ ਸਕੱਤਰ ਕਾ: ਸੁੱਚਾ ਸਿੰਘ ਅਜਨਾਲਾ ਨੇ ਦੱਸਿਆ ਕਿ ਸਰਕਾਰ ਲਗਾਤਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਸਾਡੇ ਕੋਲ ਵਾਧੂ ਬਿਜਲੀ ਹੈ ਅਤੇ ਕੋਲੇ ਦੇ ਭੰਡਾਰ ਵੀ ਵੱਧ ਹਨ ਪਰ ਇਨ੍ਹਾਂ ਵਾਅਦਿਆਂ ਦੇ ਬਾਵਜੂਦ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ। ਕਾਰਖਾਨਿਆਂ ਵਿਚ ਕੰਮ ਕਰਦੇ ਮਜ਼ਦੂਰਾਂ ਦੀਆਂ ਦਿਹਾੜੀਆਂ ਕੱਟੀਆਂ ਜਾ ਰਹੀਆਂ ਹਨ ਘਰਾਂ ਦੀ ਬਿਜਲੀ ਵੀ ਕਦੀ ਆਉਂਦੀ ਹੈ ਤਾਂ ਕਦੀ ਜਾਂਦੀ ਹੈ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਡਿਊਟੀ ’ਤੇ ਜਾਣ ਵਾਲੇ ਮੁਲਾਜ਼ਮ ਵੀ ਕਈ ਵਾਰ ਬਿਨਾਂ ਨਹਾਤੇ ਧੋਤੇ ਹੀ ਡਿਊਟੀ ’ਤੇ ਚਲੇ ਜਾਂਦੇ ਹਨ। ਬਿਜਲੀ ਦੇ ਵਾਰ ਵਾਰ ਕੱਟਾਂ ਨਾਲ ਮਹਿੰਗਾਈ ਵਿਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਸਮਸਿਆ ਵੱਲ ਧਿਆਨ ਨਾ ਦਿੱਤਾ ਤਾਂ ਸੀਟੂ ਵਲੋਂ ਬਿਜਲੀ ਘਰਾਂ ਦੇ ਘਿਰਾਓ ਕਰਕੇ ਸਰਕਾਰ ਦਾ ਲਗਾਤਾਰ ਪਿੱਟ ਸਿਆਪਾ ਜਾਵੇਗਾ। ਇਸ ਮੌਕੇ ਕਾ: ਕਿਰਪਾ ਰਾਮ, ਸਵਿੰਦਰ ਸਿੰਘ ਮੀਰਾਂਕੋਟ, ਵਿਜੇ ਕੁਮਾਰ, ਕੁਲਬੀਰ ਸਿੰਘ, ਸੂਰਜ, ਧਰਮਪਾਲ, ਵਾਸੂਦੇਵ, ਤਰਸੇਮ ਸਿੰਘ ਦਿਓਲ, ਭਗਵੰਤ ਸਿੰਘ, ਬਲਕਾਰ ਸਿੰਘ ਜਸਬੀਰ ਸਿੰਘ, ਬਲਬੀਰ ਸਿੰਘ, ਐਡਵੋਕੇਟ ਕਂਵਲਜੀਤ ਕੌਰ, ਸਰੋਜ ਬਾਲਾ, ਰੇਨੂ ਵੈਦ, ਮਨਦੀਪ ਵਡਾਲੀ, ਗੁਲਸ਼ਨ, ਮਨਜੀਤ ਸਿੰਘ, ਪ੍ਰਦੀਪ ਕੁਮਾਰ, ਮਨਜੀਤ ਕੌਰ, ਅਜੀਤ ਸਿੰਘ ਬਟਾਲਾ, ਜਸ਼ਪਾਲ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੂ. ਕੇ. ਸਤੰਬਰ ਇੰਟੇਕ ’ਚ ਪੰਜਾਬ ਇੰਮੀਗ੍ਰੇਸ਼ਨ ਦੀ ਵੱਡੀ ਸਫਲਤਾ, 40 ਦੇ ਕਰੀਬ ਹਾਸਿਲ ਕੀਤੇ ਸਟੱਡੀ ਵੀਜ਼ੇ ਅਗਲੀ ਖ਼ਬਰ ਵਿਸ਼ੇਸ਼ ਗਹਿਰੀ ਚੋਣ ਸੂਚੀ ਸੁਧਾਈ : 11 ਵਿਧਾਨ ਸਭਾਈ ਹਲਕਿਆਂ ’ਚ ਸਿਆਸੀ ਧਿਰਾਂ ਦੇ ਨੁੰਮਾਇਦਿਆਂ ਨੂੰ ਦਾਅਵੇ ਤੇ ਇਤਰਾਜ਼...
Ad Position 24